ETV Bharat / sports

ਮਾਰੀਆ ਸ਼ਾਰਾਪੋਵਾ ਨੇ ਕੀਤਾ ਸੰਨਿਆਸ ਦਾ ਐਲਾਨ

author img

By

Published : Feb 27, 2020, 8:56 AM IST

ਮਸ਼ਹੂਰ ਟੈਨਿਸ ਖਿਡਾਰੀ ਮਾਰੀਆ ਸ਼ਾਰਾਪੋਵਾ ਨੇ 32 ਸਾਲ ਦੀ ਉਮਰ ਵਿੱਚ ਕੌਮਾਂਤਰੀ ਟੈਨਿਸ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ।

ਮਾਰੀਆ ਸ਼ਾਰਾਪੋਵਾ ਨੇ ਕੀਤੀ ਸੰਨਿਆਸ ਦੀ ਘੋਸ਼ਣਾ

ਰੂਸ: ਪੰਜ ਵਾਰ ਗ੍ਰੈਂਡ ਸਲੈਮ ਜੇਤੂ ਰੂਸ ਦੀ ਮਹਿਲਾ ਟੈਨਿਸ ਖਿਡਾਰੀ ਮਾਰੀਆ ਸ਼ਾਰਾਪੋਵਾ ਨੇ 32 ਸਾਲ ਦੀ ਉਮਰ ਵਿੱਚ ਕੌਮਾਂਤਰੀ ਟੈਨਿਸ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ।

ਸਾਲ 2004 ਵਿੱਚ ਆਪਣਾ ਪਹਿਲਾ ਗ੍ਰੈਂਡ ਸਲੈਮ ਖੇਡਣ ਵਾਲੀ ਸ਼ੇਰਾਪੋਵਾ ਨੇ ਪਿਛਲੇ ਮਹੀਨੇ ਹੀ ਆਪਣਾ ਆਖ਼ਰੀ ਗ੍ਰੈਂਡ ਸਲੈਮ ਖੇਡਿਆ ਸੀ।

ਮਾਰੀਆ ਨੇ ਸਿਰਫ਼ 17 ਸਾਲ ਦੀ ਉਮਰ ਵਿੱਚ ਵਿੰਬਲਡਨ ਵਿੱਚ ਸੇਰੇਨਾ ਨੂੰ ਹਰਾ ਕੇ ਸ਼ਾਨਦਾਰ ਤਰੀਕੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸ ਨੇ 4 ਹੋਰ ਗ੍ਰੈਂਡ ਸਲੈਮ ਖਿਤਾਬ ਵੀ ਹਾਸਲ ਕੀਤੇ।

ਇਹ ਵੀ ਪੜ੍ਹੋ: ਚੰਡੀਗੜ੍ਹ ਦੀ 16 ਸਾਲਾ ਕਾਸ਼ਮੀ ਗੌਤਮ ਨੇ ਰਚਿਆ ਇਤਿਹਾਸ, ਲਈਆਂ 10 ਵਿਕਟਾਂ

ਆਪਣੀ ਰਿਟਾਇਰਮੈਂਟ ਦਾ ਐਲਾਨ ਕਰਦਿਆਂ ਮਾਰੀਆ ਨੇ ਲਿਖਿਆ, ‘ਲਗਾਤਾਰ ਸੱਟ ਲੱਗਣ ਨਾਲ ਮੇਰਾ ਕਰੀਅਰ ਪ੍ਰਭਾਵਤ ਹੋ ਰਿਹਾ ਹੈ। ਮੈਨੂੰ ਮਾਫ ਕਰੋ ਦਿਓ, ਮੈਂ ਟੈਨਿਸ ਨੂੰ ਅਲਵਿਦਾ ਕਹਿ ਰਹੀ ਹਾਂ।'

ਦੱਸ ਦੇਈਏ ਕਿ ਸ਼ਾਰਾਪੋਵਾ ਪਿਛਲੇ ਕੁੱਝ ਸਾਲਾਂ ਤੋਂ ਆਪਣੇ ਮੋਡੇ ਦੀ ਸੱਟ ਨਾਲ ਸੰਘਰਸ਼ ਕਰ ਰਹੀ ਹੈ। ਪਿਛਲੇ ਮਹੀਨੇ ਆਸਟਰੇਲੀਆਈ ਓਪਨ ਵਿੱਚ ਉਹ ਪਹਿਲੇ ਹੀ ਰਾਊਂਡ ਵਿੱਚ ਹਾਰਨ ਤੋਂ ਬਾਅਦ ਬਾਹਰ ਹੋ ਗਈ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.