ਟੋਕਿਓ: ਭਾਰਤੀ ਹਾਕੀ ਟੀਮ ਨੇ ਟੋਕਿਓ ਦੇ ਓਈ ਹਾਕੀ ਸਟੇਡੀਅਮ 'ਚ ਹੋਏ ਗਰੁੱਪ ਪੜਾਅ ਮੈਚ 'ਚ ਸਪੇਨ ਨੂੰ 3-0 ਨਾਲ ਹਰਾ ਕੇ ਵਾਪਸੀ ਕੀਤੀ। ਇਸ ਤੋਂ ਪਹਿਲਾਂ ਆਸਟਰੇਲੀਆ ਤੋਂ 7-1 ਨਾਲ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ ਦਾ ਮਨੋਬਲ ਅਤੇ ਸਮੂਹ ਵਿੱਚ ਸਥਿਤੀ ਬਹੁਤ ਪ੍ਰਭਾਵਿਤ ਹੋਈ ਸੀ।
ਇਸ ਦੌਰਾਨ ਭਾਰਤੀ ਫੁੱਲ ਬੈਕ ਖਿਡਾਰੀ ਰੁਪਿੰਦਰਪਾਲ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਗੋਲ ਕੀਤੇ ਅਤੇ ਭਾਰਤ ਦੀ ਜਿੱਤ ਪੱਕੀ ਕਰ ਲਈ।
ਇਹ ਵੀ ਪੜ੍ਹੋ:ਮੀਰਾਬਾਈ ਚਾਨੂ ਐਸਪੀ ਨਿਯੁਕਤ
ਭਾਰਤ ਲਈ ਇਸ ਮੈਚ 'ਚ ਪਹਿਲੇ ਕੁਆਰਟਰ ਦੇ 13ਵੇਂ ਮਿੰਟ ਵਿੱਚ ਸਿਮਰਨਜੀਤ ਸਿੰਘ ਨੇ ਗੋਲ ਕੀਤਾ। ਇਸ ਤੋਂ ਬਾਅਦ ਰੁਪਿੰਦਰਪਾਲ ਸਿੰਘ ਨੇ 15 ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ਨੂੰ ਗੋਲ 'ਚ ਬਦਲਿਆ। ਚੌਥੇ ਕੁਆਰਟਰ ਵਿੱਚ ਰੁਪਿੰਦਰਪਾਲ ਸਿੰਘ ਨੇ 51ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕੀਤਾ।
ਭਾਰਤ ਦਾ ਅਗਲਾ ਮੈਚ ਅਰਜਨਟੀਨਾ ਦੇ ਨਾਲ 29 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 6 ਵਜੇ ਹੋਵੇਗਾ।
ਇਹ ਵੀ ਪੜ੍ਹੋ:Tokyo Olympics, Day 5: ਨਿਸ਼ਾਨੇਬਾਜ਼ ਸੌਰਭ ਅਤੇ ਮਨੂੰ ਮੈਡਲ ਰਾਉਂਡ ਲਈ ਕੁਆਲੀਫਾਈ ਕਰਨ ਵਿਚ ਅਸਫਲ