ਪੈਰਿਸ: ਪੈਰਿਸ ਮਾਸਟਰਜ਼ ਵਜੋਂ ਸਾਲ ਦਾ ਪਹਿਲਾ ਖਿਤਾਬ ਜਿੱਤਣ ਵਾਲਾ ਡੇਨੀਅਲ ਮੇਦਵੇਦੇਵ ਸੋਮਵਾਰ ਨੂੰ ਜਾਰੀ ਏਟੀਪੀ ਰੈਂਕਿੰਗ ਵਿੱਚ ਚੌਥੇ ਨੰਬਰ 'ਤੇ ਪਹੁੰਚ ਗਿਆ ਹੈ।
ਫਾਈਨਲ ਵਿੱਚ ਐਲਕਜੇਂਡਰ ਜ਼ਵੇਰੇਵ ਨੂੰ 5-7, 6-4, 6-1 ਨਾਲ ਹਰਾ ਕੇ ਮੇਦਵੇਦੇਵ ਨੇ ਇਹ ਖ਼ਿਤਾਬ ਆਪਣੇ ਨਾਂਅ ਕੀਤਾ। ਮੇਦਵੇਦੇਵ ਦਾ ਇਹ ਤੀਜਾ ਏਟੀਪੀ ਖਿਤਾਬ ਹੈ। ਉਹ ਹੁਣ ਤੱਕ ਚਾਰ ਬਾਰ ਏਟੀਪੀ ਫਾਈਨਲ 'ਚ ਪਹੁੰਚੇ ਸੀ।
ਇਸ ਜਿੱਤ ਦੇ ਨਾਲ, ਮੇਦਵੇਦੇਵ ਨੇ ਰੋਜਰ ਫੈਡਰਰ ਨੂੰ ਹਰਾ ਕੇ 6970 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਪਹੁੰਚ ਗਏ ਹਨ। 11,830 ਅੰਕਾਂ ਨਾਲ ਨੋਵਾਕ ਜੋਕੋਵਿਚ ਅਜੇ ਵੀ ਪਹਿਲੇ ਸਥਾਨ 'ਤੇ ਹਨ। ਜਦਕਿ ਦੂਜੇ ਅਤੇ ਤੀਜੇ ਵਿੱਚ ਕ੍ਰਮਵਾਰ ਰਾਫੇਲ ਨਡਾਲ ਅਤੇ ਡੋਮਿਨਿਕ ਥੀਮ ਹੈ।
ਸਰਜਰੀ ਦੇ ਕਾਰਨ ਰੋਜਰ ਫੈਡਰਰ ਨੇ ਆਸਟਰੇਲੀਆਈ ਓਪਨ ਤੋਂ ਇਲਾਵਾ ਇਸ ਸਾਲ ਕੋਈ ਵੀ ਟੂਰਨਾਮੈਂਟ ਨਹੀਂ ਖੇਡਿਆ, ਜਿਸ ਕਾਰਨ ਉਹ ਪੰਜਵੇਂ ਸਥਾਨ 'ਤੇ ਖਿਸਕ ਗਏ ਹਨ।
ਦੱਸ ਦਈਏ ਕਿ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਆਪਣੇ ਸ਼ਾਨਦਾਰ ਕਰੀਅਰ ਵਿੱਚ ਛੇਵੀਂ ਵਾਰ ਸਾਲ ਦੇ ਆਖ਼ਰੀ ਨੰਬਰ ਇੱਕ ਖਿਡਾਰੀ ਵਜੋਂ ਕਰਨਗੇ ਤੇ ਇਸ ਮਾਮਲੇ 'ਚ ਉਨ੍ਹਾਂ ਨੇ ਅਮਰੀਕੀ ਪੀਟ ਸੰਪ੍ਰਾਸ ਦੀ ਬਰਾਬਰੀ ਕਰ ਲਈ ਹੈ।
ਜੋਕੋਵਿਚ ਨੂੰ 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਤੋਂ ਹੀ ਖ਼ਤਰਾ ਸੀ ਪਰ ਨਡਾਲ ਨੇ ਅਗਲੇ ਹਫਤੇ ਸੋਫੀਆ ਵਿੱਚ ਹੋਣ ਵਾਲੇ ਏਟੀਪੀ ਟੂਰਨਾਮੈਂਟ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ।