ਟੋਕੀਓ: ਭਾਰਤੀ ਪਹਿਲਵਾਨ ਸੋਨਮ ਮਲਿਕ 62 ਕਿਲੋਗ੍ਰਾਮ ਦੇ ਕੁਆਲੀਫਿਕੇਸ਼ਨ ਰਾਉਂਡ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਸੀ ਜਿਸ ਵਿੱਚ ਉਸ ਦਾ ਸਾਹਮਣਾ ਮੰਗੋਲੀਆ ਦੀ ਖੋਰੈਲਖੂ ਨਾਲ ਹੋਇਆ। ਇਸ ਦੌਰਾਨ ਸੋਨਮ ਨੂੰ 2-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਮੈਚ ਵਿੱਚ ਦੋਵਾਂ ਖਿਡਾਰੀਆਂ ਨੂੰ 2-2 ਅੰਕ ਮਿਲੇ ਪਰ ਸੋਨਮ ਨੇ ਇਹ ਅੰਕ 1-1 ਨਾਲ ਇਕੱਠੇ ਕੀਤੇ ਜਦੋਂ ਕਿ ਖੁਰੈਲਖੂ ਨੇ ਇੱਕ ਸਮੇਂ ਵਿੱਚ 2 ਅੰਕ ਲਏ। ਜਿਸ ਕਾਰਨ ਉਸ ਨੂੰ ਜੇਤੂ ਐਲਾਨਿਆ ਗਿਆ।
ਇਸ ਤੋਂ ਪਹਿਲਾਂ, ਪਹਿਲਵਾਨ ਸੋਨਮ ਮਲਿਕ ਨੇ ਏਸ਼ੀਅਨ ਓਲੰਪਿਕ ਕੁਆਲੀਫਾਇਰ ਵਿੱਚ ਫਾਈਨਲ ਵਿੱਚ ਪਹੁੰਚ ਕੇ ਟੋਕੀਓ ਓਲੰਪਿਕ ਲਈ ਕੋਟਾ ਪ੍ਰਾਪਤ ਕੀਤਾ ਸੀ।
ਸੋਨਮ ਨੇ 62 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਸਥਾਨ ਬਣਾਇਆ ਸੀ। ਹਰੇਕ ਭਾਰ ਵਰਗ ਵਿੱਚ, ਦੋ ਫਾਈਨਲਿਸਟਾਂ ਨੂੰ ਕੋਟਾ ਮਿਲਿਆ।
ਇਸੇ ਤਰ੍ਹਾਂ ਸੋਨਮ 62 ਕਿਲੋ ਦੇ ਫਾਈਨਲ ਵਿੱਚ ਚੀਨ ਦੀ ਜੀਆ ਲੋਂਗ ਨਾਲ ਭਿੜੇਗੀ।
ਇਹ ਵੀ ਪੜੋ: Tokyo Olympics (Hockey): ਸੈਮੀਫਾਈਨਲ 'ਚ ਬੈਲਜੀਅਮ ਨੇ ਭਾਰਤ ਨੂੰ 5-2 ਨਾਲ ਦਿੱਤੀ ਮਾਤ
ਇਸ ਤੋਂ ਪਹਿਲਾਂ ਭਾਰਤ ਦੇ ਵਿਨੇਸ਼ ਫੋਗਾਟ ਨੇ 2019 ਵਿਸ਼ਵ ਚੈਂਪੀਅਨਸ਼ਿਪ ਰਾਹੀਂ 53 ਕਿਲੋਗ੍ਰਾਮ ਵਰਗ ਵਿੱਚ ਓਲੰਪਿਕ ਕੋਟਾ ਹਾਸਲ ਕੀਤਾ ਹੈ।