ਟੋਕਿਓ: ਭਾਰਤ ਦੇ ਸੌਰਵ ਚੌਧਰੀ ਨੇ 10 ਮੀਟਰ ਏਅਰ ਪਿਸਟਲ ਈਵੈਂਟ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਲਈ ਕੁਆਲੀਫਾਇੰਗ ਗੇੜ ਵਿਚ ਸਿਖਰਲਾ ਸਥਾਨ ਹਾਸਲ ਕੀਤਾ ਜਿਸ ਤੋਂ ਬਾਅਦ ਸਾਰਿਆਂ ਵੱਲੋਂ ਉਸ ਤੋਂ ਮੈਡਲ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਉਸਨੇ ਨਿਰਾਸ਼ਾਜਨਕ ਤੌਰ ‘ਤੇ ਸੱਤਵਾਂ ਸਥਾਨ ਹਾਸਿਲ ਕੀਤਾ।
ਸੌਰਵ ਨੇ ਕੁਆਲੀਫਿਕੇਸ਼ਨ ਵਿਚ 586 ਦੇ ਸਕੋਰ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਸਭ ਤੋਂ ਵੱਧ 28 ਵਾਰ ਉਸ ਵੱਲੋਂ ਬੁਲਸ ਆਈ ਨੂੰ ਹਿੱਟ ਕੀਤਾ ਗਿਆ ਪਰ ਉਹ ਫਾਈਨਲ ਦੇ ਵਿੱਚ ਆਪਣੇ ਇਸ਼ ਪ੍ਰਦਰਸ਼ਨ ਦੁਹਰਾ ਨਹੀਂ ਸਕਿਆ।
ਇਸ ਈਵੈਂਟ ਦਾ ਸੋਨ ਤਗਮਾ ਜਾਵੇਦ ਫੁਰੌਗੀ ਨੇ ਜਿੱਤਿਆ ਜਦੋਂ ਕਿ ਸਰਬੀਆ ਦੇ ਦਮੀਰ ਮਿਕੈਚ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ।
ਦੱਸ ਦਈਏ ਕਿ ਚੀਨ ਦੀ ਵੇਈ ਪੈਨਗ ਨੇ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ 36 ਖਿਡਾਰੀ ਕੁਆਲੀਫਿਕੇਸ਼ਨ ਰਾਊਂਡ ਵਿੱਚ 8 ਨਿਸ਼ਾਨੇਬਾਜ਼ ਫਾਈਨਲ ਦੇ ਵਿੱਚ ਪਹੁੰਚੇ ਸਨ ਜਿਸ ਵਿੱਚ ਭਾਰਤ ਦੇ ਅਭਿਸ਼ੇਕ ਵਰਮਾ ਦਾ 17ਵਾਂ ਸਥਾਨ ਰਿਹਾ ਤੇ ਫਾਈਨਲ ਦੇ ਵਿੱਚ ਨਹੀਂ ਪਹੁੰਚ ਸਕੇ।
ਇਹ ਵੀ ਪੜ੍ਹੋ: Tokyo Olympics : ਭਾਰਤੀ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 3-2 ਨਾਲ ਦਿੱਤੀ ਮਾਤ