ਹੈਦਰਾਬਾਦ : ਵਿਸ਼ਵ ਐਂਟੀ ਡੋਪਿੰਗ ਏਜੰਸੀ (ਵਾਡਾ) ਨੇ ਰੂਸ ਉੱਤੇ 4 ਸਾਲ ਦੀ ਪਾਬੰਦੀ ਲਾ ਦਿੱਤੀ ਹੈ। ਇਸ ਦਾ ਮਤਬਲ ਇਹ ਹੈ ਕਿ ਹੁਣ ਰੂਸ ਅਗਲੇ 4 ਸਾਲ ਲਈ ਕਿਸੇ ਵੀ ਪ੍ਰਕਾਰ ਦੇ ਮੁੱਖ ਖੇਡ ਸਮਾਗਮਾਂ ਵਿੱਚ ਹਿੱਸਾ ਨਹੀਂ ਲੈ ਸਕਦਾ।
ਰੂਸ ਉੱਤੇ ਇਸ ਪਾਬੰਦੀ ਦਾ ਸਭ ਤੋਂ ਵੱਡਾ ਅਸਰ ਇਹ ਪਵੇਗਾ ਕਿ ਉਹ ਟੋਕਿਓ ਵਿੱਚ ਹੋਣ ਜਾ ਰਹੀਆਂ ਓਲੰਪਿਕ 2020 ਅਤੇ ਕਤਰ ਵਿੱਚ ਹੋਣ ਵਾਲੇ ਫ਼ੁੱਟਬਾਲ ਵਿਸ਼ਵ ਕੱਪ 2020 ਤੋਂ ਵੀ ਬਾਹਰ ਹੋ ਗਿਆ ਹੈ।
ਰੂਸ ਉੱਤੇ ਭਾਵੇਂ ਹੀ ਇਹ ਪਾਬੰਦੀ ਲੱਗ ਗਈ ਹੋਵੇ ਪਰ ਉਸ ਦੇ ਉਹ ਖਿਡਾਰੀ ਜਿੰਨ੍ਹਾਂ ਨੂੰ ਡੋਪਿੰਗ ਟੈਸਟ ਵਿੱਚ ਕਲੀਨ ਚਿੱਟ ਮਿਲ ਜਾਵੇਗੀ ਉਹ ਨਿਊਟਰਲ ਫ਼ਲੈਗ ਦੇ ਇੰਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਸਕਣਗੇ।
ਵਾਡਾ ਦੀ ਕਾਰਜ਼ਕਾਰੀ ਕਮੇਟੀ ਨੇ ਸਵਿਟਰਜ਼ਲੈਂਡ ਵਿੱਚ ਹੋਈ ਬੈਠਕ ਵਿੱਚ ਇੱਕ ਮਤ ਹੋ ਕੇ ਇਸ ਦੇਸ਼ ਉੱਤੇ 4 ਸਾਲ ਦਾ ਪਾਬੰਦੀ ਲਾਈ ਹੈ। ਵਾਡਾ ਦੀ ਇਸ ਪਾਬੰਦੀ ਦੇ ਵਿਰੁੱਦ ਰੂਸ ਅਗਲੇ 21 ਦਿਨਾਂ ਦੇ ਅੰਦਰ ਹੀ ਅਪੀਲ ਕਰ ਸਕਦਾ ਹੈ, ਜੇ ਉਹ ਅਜਿਹਾ ਕਰਦਾ ਹੈ ਤਾਂ ਮਾਮਲਾ ਕੋਰਟ ਆਫ਼ ਆਰਬਿਟ੍ਰੇਸ਼ਨ ਫੋਰ ਸਪੋਰਟਸ (ਸੀਏਐੱਸ) ਨੂੰ ਭੇਜਿਆ ਜਾਵੇਗਾ। ਵਾਡਾ ਨੇ ਰੂਸ ਦੇ ਪ੍ਰਤੀ ਕਾਫ਼ੀ ਸਖ਼ਤ ਰੁਖ ਅਪਣਾਇਆ ਹੈ। ਵਾਡਾ ਦੀ ਉੱਪ-ਪ੍ਰਧਾਨ ਲਿੰਡਾ ਹੇਲੇਲੈਂਡ ਨੇ ਕਿਹਾ ਕਿ ਰੂਸ ਉੱਤੇ ਇਹ ਪਾਬੰਦੀ ਕਾਫ਼ੀ ਨਹੀਂ ਹੈ।