ETV Bharat / sports

ਓਲੰਪਿਕ ਖੇਡਾਂ ‘ਚ ਗਏ LPU ਦੇ ਖਿਡਾਰੀਆਂ ਨੂੰ ਲੈਕੇ ਵਿਰਾਟ ਕੋਹਲੀ ਨੇ ਕੀਤਾ ਇਹ ਟਵੀਟ...

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟਵੀਟ ਕਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਤਾਰੀਫ਼ ਕੀਤੀ ਹੈ ਤੇ ਕਿਹਾ ਕਿ ਕ੍ਰਿਕਟ ਟੀਮ ਲਈ ਵੀ ਉਹ ਖਿਡਾਰੀ ਭੇਜਣ। ਕੋਹਲੀ ਦੀ ਇਸ ਗੱਲ ਤੇ ਯੂਨੀਵਰਸਿਟੀ ਨੇ ਮਾਣ ਜਤਾਇਆ ਹੈ ਤੇ ਉਨ੍ਹਾਂ ਦੀ ਗੱਲ ‘ਤੇ ਵਿਚਾਰ ਕਰਨ ਦੀ ਵੀ ਗੱਲ ਕਹੀ ਹੈ।

ਓਲੰਪਿਕ ਖੇਡਾਂ ‘ਚ LPU ਦੇ ਗਏ 11 ਖਿਡਾਰੀਆਂ ਨੂੰ ਲੈਕੇ ਵਿਰਾਟ ਕੋਹਲੀ ਨੇ ਕੀਤਾ ਇਹ ਟਵੀਟ...

author img

By

Published : Jul 29, 2021, 12:07 PM IST

ਜਲੰਧਰ: ਇਕ ਪਾਸੇ ਜਿੱਥੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟਵੀਟ ਕਰ ਲਵਲੀ ਯੂਨੀਵਰਸਿਟੀ ਦੀ ਤਾਰੀਫ਼ ਕੀਤੀ ਹੈ ਤਾਂ ਇਸ ਦੇ ਨਾਲ ਹੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਓਲੰਪਿਕ ਵਿੱਚ ਖੇਡਣ ਗਏ ਉਨ੍ਹਾਂ ਦੇ ਗਿਆਰਾਂ ਵਿਦਿਆਰਥੀਆਂ ਲਈ ਵੱਡਾ ਐਲਾਨ ਕਰ ਦਿੱਤਾ ਹੈ।

ਓਲੰਪਿਕ ਖੇਡਾਂ ‘ਚ LPU ਦੇ ਗਏ 11 ਖਿਡਾਰੀਆਂ ਨੂੰ ਲੈਕੇ ਵਿਰਾਟ ਕੋਹਲੀ ਨੇ ਕੀਤਾ ਇਹ ਟਵੀਟ...

ਯੂਨੀਵਰਸਟੀ ਦਾ ਕਹਿਣਾ ਕਿ ਜੇਕਰ ਕੋਈ ਵਿਦਿਆਰਥੀ ਓਲੰਪਿਕ ਵਿੱਚ ਗੋਲਡ ਮੈਡਲ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਪੰਜਾਹ ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ,ਸਿਲਵਰ ਮੈਡਲ ਲਿਆਉਣ ਵਾਲੇ ਨੂੰ ਪੱਚੀ ਲੱਖ ਰੁਪਏ ਦਾ ਇਨਾਮ ਅਤੇ ਬ੍ਰੋਨਜ਼ ਮੈਡਲ ਲਿਆਉਣ ਵਾਲੇ ਨੂੰ ਦਸ ਲੱਖ ਦਾ ਇਨਾਮ ਦਿੱਤਾ ਜਾਏਗਾ। ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਮੇਤ ਨੀਰਜ ਚੋਪੜਾ ( ਜੈਵਲਿਨ ਥ੍ਰੋਅ), ਅਮੋਜ ਜੈਕਬ ਰਿਲੇ ਰੇਸ ,ਬਜਰੰਗ ਪੂਨੀਆ ਕੁਸ਼ਤੀ ਵਿੱਚ ਆਪਣਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਉਣਗੇ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ ਕਿ ਵਿਰਾਟ ਕੋਹਲੀ ਵੱਲੋਂ ਉਨ੍ਹਾਂ ਦੀ ਯੂਨੀਵਰਸਿਟੀ ਦੀ ਤਾਰੀਫ਼ ਕਰਨਾ ਅਤੇ ਆਪਣੇ ਟਵੀਟ ਵਿੱਚ ਲਿਖਣਾ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਭਾਰਤੀ ਕ੍ਰਿਕਟ ਟੀਮ ਨੂੰ ਵੀ ਆਪਣੇ ਖਿਡਾਰੀ ਦੇਵੇ ਇਕ ਬਹੁਤ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਹੁਣ ਐੱਲ ਪੀ ਯੂ ਇਸ ਬਾਰੇ ਵੀ ਵਿਚਾਰ ਕਰੇਗਾ।

ਯੂਨੀਵਰਸਿਟੀ ਚਾਂਸਲਰ ਨੇ ਕਿਹਾ ਕਿ ਉਨ੍ਹਾਂ ਦੇ ਖਿਡਾਰੀਆਂ ਨੇ ਓਲੰਪਿਕ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦੇ ਖਿਲਾਰੀ ਓਲੰਪਿਕ ਵਿੱਚੋਂ ਮੈਡਲ ਲਿਆ ਆਪਣੇ ਦੇਸ਼ ਦਾ ਨਾਮ ਰੌਸ਼ਨ ਜ਼ਰੂਰ ਕਰਨਗੇ।

ਓਧਰ ਦੂਸਰੇ ਪਾਸੇ ਜਿੱਥੇ ਐੱਲ ਪੀ ਯੂ ਨੇ ਆਪਣੇ ਖਿਲਾਰੀਆਂ ਦੇ ਵਾਪਸ ਆਉਣ ‘ਤੇ ਉਨ੍ਹਾਂ ਦੇ ਜਬਰਦਸਤ ਸਵਾਗਤ ਦੀ ਵੀ ਘੋਸ਼ਣਾ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਓਲੰਪਿਕ ਵਿੱਚ ਗਏ ਉਨ੍ਹਾਂ ਦੇ ਗਿਆਰਾਂ ਖਿਡਾਰੀ ਇੱਕ ਗੁਲਦਸਤਾ ਹਨ ਜੋ ਉਨ੍ਹਾਂ ਨੇ ਓਲੰਪਿਕ ਵਿੱਚ ਭੇਜੇ ਹਨ।

ਇਹ ਵੀ ਪੜ੍ਹੋ:Tokyo Olympics, Day 7: ਹਾਕੀ 'ਚ ਭਾਰਤ ਨੇ ਅਰਜਨਟੀਨਾ ਨੂੰ 3-1 ਨਾਲ ਦਿੱਤੀ ਮਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.