ਟੋਕੀਓ: ਟੋਕੀਓ ਓਲੰਪਿਕ ਦਾ ਅੱਜ 7ਵਾਂ ਦਿਨ ਹੈ। ਭਾਰਤ ਦੇ ਲਈ ਅੱਜ ਦਾ ਦਿਨ ਸ਼ਾਨਦਾਰ ਰਿਹਾ ਹੈ। ਉਸੇ ਤੀਰਅੰਦਾਜੀ, ਹਾਕੀ ਬੈਡਮਿੰਟਨ ਅਤੇ ਬਾਕਸਿੰਗ ਚ ਜਿੱਤ ਮਿਲੀ। ਤੀਰਅੰਦਾਜੀ ਅਤਨੂ ਦਾਸ ਨੇ ਪੁਰਸ਼ ਵਰਗ ਦੇ ਅੰਤਿਮ 78 ਚ ਥਾਂ ਬਣਾ ਲਈ ਹੈ।
ਦੂਜੇ ਪਾਸੇ ਬਾਕਸਿੰਗ ਚ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਦਿੱਗਜ ਬਾਕਸਰ ਮੈਰੀਕਾਮ ਕੋਲੰਬਿਆ ਦੀ ਇੰਗ੍ਰਿਟ ਲੋਰੇਨਾ ਵਾਲੇਸ਼ਿਆ ਤੋਂ ਹਾਰ ਗਈ ਹੈ। ਮੈਰੀਕਾਮ ਨੂੰ 2-3 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜੋ: ਓਲੰਪਿਕ ਖੇਡਾਂ ‘ਚ ਗਏ LPU ਦੇ ਖਿਡਾਰੀਆਂ ਨੂੰ ਲੈਕੇ ਵਿਰਾਟ ਕੋਹਲੀ ਨੇ ਕੀਤਾ ਇਹ ਟਵੀਟ...
ਮੈਰੀ ਕਾਮ ਅਤੇ ਕੋਲੰਬਿਆ ਦੀ ਇਨਗ੍ਰਿਟ ਵੇਲੇਸਿਆ ਦੇ ਵਿਚਾਲੇ ਪਹਿਲਾਂ ਰਾਉਡ ’ਚ ਜਬਰਦਸਤ ਮੁਕਾਬਲਾ ਹੋਇਆ। ਹਾਲਾਂਕਿ ਕੋਲੰਬਿਆ ਦੀ ਵੇਲੇਸਿਆ ਨੇ ਜੋਰਦਾਰ ਅੰਦਾਜ ਦਿਖਾਇਆ। ਅਤੇ ਪੁਆਇੰਟਸ ਹਾਸਿਲ ਕਰਨ ਚ ਸਫਲ ਰਹੀ। ਪਹਿਲੇ ਰਾਉਂਡ ਮੈਰੀ ਕਾਮ ਨੂੰ ਵਿਰੋਧੀ ਬਾਕਸਰ ਤੋਂ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਅਤੇ ਪਿਛੜਦੀ ਹੋਈ ਨਜਰ ਆਈ।
ਇਸ ਤੋਂ ਬਾਅਦ ਦੂਜੇ ਦੌਰ ਚ ਮੈਰੀ ਕਾਮ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਮੁਕਾਬਲੇਬਾਜ਼ ਖਿਡਾਰੀ ’ਤੇ ਜੋਰਦਾਰ ਅੰਦਾਜ ਚ ਪੰਚ ਬਰਸਾਉਂਦੀ ਹੋਈ ਦਿਖੀ। ਜਿਸਦਾ ਭਾਰਤੀ ਬਾਕਸਰ ਨੂੰ ਫਾਇਦਾ ਮਿਲਾ। ਇਹੀ ਕਾਰਣ ਰਿਹਾ ਹੈ ਕਿ ਦੂਜਾ ਰਾਉਂਡ ਚ ਮੈਰੀ ਕਾਮ ਅੱਗੇ ਰਹੀ। ਤੀਜੀ ਅਤੇ ਆਖਿਰੀ ਰਾਉਂਡ ਚ ਵੇਲੇਸਿਆ ਨੇ ਮੈਰੀ ਕਾਮ ’ਤੋਂ ਅੱਗੇ ਪਹੁੰਚ ਕੇ ਜਿੱਤ ਹਾਸਿਲ ਕਰਨ ਚ ਸਫਲ ਰਹੀ।