ਜਲੰਧਰ: ਜਿੱਥੇ ਕੱਲ੍ਹ ਪੂਰੀ ਭਾਰਤੀ ਹਾਕੀ ਟੀਮ (Indian hockey team) ਆਪਣੇ ਘਰਾਂ ਨੂੰ ਪਰਤ ਰਹੀ ਹੈ ਉੱਥੇ ਜਲੰਧਰ ਦੇ ਤਿੰਨ ਖਿਡਾਰੀ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਵਰੁਣ ਵੀ ਆਪਣੇ ਘਰਾਂ ਨੂੰ ਪਰਤ ਰਹੇ ਹਨ। ਇਸ ਲਈ ਨਾ ਸਿਰਫ਼ ਪਿੰਡ ਅਤੇ ਸ਼ਹਿਰ ਵੱਲੋਂ ਬਾਕੀ ਪਰਿਵਾਰ ਵੱਲੋਂ ਉਨ੍ਹਾਂ ਦੇ ਸੁਆਗਤ ਦੀਆਂ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਵਰੁਣ ਲਈ ਪੰਸੀਦਦਾ ਪਕਵਾਨ ਕੀਤੇ ਜਾਣਗੇ ਤਿਆਰ
ਕੁਝ ਐਸਾ ਹੀ ਮਾਹੌਲ ਮਿੱਠਾਪੁਰ ਦੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਵਰੁਣ ਦੇ ਘਰ ਦਾ ਵੀ ਹੈ। ਇਕ ਪਾਸੇ ਜਿੱਥੇ ਘਰ ਦੇ ਬਾਹਰ ਪੂਰੀ ਤਰ੍ਹਾਂ ਸਾਫ਼ ਸਫ਼ਾਈ ਕਰਵਾਈ ਜਾ ਰਹੀ ਹੈ ਉਸ ਦੇ ਨਾਲ-ਨਾਲ ਵਰੁਣ ਨੂੰ ਅੰਮ੍ਰਿਤਸਰ ਤੋਂ ਲੈ ਕੇ ਆਉਣ ਲਈ ਪਰਿਵਾਰ ਵੱਲੋਂ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ।
ਘਰ ਵਿੱਚ ਖੁਸ਼ੀ ਦਾ ਮਾਹੌਲ
ਵਰੁਣ ਦੀ ਮਾਤਾ ਸ਼ਕੁੰਤਲਾ ਦੇਵੀ ਵੀ ਆਪਣੇ ਪੁੱਤਰ ਦੇ ਸੁਆਗਤ ਲਈ ਖਾਸ ਤਿਆਰੀਆਂ ਵਿਚ ਜੁਟੀ ਹੋਈ ਹੈ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਬੇਟੇ ਨੂੰ ਸਭ ਤੋਂ ਜ਼ਿਆਦਾ ਖਾਣ ਵਿੱਚ ਕੜੀ ਪਸੰਦ ਹੈ ਅਤੇ ਉਹ ਉਸ ਲਈ ਕੱਲ੍ਹ ਖਾਸ ਤੌਰ ‘ਤੇ ਕੜੀ ਬਣਾਉਣਗੇ। ਇਹੀ ਨਹੀਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਦੋਂ ਬਹੁਤ ਚੰਗਾ ਲੱਗੇਗਾ ਕਿ ਜਦੋਂ ਉਨ੍ਹਾਂ ਦਾ ਪੁੱਤਰ ਆਪਣੇ ਘਰ ਪਰਤੇਗਾ ਅਤੇ ਉਹ ਉਸ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਉਣਗੇ।
ਇਹ ਵੀ ਪੜ੍ਹੋ:ਖੁਸ਼ਖਬਰੀ! ICC ਦੀ ਕੋਸ਼ਿਸ਼ ਸਫਲ ਰਹੀ ਤਾਂ ਓਲੰਪਿਕ ਖੇਡਾਂ ਵਿੱਚ ਵੀ ਲੱਗਣਗੇ ਚੌਕੇ ਅਤੇ ਛੱਕੇ