ਹੈਦਰਾਬਾਦ : ਲੇਵਰ ਕੱਪ ਘੱਟ ਸਮੇਂ ਵਿੱਚ ਹੀ ਟੈਨਿਸ ਦਾ ਮਸ਼ਹੂਰ ਨਾਂਅ ਬਣ ਚੁੱਕਾ ਹੈ। ਇਸ ਦੀ ਸ਼ੁਰੂਆਤ 2017 ਵਿੱਚ ਹੋਈ ਸੀ। ਜਦ ਰੋਜ਼ਰ ਫ਼ੈਡਰਰ ਨੇ ਇਸ ਟੂਰਨਾਮੈਂਟ ਦਾ ਵਿਚਾਰ ਸਭ ਦੇ ਸਾਹਮਣੇ ਰੱਖਿਆ ਸੀ।
ਕਿਸ ਤਰ੍ਹਾਂ ਵੱਖਰਾ ਹੈ ਲੇਵਰ ਬਾਕੀ ਟੂਰਨਾਮੈਂਟਾਂ ਤੋਂ?
ਲੇਵਰ ਕੱਪ ਇੱਕ ਅਜਿਹਾ ਟੂਰਨਾਮੈਂਟ ਹੈ ਜਿਥੇ ਟੈਨਿਸ ਦੋ ਹਿੱਸਿਆਂ ਵਿੱਚ ਵੰਡਿਆਂ ਜਾਂਦਾ ਹੈ- ਟੀਮ ਵਿਸ਼ਵ ਅਤੇ ਟੀਮ ਯੂਰਪ। ਪਿਛਲੇ 3 ਸਾਲਾਂ ਵਿੱਚ ਟੀਮ ਯੂਰਪ ਦਾ ਕਾਫ਼ੀ ਦਬਦਬਾ ਦੇਖਿਆ ਗਿਆ ਹੈ ਜਿਸ ਦਾ ਕਾਰਨ ਰੋਜ਼ਰ ਫ਼ੈਡਰਰ, ਰਾਫ਼ੇਲ ਨਡਾਲ, ਨੋਵਾਕ ਜੋਕੋਵਿਚ ਵਰਗੇ ਦਿੱਗਜ਼ ਖਿਡਾਰੀਆਂ ਦੀ ਮੌਜੂਦਗੀ ਹੈ।
-
#TeamEurope 🔵#TeamWorld 🔴 pic.twitter.com/2ape6SFIBX
— Roger Federer (@rogerfederer) September 19, 2019 " class="align-text-top noRightClick twitterSection" data="
">#TeamEurope 🔵#TeamWorld 🔴 pic.twitter.com/2ape6SFIBX
— Roger Federer (@rogerfederer) September 19, 2019#TeamEurope 🔵#TeamWorld 🔴 pic.twitter.com/2ape6SFIBX
— Roger Federer (@rogerfederer) September 19, 2019
ਕਿਸ ਤਰ੍ਹਾਂ ਹੁੰਦੀ ਹੈ ਟੀਮ ਦੀ ਚੋਣ ?
ਏਟੀਪੀ ਰੈਕਿੰਗ ਮੁਤਾਬਕ, ਯੂਰਪ ਅਤੇ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਦੀ ਲੇਵਰ ਕੱਪ ਲਈ ਚੋਣ ਕੀਤੀ ਜਾਂਦੀ ਹੈ। ਜਿਸ ਵਿੱਚ ਇਸ ਵਾਰ ਦੀਆਂ ਟੀਮਾਂ ਇਸ ਪ੍ਰਕਾਰ ਹਨ :
ਟੀਮ ਯੂਰਪ : ਰਾਫ਼ੇਲ ਨਡਾਲ, ਰੋਜ਼ਰ ਫ਼ੈਡਰਰ, ਡੋਮਿਨਿਕ ਥੀਮ, ਅਲੈਗਜੈਂਡਰ ਜਵੇਰੇਵ, ਸਟੇਫਾਨੋਸ ਸਿਤਸਿਪਾਸ, ਫੈਬਿਓ ਫੋਗਨਿਨੀ, ਰਾਬਰਟੋ ਬਾਟਿਸਟਾ ਅਗੇਟ (ਵਿਕਲਪ)
ਟੀਮ ਵਿਸ਼ਵ : ਜਾਨ ਇਸਨਰ, ਮਿਲੋਸ ਰਾਓਨਿਕ, ਨਿਕ ਕਿਰਗਿਓਸ, ਡੇਨਸ ਸ਼ਾਪੋਵਾਲੋਵ, ਜੈਕ ਸਾਕ, ਟੇਲਰ ਫ਼ਿਟਜ਼, ਜਾਰਡਨ ਥਾਂਪਸਨ (ਵਿਕਲਪ)
- ਨੋਵਾਕ ਜੋਕੋਵਿਚ ਜ਼ਖ਼ਮੀ ਹੋਣ ਕਾਰਨ ਇਸ ਟੂਰਨਾਮੈਂਟ ਦਾ ਹਿੱਸਾ ਨਹੀਂ ਹੋਣਗੇ।
ਇਸ ਟੂਰਨਾਮੈਂਟ ਦਾ ਵਿਚਾਰ ਕਿਥੋਂ ਆਇਆ ਅਤੇ ਕਿਵੇਂ ਪਿਆ ਇਸ ਦਾ ਨਾਂਅ ?
ਆਸਟ੍ਰੇਲੀਆ ਦੇ ਮਹਾਨ ਟੈਨਿਸ ਖਿਡਾਰੀ ਰਾਡ ਲੇਵਰ ਦੇ ਨਾਂਅ ਉੱਤੇ ਇਸ ਟੂਰਨਾਮੈਂਟ ਦਾ ਨਾਂਅ ਰੱਖਿਆ ਗਿਆ ਸੀ। ਉੱਥੇ ਹੀ ਇਸ ਟੂਰਨਾਮੈਂਟ ਦਾ ਵਿਚਾਰ ਦਿੱਗਜ਼ ਟੈਨਿਸ ਖਿਡਾਰੀ ਰੋਜ਼ਰ ਫ਼ੈਡਰਰ ਨੇ ਦਿੱਤਾ ਸੀ। ਰੋਜ਼ਰ, ਗੋਲਫ਼ ਦੇ ਰਾਇਡਰ ਕੱਪ ਤੋਂ ਪ੍ਰਭਾਵਿਤ ਸਨ। ਜਿਸ ਵਿੱਚ ਹਰ ਮਹਾਂਦੀਪ ਦੀ ਆਪਣੀ ਇੱਕ ਟੀਮ ਹੁੰਦੀ ਹੈ।
ਰੋਜ਼ਰ ਫ਼ੈਡਰਰ ਨੇ ਇਹ ਵਿਚਾਰ ਸਭ ਦੇ ਸਾਹਮਣੇ ਰੱਖਿਆ ਜਿਥੇ ਰੋਜ਼ਰ ਫ਼ੈਡਰਰ ਦੀ ਮੈਨੇਜਮੈਂਟ ਫ਼ਰਮ, ਟੈਨਿਸ ਆਸਟ੍ਰੇਲੀਆ ਅਤੇ ਬ੍ਰਾਜ਼ਿਲੀਅਨ ਖਿਡਾਰੀ ਲੇਮਨ ਨੇ ਮਿਲ ਕੇ ਇਸ ਟੂਰਨਾਮੈਂਟ ਦੀ ਨੀਂਹ ਰੱਖੀ।
ਇਹ ਵੀ ਪੜ੍ਹੋ : Exclusive: ਇਹ ਓਲੰਪਿਕ ਕੁਝ ਖਾਸ ਹੋਣ ਜਾ ਰਿਹਾ ਹੈ - ਮੰਨੂ ਭਾਕਰ