ਹੈਦਰਾਬਾਦ : ਟੋਕੀਓ ਓਲੰਪਿਕਸ ਦੇ 13 ਵੇਂ ਦਿਨ ਜਿੱਥੇ ਭਾਰਤ ਹਾਕੀ ਵਿੱਚ ਨਿਰਾਸ਼ ਹੋਇਆ, ਉੱਥੇ ਕੁਸ਼ਤੀ ਵਿੱਚ ਵੱਡੀ ਸਫਲਤਾ ਮਿਲੀ। ਮਹਿਲਾ ਹਾਕੀ ਟੀਮ ਸੈਮੀਫਾਈਨਲ ਮੈਚ ਵਿੱਚ ਹਾਰ ਗਈ ਹੈ। ਅਰਜਨਟੀਨਾ ਨੇ ਉਸ ਨੂੰ 2-1 ਨਾਲ ਹਰਾਇਆ। ਟੀਮ ਇੰਡੀਆ ਹੁਣ ਕਾਂਸੀ ਤਮਗੇ ਲਈ ਖੇਡੇਗੀ।
ਇਸ ਦੇ ਨਾਲ ਹੀ ਪਹਿਲਵਾਨ ਰਵੀ ਕੁਮਾਰ ਦਹੀਆ ਨੇ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਤਮਗਾ ਪੱਕਾ ਕਰ ਦਿੱਤਾ ਹੈ। ਉਸ ਨੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਹਾਲਾਂਕਿ ਦੀਪਕ ਪੂਨੀਆ ਸੈਮੀਫਾਈਨਲ ਮੈਚ ਹਾਰ ਗਿਆ।
ਟੋਕੀਓ ਓਲੰਪਿਕ 2020 ਦਾ 13ਵਾਂ ਦਿਨ ਭਾਰਤ ਲਈ ਮਿਸ਼ਰਤ ਰਿਹਾ। ਜਿੱਥੇ ਲਵਲੀਨਾ ਨੇ ਕਾਂਸੀ ਦਾ ਤਗਮਾ ਜਿੱਤਿਆ, ਉੱਥੇ ਹੀ ਰਵੀ ਦਹੀਆ ਨੇ ਫਾਈਨਲ ਵਿੱਚ ਪਹੁੰਚ ਕੇ ਆਪਣਾ ਚਾਂਦੀ ਦਾ ਤਗਮਾ ਪੱਕਾ ਕੀਤਾ। ਜੈਵਲਿਨ ਥ੍ਰੋ ਵਿੱਚ, ਨੀਰਜ ਜੋਪਰਾ ਨੇ ਟੇਬਲ ਵਿੱਚ ਸਿਖਰ 'ਤੇ ਰਹਿ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਪਰ ਇਨ੍ਹਾਂ ਤੋਂ ਇਲਾਵਾ ਦੀਪਕ ਪੂਨੀਆ ਅਤੇ ਮਹਿਲਾ ਹਾਕੀ ਟੀਮ ਹਾਰ ਤੋਂ ਨਿਰਾਸ਼ ਹਨ। ਇਹ ਦੋਵੇਂ ਹੁਣ ਕਾਂਸੀ ਤਮਗੇ ਲਈ ਖੇਡਣਗੇ। 5 ਅਗਸਤ ਨੂੰ ਰਵੀ ਦਹੀਆ ਦੀਆਂ ਨਜ਼ਰਾਂ ਸੋਨ ਤਮਗੇ 'ਤੇ ਹੋਣਗੀਆਂ, ਜਦਕਿ ਦੀਪਕ ਪੂਨੀਆ ਅਤੇ ਪੁਰਸ਼ ਹਾਕੀ ਟੀਮ ਕਾਂਸੇ ਦੇ ਤਮਗੇ ਲਈ ਲੜਨਗੀਆਂ।
ਟੋਕੀਓ ਓਲੰਪਿਕਸ ਵਿੱਚ 5 ਅਗਸਤ ਨੂੰ ਭਾਰਤੀ ਟੀਮ ਦੇ ਖਿਡਾਰੀ 4 ਵੱਖ -ਵੱਖ ਖੇਡਾਂ ਦੇ 7 ਇਵੈਂਟਸ ਵਿੱਚ ਐਕਸ਼ਨ ਕਰਦੇ ਨਜ਼ਰ ਆਉਣਗੇ। ਇਸ ਵਿੱਚੋਂ ਭਾਰਤ ਨੂੰ ਕੁਸ਼ਤੀ ਅਤੇ ਹਾਕੀ ਵਿੱਚ ਤਗਮੇ ਜਿੱਤਣ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ:Tokyo Olympics 2020: ਭਾਰਤ ਦਾ ਇੱਕ ਹੋਰ ਮੈਡਲ ਪੱਕਾ ਰਵੀ ਦਹੀਆ ਫਾਈਨਲ 'ਚ ਪੁੱਜੇ
ਆਓ 5 ਅਗਸਤ ਦੇ ਭਾਰਤ ਦੇ ਸ਼ਡਿਊਲ 'ਤੇ ਮਾਰੀਏ ਇੱਕ ਨਜ਼ਰ
ਅਥਲੈਟਿਕਸ
ਸੰਦੀਪ ਕੁਮਾਰ, ਰਾਹੁਲ ਰੋਹਿਲਾ, ਕੇਟੀ ਇਰਫਾਨ - 20 ਕਿਲੋਮੀਟਰ ਵਾੱਕ, 1 ਵਜੇ ਦੁਪਹਿਰ
ਗੋਲਫ
ਅਦਿਤੀ ਅਸ਼ੋਕ ਅਤੇ ਦੀਕਸ਼ਾ ਡਾਗਰ - ਔਰਤਾਂ ਦੀ ਵਿਅਕਤੀਗਤ ਸਟਰੋਕ ਦਾ ਪਲੇ ਰਾਊਂਡ 2, 4 ਵਜੇ ਸਵੇਰੇ
ਹਾਕੀ
ਪੁਰਸ਼ - ਭਾਰਤ ਬਨਾਮ ਜਰਮਨੀ, ਕਾਂਸੀ ਤਮਗਾ ਮੈਚ, ਸਵੇਰੇ 7 ਵਜੇ
ਕੁਸ਼ਤੀ
ਅੰਸ਼ੂ ਮਲਿਕ - ਔਰਤਾਂ ਦੀ 57 ਕਿਲੋਗ੍ਰਾਮ ਫ੍ਰੀਸਟਾਈਲ, ਰੇਪਚੇਜ਼ , ਸਵੇਰੇ 7.30 ਵਜੇ