ਸ਼ਾਰਜਾਹ: ਰਾਸੀ ਵਾਨ ਡਰ ਡੁਸੇਨ ਦੇ ਕਰੀਅਰ ਦੇ ਸਭ ਤੋਂ ਉੱਚੇ ਸਕੋਰ ਅਤੇ ਏਡੇਨ ਮਾਰਕਰਾਮ ਦੇ ਸ਼ਾਨਦਾਰ ਅਰਧ ਸੈਂਕੜੇ ਤੋਂ ਬਾਅਦ ਕਗਿਸੋ ਰਬਾਡਾ ਦੀ ਆਖਰੀ ਓਵਰ ਹੈਟ੍ਰਿਕ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਸ਼ਨੀਵਾਰ ਨੂੰ ਸ਼ਾਰਜਾਹ ਵਿੱਚ ਇੰਗਲੈਂਡ ਨੂੰ 10 ਦੌੜਾਂ ਨਾਲ ਹਰਾਇਆ ਪਰ ਫਿਰ ਵੀ ਆਈਸੀਸੀ ਟੀ-20 ਵਿਸ਼ਵ ਕੱਪ ਚੋਂ ਬਾਹਰ ਹੋ ਗਿਆ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਦੋ ਵਿਕਟਾਂ 'ਤੇ 189 ਦੌੜਾਂ ਬਣਾਈਆਂ। ਸੈਮੀਫਾਈਨਲ 'ਚ ਜਗ੍ਹਾ ਬਣਾਉਣ ਲਈ ਉਨ੍ਹਾਂ ਨੂੰ ਇੰਗਲੈਂਡ ਨੂੰ 131 ਦੌੜਾਂ ਤੋਂ ਘੱਟ ਤੱਕ ਰੋਕਣਾ ਪੈਣਾ ਸੀ। ਇੰਗਲੈਂਡ ਨੇ ਅੱਠ ਵਿਕਟਾਂ 'ਤੇ 179 ਦੌੜਾਂ ਬਣਾ ਕੇ ਸੈਮੀਫਾਈਨਲ 'ਚ ਆਸਟਰੇਲੀਆ ਦੀ ਜਗ੍ਹਾ ਪੱਕੀ ਕੀਤੀ, ਜਿਸ ਨੇ ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾਇਆ ਸੀ।
ਗਰੁੱਪ 1 ਵਿੱਚ ਇੰਗਲੈਂਡ, ਆਸਟਰੇਲੀਆ ਅਤੇ ਦੱਖਣੀ ਅਫ਼ਰੀਕਾ ਤਿੰਨਾਂ ਦੇ ਅੱਠ-ਅੱਠ ਅੰਕ ਬਰਾਬਰ ਰਹੇ ਪਰ ਪਹਿਲੀਆਂ ਦੋ ਟੀਮਾਂ ਬਿਹਤਰ ਨੈੱਟ ਰਨ ਰੇਟ ਕਾਰਨ ਆਖਰੀ ਚਾਰ ਵਿੱਚ ਪਹੁੰਚ ਗਈਆਂ।
ਡੁਸੇਨ ਨੇ 60 ਗੇਂਦਾਂ 'ਤੇ 94 ਦੌੜਾਂ ਬਣਾਈਆਂ ਜਿਸ ਵਿਚ ਪੰਜ ਚੌਕੇ ਅਤੇ ਛੇ ਛੱਕੇ ਸ਼ਾਮਲ ਸਨ। ਉਨ੍ਹਾਂ ਨੇ ਦੂਸਰੀ ਵਿਕਟ ਲਈ ਕਵਿੰਟਨ ਡੀ ਕਾਕ (27 ਗੇਂਦਾਂ 'ਤੇ 34 ਦੌੜਾਂ) ਦੇ ਨਾਲ ਦੂਜੇ ਵਿਕਟ ਦੇ ਲਈ 71 ਅਤੇ ਤੀਜੇ ਵਿਕਟ ਲਈ ਮਾਰਕਰਾਮ (25 ਗੇਂਦਾਂ 'ਤੇ 52 ਦੌੜਾਂ, ਦੋ ਚੌਕੇ, ਚਾਰ ਛੱਕੇ) ਦੇ ਨਾਲ ਜੀਤੇ ਵਿਕਟ ਦੇ ਲਈ 52 ਗੇਂਦਾਂ 'ਤੇ 103 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਦੱਖਣੀ ਅਫਰੀਕਾ ਨੇ ਆਖਰੀ ਪੰਜ ਓਵਰਾਂ ਵਿੱਚ 71 ਦੌੜਾਂ ਬਣਾਈਆਂ।
ਰਬਾਡਾ ਨੇ ਆਪਣੇ ਪਹਿਲੇ ਤਿੰਨ ਓਵਰਾਂ ਵਿੱਚ 45 ਰਨ ਦਿੱਤੇ ਪਰ ਜਦੋਂ ਇੰਗਲੈਂਡ ਨੂੰ ਆਖਰੀ ਓਵਰ ਵਿੱਚ 14 ਦੌੜਾਂ ਦੀ ਲੋੜ ਸੀ ਤਾਂ ਉਨ੍ਹਾਂ ਨੇ ਪਹਿਲੀਆਂ ਤਿੰਨ ਗੇਂਦਾਂ ਵਿੱਚ ਕ੍ਰਿਸ ਵੋਕਸ, ਇਓਨ ਮੋਰਗਨ ਅਤੇ ਕ੍ਰਿਸ ਜੌਰਡਨ ਨੂੰ ਆਊਟ ਕਰਕੇ ਹੈਟ੍ਰਿਕ ਬਣਾਈ। ਉਨ੍ਹਾਂ ਨੇ 48 ਰਨ ਦੇ ਕੇ ਤਿੰਨ ਵਿਕਟਾਂ ਲਈਆਂ। ਤਬਰੇਜ਼ ਸ਼ਮਸੀ ਅਤੇ ਡਵੇਨ ਪ੍ਰੀਟੋਰੀਅਸ ਨੇ ਦੋ-ਦੋ ਵਿਕਟਾਂ ਲਈਆਂ।
ਵੱਡੇ ਟੀਚੇ ਦੇ ਸਾਹਮਣੇ ਇੰਗਲੈਂਡ ਦੀ ਸ਼ੁਰੂਆਤ ਅਨੁਕੂਲ ਨਹੀਂ ਰਹੀ। ਉਸ ਦੇ ਵੱਲੋਂ ਮੋਇਨ ਅਲੀ (27 ਗੇਂਦਾਂ ਵਿੱਚ 37, ਤਿੰਨ ਚੌਕੇ, ਦੋ ਛੱਕੇ), ਡੇਵਿਡ ਮਲਾਨ (26 ਗੇਂਦਾਂ ਵਿੱਚ 33, ਤਿੰਨ ਚੌਕੇ, ਇੱਕ ਛੱਕਾ) ਅਤੇ ਲਿਆਮ ਲਿਵਿੰਗਸਟੋਨ (17 ਗੇਂਦਾਂ ਵਿੱਚ 28, ਤਿੰਨ ਛੱਕੇ) ਨੇ ਵਧੀਆ ਯੋਗਦਾਨ ਪਾਇਆ।
ਜੋਸ ਬਟਲਰ (15 ਗੇਂਦਾਂ ਵਿੱਚ 26) ਨੇ ਜੇਸਨ ਰਾਏ (ਰਿਟਾਇਰਡ ਹਰਟ 20) ਦੇ ਨਾਲ ਚੰਗੀ ਸ਼ੁਰੂਆਤ ਕੀਤੀ। ਇੱਥੋਂ ਤੱਕ ਕਿ ਰਬਾਡਾ ਜਦੋਂ ਚੌਥੇ ਓਵਰ ਵਿੱਚ ਪਹਿਲੇ ਬਦਲਾਅ ਦੇ ਰੂਪ ਵਿੱਚ ਆਇਆ ਤਾਂ ਉਸ ਵਿੱਚ ਦੋਵਾਂ ਨੇ 15 ਦੌੜਾਂ ਬਣਾਈਆਂ ਪਰ ਰਾਏ ਨੂੰ ਖੱਬੀ ਲੱਤ ਦੀ ਮਾਸਪੇਸ਼ੀ ਵਿੱਚ ਖਿਚਾਅ ਕਾਰਨ ਲੰਗੜਾ ਕੇ ਪੈਵੇਲੀਅਨ ਵਾਪਿਸ ਪਰਤਣਾ ਪਿਆ।
ਇਸ ਤੋਂ ਪਹਿਲਾਂ ਟੂਰਨਾਮੈਂਟ 'ਚ ਪਹਿਲੀ ਵਾਰ ਇੰਗਲੈਂਡ ਦੇ ਗੇਂਦਬਾਜ਼ ਦਬਾਅ 'ਚ ਨਜ਼ਰ ਆਏ। ਦੱਖਣੀ ਅਫਰੀਕਾ ਨੇ ਡੁਸਨ ਦੇ ਕ੍ਰਿਸ ਵੋਕਸ ਦੇ ਛੇਵੇਂ ਓਵਰ 'ਚ ਚੌਕਿਆਂ ਅਤੇ ਛੱਕਿਆਂ ਦੀ ਮਦਦ ਨਾਲ ਪਾਵਰਪਲੇ 'ਚ ਇਕ ਵਿਕਟ 'ਤੇ 40 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਮੋਈਨ (27 ਦੌੜਾਂ ਦੇ ਕੇ ਇਕ) ਨੇ ਆਪਣੀ ਰਫ਼ਤਾਰ ਬਦਲੀ ਅਤੇ ਰੀਜ਼ਾ ਹੈਂਡਰਿਕਸ (ਦੋ) ਨੂੰ ਬੋਲਡ ਕੀਤਾ ਜਿਸ ਦੀ ਜਗ੍ਹਾ ਡੁਸਨ ਕ੍ਰੀਜ਼ 'ਤੇ ਆਇਆ।
ਡੁਸੇਨ ਅਤੇ ਡੀ ਕਾਕ ਨੇ ਫਿਰ ਸਟ੍ਰਾਈਕ ਰੋਟੇਟ ਕਰਨ ਦੀ ਸਕਾਰਾਤਮਕ ਰਣਨੀਤੀ ਅਪਣਾਈ ਅਤੇ ਇਸ ਦੌਰਾਨ ਸੀਮਾ ਰੇਖਾ 'ਤੇ ਢਿੱਲੀਆਂ ਗੇਂਦਾਂ ਨੂੰ ਵੀ ਪਹੁੰਚਾਇਆ। ਡੁਸੇਨ ਦਾ ਮਾਰਕ ਵੁੱਡ ਤੇ ਸਕੂਪ ਕਰਕੇ ਵਿਕਟਕੀਪਰ ਦੇ ਸਿਰ ਦੇ ਉੱਪਰ ਲਗਾਇਆ ਗਿਆ ਛੱਕਾ ਦੇਖਣ ਵਾਲਾ ਸੀ ਪਰ ਡਿਕਾਕ ਲੈੱਗ ਸਪਿਨਰ ਰਾਸ਼ਿਦ ਤੇ ਲੰਮਾ ਸ਼ਾਟ ਖੇਡਣ ਦੇ ਕੋਸ਼ਿਸ਼ ਵਿੱਚ ਲਾਗ ਆਨ ਤੇ ਕੈਚ ਦੇ ਬੈਠਿਆ।
ਡੁਸੇਨ ਨੇ 37 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਵੁੱਡ ਤੇ ਡੀਪ ਸਕੁਏਅਰ ਲੇਗ 'ਤੇ ਛੱਕਾ ਲਾ ਕੇ ਟੀਮ ਦੇ ਸਕੋਰ ਨੂੰ 100 ਦੌੜਾਂ ਦੇ ਪਾਰ ਪਹੁੰਚਾਇਆ, ਜਦਕਿ ਮਾਰਕਰਮ ਨੇ ਰਾਸ਼ਿਦ ਦੀ ਗੇਂਦ ਨੂੰ ਛੇ ਦੌੜਾਂ 'ਤੇ ਭੇਜ ਕੇ ਗੇਂਦਬਾਜ਼ਾਂ ਨੂੰ ਦਬਾਅ 'ਚ ਰੱਖਿਆ।
ਸਟੇਜ ਡੈੱਥ ਓਵਰਾਂ ਲਈ ਤਿਆਰ ਸੀ। ਇਸਦਾ ਪਹਿਲਾ ਨਿਸ਼ਾਨਾ ਵੌਕਸ ਬਣਿਆ। ਪਾਰੀ ਦੇ 16ਵੇਂ ਓਵਰ ਵਿੱਚ, ਡੁਸਨ ਨੇ ਆਪਣੀਆਂ ਪਹਿਲੀਆਂ ਦੋ ਗੇਂਦਾਂ ਅਤੇ ਮਾਰਕਰਾਮ ਨੇ ਪੰਜਵੀਂ ਗੇਂਦ 'ਤੇ ਛੱਕਾ ਲਗਾ ਕੇ ਸਕੋਰ ਬੋਰਡ ਦੀ 'ਸਪੀਡ' ਵਧਾ ਦਿੱਤੀ।
ਮਾਰਕਰਮ ਦੇ ਵੁਡ 'ਤੇ ਦੋ ਚੌਕਿਆਂ ਦੀ ਮਦਦ ਨਾਲ ਟੀਮ 17 ਓਵਰਾਂ 'ਚ 150 ਦੌੜਾਂ ਤੱਕ ਪਹੁੰਚ ਗਈ। ਉਸ ਨੇ ਇਸ ਗੇਂਦਬਾਜ਼ ਦੇ ਅਗਲੇ ਓਵਰ ਵਿੱਚ ਛੱਕਾ ਵੀ ਲਗਾਇਆ। ਉਨ੍ਹਾਂ ਨੇ ਜਾਰਡਨ ਤੇ ਲਾਂਗ ਆਫ 'ਤੇ ਛੱਕਾ ਲਗਾ ਕੇ ਸਿਰਫ 24 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
ਇਹ ਵੀ ਪੜ੍ਹੋ: T20 world cup 2021: ਸਕਾਟਲੈਂਡ ਨੂੰ ਹਰਾਉਣ ਤੋਂ ਬਾਅਦ ਰਵਿੰਦਰ ਜਡੇਜਾ ਦਾ ਅਹਿਮ ਪ੍ਰਤੀਕਰਮ