ਹੈਦਰਾਬਾਦ: ਪੋਲੈਂਡ ਵਿੱਚ ਚੱਲ ਰਹੀ ਵਿਸ਼ਵ ਤੀਰਅੰਦਾਜ਼ੀ ਯੂਥ ਚੈਂਪੀਅਨਸ਼ਿਪ ਵਿੱਚ ਭਾਰਤੀ ਤੀਰਅੰਦਾਜ਼ਾਂ ਨੇ ਸ਼ਨੀਵਾਰ ਨੂੰ ਇਤਿਹਾਸ ਰਚ ਦਿੱਤਾ। ਅੰਡਰ -18 ਮਹਿਲਾ ਤੀਰਅੰਦਾਜ਼ਾਂ ਨੇ ਤੁਰਕੀ ਨੂੰ ਹਰਾ ਕੇ ਭਾਰਤ ਲਈ ਸੋਨ ਤਗਮਾ ਜਿੱਤਿਆ। ਫਾਈਨਲ ਵਿੱਚ ਭਾਰਤੀ ਮਹਿਲਾ ਟੀਮ ਨੇ ਤੁਰਕੀ ਨੂੰ 228-216 ਨਾਲ ਹਰਾਇਆ। ਪ੍ਰਿਆ ਗੁਰਜਰ, ਪ੍ਰਨੀਤ ਕੌਰ ਅਤੇ ਰਿਧੁ ਵਰਸ਼ਿਨੀ ਸੈਂਥਿਲਕੁਮਾਰ ਦੀ ਤਿਕੜੀ ਨੇ ਫਾਈਨਲ ਵਿੱਚ ਥਾਂ ਬਣਾਈ। ਉਥੇ ਹੀ ਮਹਿਲਾ ਟੀਮ ਹੀ ਨਹੀਂ ਬਲਕਿ ਪੁਰਸ਼ ਕੰਪਾਉਂਡ ਟੀਮ ਨੇ ਵੀ ਸੋਨ ਤਗਮੇ ਜਿੱਤੇ।
ਇਹ ਵੀ ਪੜੋ: ਹਾਕੀ ਓਲੰਪਿਅਨ ਸ਼ਮਸ਼ੇਰ ਸਿੰਘ ਕਿਵੇਂ ਗਰੀਬੀ ਤੋਂ ਪਹੁੰਚਿਆ ਅਰਸ਼ਾਂ ਤੱਕ...?
ਜ਼ਿਕਰਯੋਗ ਹੈ ਕਿ ਪ੍ਰਿਆ ਗੁਜਰ, ਪ੍ਰਨੀਤ ਕੌਰ ਅਤੇ ਰਿਧੁ ਵਰਸ਼ਿਨੀ ਸੈਂਥਿਲਕੁਮਾਰ ਦੀ ਤਿਕੜੀ ਨੇ 10 ਅਗਸਤ ਨੂੰ ਕੈਡੇਟ ਕੰਪਾਉਂਡ ਮਹਿਲਾ ਟੀਮ ਇਵੈਂਟ ਵਿੱਚ 2160 ਵਿੱਚੋਂ 2067 ਅੰਕ ਨਾਲ ਪਹਿਲੇ ਸਥਾਨ 'ਤੇ ਰਹੀ। ਭਾਰਤੀ ਖਿਡਾਰੀਆਂ ਦਾ ਇਹ ਸਕੋਰ ਵਿਸ਼ਵ ਰਿਕਾਰਡ ਤੋਂ 22 ਅੰਕ ਜ਼ਿਆਦਾ ਹੈ। ਇਸ ਤੋਂ ਪਹਿਲਾਂ ਅਮਰੀਕੀ ਟੀਮ ਨੇ 2045 ਦਾ ਸਕੋਰ ਬਣਾਇਆ ਸੀ।
-
World Archery #Youth Championship- #Poland
— ARCHERY ASSOCIATION OF INDIA (@india_archery) August 14, 2021 " class="align-text-top noRightClick twitterSection" data="
🇮🇳GOLD🇮🇳
3rd🥇of the day for INDIA
🇮🇳 Cadet Compound Mixed duo - #PriyaGurjar & #KushalDadal wins "Gold Medal. They defeated USA 🇺🇸 by 155-152 #Archery #WAYC2021 #Poland @ntpclimited@WeAreTeamIndia @Media_SAI pic.twitter.com/4HorgH7vLy
">World Archery #Youth Championship- #Poland
— ARCHERY ASSOCIATION OF INDIA (@india_archery) August 14, 2021
🇮🇳GOLD🇮🇳
3rd🥇of the day for INDIA
🇮🇳 Cadet Compound Mixed duo - #PriyaGurjar & #KushalDadal wins "Gold Medal. They defeated USA 🇺🇸 by 155-152 #Archery #WAYC2021 #Poland @ntpclimited@WeAreTeamIndia @Media_SAI pic.twitter.com/4HorgH7vLyWorld Archery #Youth Championship- #Poland
— ARCHERY ASSOCIATION OF INDIA (@india_archery) August 14, 2021
🇮🇳GOLD🇮🇳
3rd🥇of the day for INDIA
🇮🇳 Cadet Compound Mixed duo - #PriyaGurjar & #KushalDadal wins "Gold Medal. They defeated USA 🇺🇸 by 155-152 #Archery #WAYC2021 #Poland @ntpclimited@WeAreTeamIndia @Media_SAI pic.twitter.com/4HorgH7vLy
ਔਰਤਾਂ ਤੋਂ ਬਾਅਦ ਪੁਰਸ਼ਾਂ ਦੀ ਕੰਪਾਉਂਡ ਟੀਮ ਵੀ ਦੇਸ਼ ਲਈ ਸੋਨ ਤਗਮਾ ਜਿੱਤਿਆ। ਸਾਹਿਲ ਚੌਧਰੀ, ਮਿਹਰ ਨਿਤਿਨ ਅਤੇ ਕੁਸ਼ਲ ਦਲਾਲ ਦੀ ਤਿਕੜੀ ਨੇ ਫਾਈਨਲ ਵਿੱਚ ਅਮਰੀਕਾ ਨੂੰ 233-231 ਨਾਲ ਹਰਾ ਕੇ ਸੋਨ ਤਗਮਾ ਭਾਰਤ ਦੇ ਨਾਂ ਕੀਤਾ। ਇਸ ਕਾਰਨ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਹੈ।
ਇਸ ਦੇ ਨਾਲ ਹੀ ਪ੍ਰਿਆ ਗੁਜਰ ਅਤੇ ਕੁਸ਼ਲ ਦਲਾਲ ਨੇ ਅਮਰੀਕਾ ਦੇ ਤੀਰਅੰਦਾਜ਼ਾਂ ਨੂੰ 115-152 ਨਾਲ ਹਰਾ ਕੇ ਕੰਪਾਉਂਡ ਕੈਡੇਟ ਮਿਕਸਡ ਟੀਮ ਫਾਈਨਲ ਵਿੱਚ ਸੋਨ ਤਗਮਾ ਜਿੱਤਿਆ। ਦੋਵੇਂ ਭਾਰਤੀ ਤੀਰਅੰਦਾਜ਼ਾਂ ਦਾ ਇੱਕ ਦਿਨ ਵਿੱਚ ਇਹ ਦੂਜਾ ਸੋਨ ਤਗਮਾ ਹੈ।
ਇਹ ਵੀ ਪੜੋ: India vs England 2nd Test Day 2: ਭਾਰਤ 364 ਦੌੜਾਂ 'ਤੇ ਆਲ ਆਊਟ, ਇਸ ਖਿਡਾਰੀ ਨੇ ਲਈਆਂ 5 ਵਿਕਟਾਂ