ਬੰਗਲੌਰ: ਇੰਡੀਅਨ ਪ੍ਰੀਮੀਅਰ ਲੀਗ 2023 'ਚ ਰਾਇਲ ਚੈਲੰਜਰਜ਼ ਬੰਗਲੌਰ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਖੇਡੇ ਗਏ 15ਵੇਂ ਮੈਚ 'ਚ ਲਖਨਊ ਸੁਪਰ ਜਾਇੰਟਸ ਨੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਘਰੇਲੂ ਦਰਸ਼ਕਾਂ ਵਿਚਾਲੇ ਰਾਇਲ ਚੈਲੰਜਰਜ਼ ਬੰਗਲੌਰ ਨੂੰ ਇਕ ਵਿਕਟ ਨਾਲ ਰੋਮਾਂਚਕ ਹਾਰ ਦੇ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ। ਇਸ ਹਾਰ ਨਾਲ ਆਰਸੀਬੀ ਇੱਕ ਵਾਰ ਫਿਰ 200 ਤੋਂ ਵੱਧ ਦੌੜਾਂ ਬਣਾ ਕੇ ਹਾਰਨ ਵਾਲੀ ਟੀਮ ਬਣ ਗਈ।
-
Match aur dil dono jeetna koi humse seekhe 😎🔥#RCBvLSG | #IPL2023 | #LucknowSuperGiants | #LSG | #GazabAndaz pic.twitter.com/mXY1b0ZXck
— Lucknow Super Giants (@LucknowIPL) April 10, 2023 " class="align-text-top noRightClick twitterSection" data="
">Match aur dil dono jeetna koi humse seekhe 😎🔥#RCBvLSG | #IPL2023 | #LucknowSuperGiants | #LSG | #GazabAndaz pic.twitter.com/mXY1b0ZXck
— Lucknow Super Giants (@LucknowIPL) April 10, 2023Match aur dil dono jeetna koi humse seekhe 😎🔥#RCBvLSG | #IPL2023 | #LucknowSuperGiants | #LSG | #GazabAndaz pic.twitter.com/mXY1b0ZXck
— Lucknow Super Giants (@LucknowIPL) April 10, 2023
ਰਾਇਲ ਚੈਲੰਜਰਜ਼ ਬੰਗਲੌਰ 200 ਤੋਂ ਜ਼ਿਆਦਾ ਦੌੜਾਂ ਬਣਾਉਣ ਤੋਂ ਬਾਅਦ 5ਵੀਂ ਵਾਰ ਹਾਰੀ: ਇਸ ਦੇ ਨਾਲ ਹੀ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐੱਲ ਰਾਹੁਲ ਦਾ ਟਾਸ ਜਿੱਤ ਕੇ ਪਹਿਲੇ ਗੇਂਦਬਾਜ਼ੀ ਕਰਨ ਦਾ ਫੈਸਲਾ ਇਕ ਸਮੇਂ ਗਲਤ ਸਾਬਤ ਹੋ ਰਿਹਾ ਸੀ ਪਰ ਨਿਕੋਲਸ ਪੂਰਨ ਦੀ ਬੱਲੇਬਾਜ਼ੀ ਨਾਲ ਮੈਚ ਦਾ ਰੁਖ ਬਦਲ ਗਿਆ ਅਤੇ ਰਾਇਲ ਚੈਲੰਜਰਜ਼ ਬੰਗਲੌਰ 200 ਤੋਂ ਜ਼ਿਆਦਾ ਦੌੜਾਂ ਬਣਾਉਣ ਤੋਂ ਬਾਅਦ 5ਵੀਂ ਵਾਰ ਹਾਰ ਗਈ।
-
RCB are the only team to lose five times after setting a 200+ target in IPL.
— CricTracker (@Cricketracker) April 10, 2023 " class="align-text-top noRightClick twitterSection" data="
📸: IPL/BCCI#CricTracker #NicholasPooran #RCBvLSG pic.twitter.com/NhD65NeQvT
">RCB are the only team to lose five times after setting a 200+ target in IPL.
— CricTracker (@Cricketracker) April 10, 2023
📸: IPL/BCCI#CricTracker #NicholasPooran #RCBvLSG pic.twitter.com/NhD65NeQvTRCB are the only team to lose five times after setting a 200+ target in IPL.
— CricTracker (@Cricketracker) April 10, 2023
📸: IPL/BCCI#CricTracker #NicholasPooran #RCBvLSG pic.twitter.com/NhD65NeQvT
ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ 4 ਵਾਰ 200 ਤੋਂ ਵੱਧ ਦੌੜਾਂ ਬਣਾ ਕੇ ਮੈਚ ਹਾਰ ਚੁੱਕੀ: ਇਸ ਤੋਂ ਪਹਿਲਾਂ ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ 4 ਵਾਰ 200 ਤੋਂ ਵੱਧ ਦੌੜਾਂ ਬਣਾ ਕੇ ਮੈਚ ਹਾਰ ਚੁੱਕੀ ਹੈ। ਅਜਿਹਾ ਹੀ ਹਾਲ ਸੋਮਵਾਰ ਨੂੰ ਐਮ ਚਿੰਨਾਸਵਾਮੀ ਸਟੇਡੀਅਮ 'ਚ ਵੀ ਦੇਖਣ ਨੂੰ ਮਿਲਿਆ ਜਦੋਂ ਰਾਇਲ ਚੈਲੰਜਰਜ਼ ਬੰਗਲੌਰ ਨੇ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਖੇਡੇ ਗਏ 15ਵੇਂ ਮੈਚ 'ਚ 212 ਦੌੜਾਂ ਬਣਾ ਕੇ 213 ਦੌੜਾਂ ਦਾ ਵੱਡਾ ਟੀਚਾ ਦਿੱਤਾ। ਪਹਿਲੇ 4 ਓਵਰਾਂ ਵਿੱਚ ਲਖਨਊ ਸੁਪਰ ਜਾਇੰਟਸ ਦੇ 3 ਵਿਕਟਾਂ ਲੈਣ ਤੋਂ ਬਾਅਦ ਵੀ ਟੀਮ ਮੈਚ 'ਤੇ ਆਪਣਾ ਕਬਜ਼ਾ ਨਹੀਂ ਕਰ ਸਕੀ।
200 ਦੌੜਾਂ ਬਣਾਉਣ ਤੋਂ ਬਾਅਦ ਮੈਂਚ ਹਾਰਨ ਵਾਲੀ ਆਈਪੀਐਲ ਦੀਆਂ ਟੀਮਾਂ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਅਜੇ ਵੀ ਸਿਖਰ 'ਤੇ ਹੈ ਜਦਕਿ ਦੂਜੇ ਸਥਾਨ 'ਤੇ ਚੇਨਈ ਸੁਪਰ ਕਿੰਗਜ਼ ਹੈ। ਇਸ ਤੋਂ ਬਾਅਦ ਪੰਜਾਬ ਕਿੰਗਜ਼ ਅਤੇ ਕੇ.ਕੇ.ਆਰ ਦਾ ਨੰਬਰ ਆਉਂਦਾ ਹੈ ਜਦਕਿ ਮੁੰਬਈ ਇੰਡੀਅਨਜ਼, ਰਾਜਸਥਾਨ ਰਾਇਲਜ਼, ਲਖਨਊ ਸੁਪਰ ਜਾਇੰਟਸ ਅਤੇ ਦਿੱਲੀ ਕੈਪੀਟਲਜ਼ ਵਰਗੀਆਂ ਟੀਮਾਂ 200 ਦੌੜਾਂ ਬਣਾਉਣ ਤੋਂ ਬਾਅਦ ਇੱਕ ਵੀ ਮੈਚ ਨਹੀਂ ਹਾਰੀ ਹੈ। ਇਸ ਜਿੱਤ ਨਾਲ ਲਖਨਊ ਸੁਪਰ ਜਾਇੰਟਸ ਪੁਆਇੰਟ ਟੇਬਲ 'ਚ ਪਹਿਲੇ ਨੰਬਰ 'ਤੇ ਆ ਗਈ ਹੈ ਜਦਕਿ ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ 7ਵੇਂ ਨੰਬਰ 'ਤੇ ਪਹੁੰਚ ਗਈ ਹੈ।
ਇਸ ਮੈਚ ਵਿੱਚ 213 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਲਈ ਉਤਰੀ ਲਖਨਊ ਸੁਪਰ ਜਾਇੰਟਸ ਦੇ 3 ਵਿਕੇਟ ਜਲਦੀ ਡਿਗਣ ਤੋਂ ਬਾਅਦ ਮਾਰਕਸ ਸਟੋਇਨਿਸ ਅਤੇ ਕੇਐਲ ਰਾਹੁਲ ਵਿਚਕਾਰ 40 ਗੇਂਦਾਂ 'ਤੇ 76 ਦੌੜਾਂ ਦੀ ਪਹਿਲੀ ਸਾਂਝੇਦਾਰੀ ਅਤੇ ਇਸ ਤੋਂ ਬਾਅਦ ਨਿਕੋਲਸ ਪੂਰਨ ਅਤੇ ਆਯੂਸ਼ ਬਦੋਨੀ ਦੇ ਵਿਚਕਾਰ 35 ਗੇਂਦਾਂ 'ਤੇ 84 ਦੌੜਾਂ ਦੀ ਸਾਂਝੇਦਾਰੀ ਨਾਲ ਮੈਚ ਪਲਟ ਗਿਆ। ਪਰ ਇਹ ਮੈਚ ਆਖਰੀ ਓਵਰਾਂ ਵਿੱਚ ਨਿਕੋਲਸ ਪੂਰਨ ਅਤੇ ਆਯੂਸ਼ ਬਦੋਨੀ ਦੇ ਆਊਟ ਹੋਣ ਤੋਂ ਬਾਅਦ ਫਿਰ ਰੋਮਾਂਚਕ ਹੋ ਗਿਆ। ਆਖਿਰੀ ਗੇਂਦ ਤੱਕ ਚਲਣ ਵਾਲੇ ਇਸ ਮੁਕਾਬਲੇ ਨੂੰ ਅੰਤ ਵਿੱਚ ਲਖਨਊ ਸੁਪਰ ਜਾਇੰਟਸ ਨੇ ਆਖਰੀ ਗੇਂਦ 'ਤੇ ਵਾਧੂ ਦੌੜਾਂ ਦੇ ਸਹਾਰੇ ਜਿੱਤ ਲਿਆ।