ਅੰਮ੍ਰਿਤਸਰ : ਟੋਕੀਓ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਵੱਲੋਂ ਜਪਾਨ ਖਿਲਾਫ ਪ੍ਰਾਪਤ ਕੀਤੀ ਜਿੱਤ ਸਦਕਾ ਭਾਰਤੀ ਟੀਮ ਦੇ ਖਿਡਾਰੀ ਸ਼ਮਸ਼ੇਰ ਸਿੰਘ ਦੇ ਅਟਾਰੀ ਸਥਿਤ ਘਰ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਪਰਿਵਾਰਕ ਮੈਂਬਰਾਂ, ਕੋਚ, ਅਤੇ ਪਿੰਡ ਦੇ ਸਾਥੀ ਖਿਡਾਰੀਆਂ ਵੱਲੋਂ ਮੈਚ ਦੇਖਣ ਤੋਂ ਬਾਅਦ ਸਮਸ਼ੇਰ ਵੱਲੋਂ ਕੀਤੇ ਗੋਲ ਨੂੰ ਲੈ ਕੇ ਵੱਡੇ ਪੱਧਰ 'ਤੇ ਖੁਸ਼ੀ ਮਨਾਈ ਗਈ। ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਹੜ ਆਇਆ ਹੋਇਆ ਅਤੇ ਘਰ ਵਿੱਚ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਸਮਸ਼ੇਰ ਦੇ ਪਿਤਾ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੇ ਬੱਚੇ ਨੇ ਟੋਕੀਓ ਓਲੰਪਿਕਸ ਵਿੱਚ ਗੋਲ ਕਰਕੇ ਟੀਮ ਨੂੰ ਜਿੱਤ ਹਾਸਲ ਕਰਵਾਈ ਤੇ ਕੁਆਟਰ ਫਾਈਨਲ ਵਿੱਚ ਜਗਾ ਬਣਾਈ।
ਇਹ ਵੀ ਪੜ੍ਹੋ:Tokyo Olympics 2020, Day 9: ਭਾਰਤੀ ਮਹਿਲਾ ਹਾਕੀ ਟੀਮ ਨੇ ਦੱਖਣੀ ਅਫਰੀਕਾ ਨੂੰ 4-3 ਨਾਲ ਹਰਾਇਆ
ਸ਼ਮਸ਼ੇਰ ਸੁਰੂ ਤੋਂ ਹੀ ਆਪਣੀ ਖੇਡ ਪ੍ਰਤੀ ਬਹੁਤ ਹੀ ਧਿਆਨ ਦਿੰਦਾ ਸੀ ਅਤੇ ਪਹਿਲੀ ਵਾਰ ਉਲੰਪਿਕ ਵਿੱਚ ਚੁਣੇ ਜਾਣ ਪਿਛੋਂ ਪਹਿਲੀ ਵਾਰ ਵਿੱਚ ਹੀ ਗੋਲ ਕਰ ਉਸਨੇ ਆਪਣੀ ਟੀਮ ਨੂੰ ਜਿੱਤ ਹਾਸਲ ਕਰਵਾਈ। ਜਿਸਦੇ ਚੱਲਦੇ ਅਸੀਂ ਆਸ ਕਰਦੇ ਹਾਂ ਕਿ ਅੱਗੇ ਵਧੀਆ ਪ੍ਰਦਰਸ਼ਨ ਕਰਕੇ ਟੀਮ ਦੇਸ਼ ਲਈ ਮੈਡਲ ਹਾਸਲ ਕਰੇ।