ਡਾਂਗ (ਗੁਜਰਾਤ): ਦੇਸ਼ ਦਾ ਮਾਣ ਵਧਾਉਣ ਵਾਲੀ ਗੋਲਡਨ ਗਰਲ ਸਰਿਤਾ ਗਾਇਕਵਾੜ ਪਾਣੀ ਦੇ ਲਈ ਇੱਕ ਕਿਲੋਮੀਟਰ ਪੈਦਲ ਚੱਲਣ ਨੂੰ ਮਜਬੂਰ ਹੈ। 2018 ਏਸ਼ੀਆ ਖੇਡਾਂ ਵਿੱਚ, ਜਦ ਸਪ੍ਰਿੰਟਰ ਸਰਿਤਾ ਗਾਇਕਵਾੜ ਨੇ ਸੋਨ ਤਮਗ਼ਾ ਜਿੱਤਿਆ ਸੀ ਤਾਂ ਪੂਰੇ ਭਾਰਤ ਨੇ ਡਾਂਗ ਦੀ ਬੇਟੀ ਦੀ ਪ੍ਰਸ਼ੰਸਾ ਕੀਤੀ ਪਰ ਪਹੁਣ ਦੇਸ਼ ਦਾ ਨਾਂਅ ਉੱਚਾ ਕਰਨ ਵਾਲੀ ਇਸ ਖਿਡਾਰਣ ਦੀ ਹਾਲਤ ਦੇਖ ਸਭ ਦੇ ਸਿਰ ਸ਼ਰਮਾ ਨਾਲ ਝੁੱਕ ਜਾਣਗੇ।
ਪਾਣੀ ਦੀ ਸਮੱਸਿਆ ਦੇ ਬਾਰੇ ਵਿੱਚ ਸਰਿਤਾ ਗਾਇਕਵਾੜ ਨੇ ਕਿਹਾ ਕਿ ਅਭਿਆਸ ਅਤੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੇ ਲਈ ਮੈਂ ਪਿਛਲੇ 10 ਤੋਂ 12 ਸਾਲਾਂ ਤੋਂ ਘਰ ਤੋਂ ਬਾਹਰ ਰਹਿੰਦੀ ਸੀ, ਇਸ ਲਈ ਮੈਨੂੰ ਪਿੰਡ ਵਿੱਚ ਪਾਣੀ ਦੀ ਸਮੱਸ਼ਿਆ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਸੀ।
ਹੁਣ ਲੌਕਡਾਊਨ ਦੇ ਕਾਰਨ ਉਹ ਵੀ ਬਾਕੀਆਂ ਦੀ ਤਰ੍ਹਾਂ ਘਰ ਉੱਤੇ ਰਹਿਣ ਨੂੰ ਮਜਬੂਰ ਹੈ ਤੇ ਇਸੇ ਸਮੇਂ ਉਨ੍ਹਾਂ ਪਤਾ ਲੱਗਿਆ ਕਿ ਪਿੰਡ ਵਿੱਚ ਪਾਣੀ ਦੀ ਸਮੱਸਿਆ ਹੈ। ਮੇਰੇ ਘਰ ਤੋਂ ਇੱਕ ਕਿਲੋਮੀਟਰ ਦੂਰ ਖੂਹ ਹੈ। ਮੈਂ ਉੱਥੋਂ ਪਾਣੀ ਲੈਣ ਜਾਂਦੀ ਹਾਂ ਅਤੇ ਸਾਰੇ ਪਿੰਡ ਦੇ ਲੋਕ ਉੱਥੋਂ ਹੀ ਪਾਣੀ ਭਰਦੇ ਹਨ।
ਉਨ੍ਹਾਂ ਨੇ ਕਿਹਾ ਕਿ ਪਿੰਡ ਵਿੱਚ ਪਾਣੀ ਦਾ ਕੁਨੈਕਸ਼ਨ ਹੈ, ਪਰ ਉਸ ਵਿੱਚ ਪਾਣੀ ਨਹੀਂ ਆਉਂਦਾ ਹੈ। ਗੌਰਤਲਬ ਹੈ ਕਿ ਡਾਂਗ ਵਿੱਚ ਹਰ ਮਾਨਸੂਨ ਵਿੱਚ 100 ਇੰਚ ਤੋਂ ਜ਼ਿਆਦਾ ਮੀਂਹ ਪੈਂਦਾ ਹੈ। ਇਸ ਦੇ ਬਾਵਜੂਦ ਪੀਣ ਵਾਲੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਕਿ ਸਰਿਤਾ ਸਮੇਤ ਸਾਰੇ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੇ ਜੁਗਾੜ ਦੇ ਲਈ 1 ਕਿਲੋਮੀਟਰ ਦੂਰ ਖੂਹ ਤੋਂ ਪਾਣੀ ਲੈਣ ਜਾਣਾ ਪੈਂਦਾ ਹੈ।
ਡਾਂਗ ਐਕਸਪ੍ਰੈਸ ਅਤੇ ਗੋਲਡਨ ਗਰਲ ਵਰਗੇ ਨਾਵਾਂ ਨਾਲ ਮਸ਼ਹੂਰ ਏਸ਼ੀਆਈ ਖੇਡਾਂ ਵਿੱਚ ਸੋਨ ਤਮਗ਼ਾ ਜਿੱਤਣ ਵਾਲੀ ਗੁਜਰਾਤ ਦੀ ਪਹਿਲੀ ਮਹਿਲਾ ਖਿਡਾਰੀ ਹੈ ਸਰਿਤਾ ਗਾਇਕਵਾੜ ਗੁਜਰਾਤ ਸਰਕਾਰ ਦੇ ਪੋਸ਼ਣ ਅਭਿਆਨ ਦੀ ਬ੍ਰਾਂਡ ਅੰਬੈਸਡਰ ਵੀ ਹੈ।