ਨਵੀਂ ਦਿੱਲੀ: ਟੋਕਿਓ ਓਲੰਪਿਕ ਦੌਰਾਨ ਭਾਰਤੀ ਖੇਡ ਜਗਤ ਲਈ ਐਤਾਵਰ ਨੂੰ ਇੱਕ ਹੋਰ ਖੁਸ਼ ਖਬਰੀ ਆਈ। ਜਦੋਂ ਭਾਰਤੀ ਮਹਿਲਾ ਪਹਿਲਵਾਨ ਪ੍ਰਿਆ ਮਲਿਕ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਹੰਗਰੀ ਵਿਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਹਾਸਲ ਕੀਤਾ ਹੈ।
ਪ੍ਰੀਆ ਨੇ ਬੇਲਾਰੂਸ ਦੇ ਪਹਿਲਵਾਨ ਨੂੰ 5-0 ਨਾਲ ਹਰਾ ਕੇ ਵਰਲਡ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ।
ਪ੍ਰੀਆ ਨੇ ਸਾਲ 2019 ਵਿਚ ਪੁਣੇ ਵਿਚ ਖੇਲੋ ਇੰਡੀਆ ਵਿਚ ਸੋਨੇ ਦਾ ਤਗਮਾ, 2019 ਵਿਚ ਦਿੱਲੀ ਵਿਚ 17 ਵੀਂ ਸਕੂਲ ਖੇਡਾਂ ਵਿਚ ਸੋਨੇ ਦਾ ਤਗਮਾ ਅਤੇ 2020 ਵਿਚ ਪਟਨਾ ਵਿਚ ਨੈਸ਼ਨਲ ਕੈਡੇਟ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਵੀ ਜਿੱਤਿਆ ਹੈ। ਸਾਲ 2020 ਵਿਚ ਹੋਈਆਂ ਨੈਸ਼ਨਲ ਸਕੂਲ ਖੇਡਾਂ ਵਿਚੋਂ ਵੀ ਪ੍ਰੀਆ ਮਲਿਕ ਨੇ ਸੋਨ ਤਮਗਾ ਜਿੱਤਿਆ।