ਟੋਕੀਓ: ਟੋਕੀਓ ਓਲੰਪਿਕ ’ਚ ਭਾਰਤੀ ਪਹਿਲਵਾਨ ਰਵੀ ਦਹੀਆ ਨੇ ਕੁਆਰਟਰ ਫਾਈਨਲ ਵਿੱਚ ਬੁਲਗਾਰੀਆ ਦੇ ਜੌਰਜੀ ਵੈਲੇਨਟਿਨੋਵ ਨੂੰ 14-4 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ।
ਇਸ ਤੋਂ ਪਹਿਲਾਂ ਭਾਰਤੀ ਪਹਿਲਵਾਨ ਰਵੀ ਦਹੀਆ 57 ਕਿਲੋਗ੍ਰਾਮ ਭਾਰ ਵਰਗ ਵਿੱਚ ਭਾਰਤ ਦੀ ਪ੍ਰਤੀਨਿਧੀ ਕਰਨ ਆਏ ਸੀ, ਜਿਸ ਵਿੱਚ ਉਨ੍ਹਾਂ ਦਾ ਸਾਹਮਣਾ ਕੋਲੰਬੀਆ ਦੇ ਐਡੁਆਰਡੋ ਟਾਈਗੇਰੇਰੋਸ ਨਾਲ ਹੋਇਆ ਸੀ। ਇਸ ਦੌਰਾਨ ਰਵੀ ਨੇ ਉਨ੍ਹਾਂ ਨੂੰ 13-2 ਨਾਲ ਹਰਾ ਕੇ ਕੁਆਰਟਰ ਫਾਈਨਲ ਚ ਥਾਂ ਬਣਾਈ।
ਦੂਜੇ ਪਾਸੇ ਭਾਰਤੀ ਪਹਿਲਵਾਨ ਅੰਸ਼ੂ ਮਲਿਕ 57 ਕਿਲੋਗ੍ਰਾਮ ਭਾਰ ਵਰਗ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਆਈ, ਜਿਸ ਵਿੱਚ ਉਨ੍ਹਾਂ ਦਾ ਸਾਹਮਣਾ ਬੇਲਾਰੂਸ ਦੇ ਅਰੇਨਾ ਕੁਰਾਚਕੀਨਾ ਨਾਲ ਹੋਇਆ ਜਿੱਥੇ ਅੰਸ਼ੂ ਨੂੰ 8-2 ਨਾਲ ਹਾਰ ਗਈ।
ਬੀਤੀ ਰਾਤ ਭਾਰਤੀ ਪਹਿਲਵਾਨ ਸੋਨਮ ਮਲਿਕ 62 ਕਿਲੋ ਦੇ ਕੁਆਲੀਫਿਕੇਸ਼ਨ ਰਾਉਂਡ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਸੀ ਜਿਸ ਵਿੱਚ ਉਸ ਦਾ ਸਾਹਮਣਾ ਮੰਗੋਲੀਆ ਦੀ ਖੁਰੇਲਖੂ ਨਾਲ ਹੋਇਆ। ਇਸ ਦੌਰਾਨ ਸੋਨਮ ਨੂੰ 2-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਮੈਚ ਵਿੱਚ ਦੋਵਾਂ ਖਿਡਾਰੀਆਂ ਨੂੰ 2-2 ਅੰਕ ਮਿਲੇ ਸੀ ਪਰ ਸੋਨਮ ਨੇ ਇਹ ਅੰਕ 1-1 ਕਰਕੇ ਇਕੱਠੇ ਕੀਤੇ ਜਦਕਿ ਖੁਰੈਲਖੂ ਨੇ ਇੱਕ ਸਮੇਂ ਵਿੱਚ 2 ਅੰਕ ਲਏ। ਜਿਸ ਕਾਰਨ ਉਸ ਨੂੰ ਜੇਤੂ ਐਲਾਨਿਆ ਗਿਆ।
ਇਹ ਵੀ ਪੜੋ: Tokyo Olympics: ਪਹਿਲਵਾਨ ਰਵੀ ਦਹੀਆ ਅਸਾਨੀ ਨਾਲ ਅਗਲੇ ਰਾਉਂਡ 'ਚ ਪੰਹੁਚੇ