ETV Bharat / sports

ਰਾਸ਼ਟਰਪਤੀ ਨੇ ਖੇਡ ਦਿਵਸ ਮੌਕੇ ਦਿੱਗਜ ਖਿਡਾਰੀਆਂ ਨੂੰ ਕੀਤਾ ਸਨਮਾਨਤ - ਰਾਸ਼ਟਰਪਤੀ ਰਾਮਨਾਥ ਕੋਵਿੰਦ

ਭਾਰਤ ਸਰਕਾਰ ਨੇ ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਲਈ ਅਨੁਭਵੀ ਪਹਿਲਵਾਨ ਬਜਰੰਗ ਪੁਨੀਆ ਅਤੇ ਮਹਿਲਾ ਪੈਰਾ-ਅਥਲੀਟ ਦੀਪਾ ਮਲਿਕ ਦੀ ਚੋਣ ਕੀਤੀ ਹੈ। ਦੀਪਾ ਮਲਿਕ ਖੇਡ ਰਤਨ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਪੈਰਾ-ਅਥਲੀਟ ਬਣ ਗਈ ਹੈ।

ਫ਼ੋਟੋ।
author img

By

Published : Aug 29, 2019, 10:10 PM IST

ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀਰਵਾਰ ਨੂੰ ਖੇਡ ਦਿਵਸ ਮੌਕੇ 'ਤੇ ਰਾਸ਼ਟਰਪਤੀ ਭਵਨ 'ਚ ਖਿਡਾਰੀਆਂ ਨੂੰ ਵੱਖ-ਵੱਖ ਖੇਡ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਹੈ। ਇਸ ਮੌਕੇ ਕੁਝ ਖਿਡਾਰੀ ਆਪਣੀ ਮੌਜੂਦਗੀ ਦਰਜ ਨਹੀਂ ਕਰਵਾ ਪਾਏ, ਹੁਣ ਇਨ੍ਹਾਂ ਨੂੰ ਬਾਅਦ ਵਿੱਚ ਸਨਮਾਨਤ ਕੀਤਾ ਜਾਵੇਗਾ।

ਫ਼ੋਟੋ।
ਫ਼ੋਟੋ।

ਇਸ ਸਾਲ ਭਾਰਤ ਸਰਕਾਰ ਨੇ ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਲਈ ਅਨੁਭਵੀ ਪਹਿਲਵਾਨ ਬਜਰੰਗ ਪੁਨੀਆ ਅਤੇ ਮਹਿਲਾ ਪੈਰਾ-ਅਥਲੀਟ ਦੀਪਾ ਮਲਿਕ ਦੀ ਚੋਣ ਕੀਤੀ ਹੈ। ਦੱਸਣਯੋਗ ਹੈ ਕਿ ਬਜਰੰਗ ਇਸ ਸਨਮਾਨ ਨੂੰ ਲੈਣ ਲਈ ਮੌਕੇ 'ਤੇ ਮੌਜੂਦ ਨਹੀਂ ਸਨ, ਕਿਉਂਕਿ ਇਸ ਸਮੇਂ ਉਹ ਰੂਸ ਵਿੱਚ ਖੇਡ ਦੀ ਸਿਖਲਾਈ ਲੈ ਰਹੇ ਹਨ।

ਦੀਪਾ ਮਲਿਕ ਖੇਡ ਰਤਨ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਪੈਰਾ-ਅਥਲੀਟ ਬਣ ਗਈ ਹੈ। ਦੀਪਾ ਨੇ ਰੀਓ ਪੈਰਾ ਓਲੰਪਿਕ -2016 ਵਿੱਚ ਸ਼ਾਟ ਪੁਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਇਲਾਵਾ ਉਸ ਨੇ ਏਸ਼ੀਆਈ ਖੇਡਾਂ ਵਿੱਚ ਜੈਵਲਿਨ ਥ੍ਰੋ ਅਤੇ ਸ਼ਾਟ ਪੁਟ ਵਿੱਚ ਕਾਂਸੀ ਦਾ ਤਗਮਾ ਜਿੱਤ ਚੁੱਕੀ ਹੈ। ਦੀਪਾ ਦੇਸ਼ ਦਾ ਦੂਜੀ ਪੈਰਾ ਅਥਲੀਟ ਹੈ ਜਿਸ ਨੂੰ ਸਰਵਉੱਚ ਖੇਡ ਸਨਮਾਨ ਮਿਲਿਆ ਹੈ। ਇਸ ਤੋਂ ਪਹਿਲਾਂ ਜੈਵਲਿਨ ਥ੍ਰੋ ਐਥਲੀਟ ਦੇਵੇਂਦਰ ਝਾਜਰੀਆ ਨੂੰ ਇਹ ਸਨਮਾਨ 2017 ਵਿੱਚ ਦਿੱਤਾ ਗਿਆ ਸੀ।

ਭਾਰਤੀ ਕ੍ਰਿਕੇਟ ਟੀਮ ਦੇ ਸਟਾਰ ਖਿਡਾਰੀ ਰਵਿੰਦਰ ਜਡੇਜਾ ਅਤੇ ਮਹਿਲਾ ਕ੍ਰਿਕੇਟ ਟੀਮ ਦੀ ਪੂਨਮ ਯਾਦਵ ਨੂੰ ਅਰਜੁਨ ਪੁਰਸਕਾਰ ਲਈ ਚੁਣਿਆ ਗਿਆ ਹੈ। ਜਡੇਜਾ ਇਸ ਸਮੇਂ ਵਿੰਡੀਜ਼ ਵਿੱਚ ਭਾਰਤੀ ਟੀਮ ਦੇ ਨਾਲ ਹਨ, ਇਸ ਲਈ ਉਹ ਪੁਰਸਕਾਰ ਲੈਣ ਲਈ ਮੌਜੂਦ ਨਹੀਂ ਸਨ। 12 ਮੈਂਬਰੀ ਕਮੇਟੀ ਨੇ 17 ਅਗਸਤ ਨੂੰ ਹੋਣ ਵਾਲੀ ਰਾਸ਼ਟਰੀ ਰਾਜਧਾਨੀ ਦੀ ਮੀਟਿੰਗ ਵਿੱਚ ਵੱਖ-ਵੱਖ ਪੁਰਸਕਾਰਾਂ ਲਈ ਖਿਡਾਰੀਆਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਸੀ।

ਕਮੇਟੀ ਵਿੱਚ ਮਹਿਲਾ ਮੁੱਕੇਬਾਜ਼ ਮੈਰੀ ਕਾਮ, ਸਾਬਕਾ ਫੁਟਬਾਲ ਖਿਡਾਰੀ ਬੈਚੁੰਗ ਭੁਟੀਆ, ਸਾਬਕਾ ਲੰਬੀ ਛਾਲ ਖਿਡਾਰੀ ਅੰਜੂ ਬੌਬੀ ਜਾਰਜ, ਸਾਬਕਾ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅੰਜੁਮ ਚੋਪੜਾ, ਟੇਬਲ ਟੈਨਿਸ ਕੋਚ ਕਮਲੇਸ਼ ਮਹਿਤਾ, ਸੁਪਰੀਮ ਕੋਰਟ ਦੇ ਸਾਬਕਾ ਜੱਜ (ਸੇਵਾਮੁਕਤ) ਮੁਕੰਦਨ ਸ਼ਰਮਾ, ਖੇਡ ਸਕੱਤਰ ਰਾਧੇਸ਼ਿਆਮ ਝੂਲਾਨੀਆ, ਸਪੋਰਟਸ ਅਥਾਰਟੀ ਆੱਫ ਇੰਡੀਆ (ਸਾਈ) ਦੇ ਜਨਰਲ ਡਾਇਰੈਕਟਰ ਸੰਦੀਪ ਪ੍ਰਧਾਨ ਅਤੇ ਟਾਰਗੇਟ ਓਲੰਪਿਕ ਪੋਡਿਅਮ ਸਕੀਮ (ਟਾਪਸ) ਦੇ ਮੁੱਖ ਕਾਰਜਕਾਰੀ ਕਮਾਂਡਰ ਰਾਜੇਸ਼ ਰਾਜਾਗੋਪਾਲਨ ਦੇ ਨਾਮ ਵੀ ਸ਼ਾਮਲ ਹਨ।

ਮਹਿਲਾ ਨਿਸ਼ਾਨੇਬਾਜ਼ ਅੰਜੁਮ ਵੀ ਇਸ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੀ। ਉਹ ਰੀਓ ਡੀ ਜੇਨੇਰੀਓ ਵਿੱਚ ਹੋਏ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਭਾਗ ਲੈ ਰਹੀ ਹੈ। ਵਿਮਲ ਕੁਮਾਰ (ਬੈਡਮਿੰਟਨ), ਸੰਦੀਪ ਗੁਪਤਾ (ਟੇਬਲ ਟੈਨਿਸ), ਮਹਿੰਦਰ ਸਿੰਘ ਢਿੱਲੋਂ (ਐਥਲੈਟਿਕਸ) ਨੂੰ ਦ੍ਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਮੇਰਜਬਾਨ ਪਟੇਲ (ਹਾਕੀ), ਰਾਮਬੀਰ ਸਿੰਘ ਖੋਖਰ (ਕਬੱਡੀ), ਸੰਜੇ ਭਾਰਦਵਾਜ (ਕ੍ਰਿਕੇਟ) ਨੂੰ ਦ੍ਰੋਣਾਚਾਰੀਆ ਪੁਰਸਕਾਰ (ਲਾਈਫਟਾਈਮ ਸ਼੍ਰੇਣੀ) ਨਾਲ ਸਨਮਾਨਤ ਕੀਤਾ ਗਿਆ ਹੈ।

ਫ਼ੋਟੋ।
ਫ਼ੋਟੋ।

ਅਰਜੁਨ ਪੁਰਸਕਾਰ ਦੀ ਸੂਚੀ ਵਿੱਚ ਤਜਿੰਦਰਪਾਲ ਸਿੰਘ ਤੂਰ (ਐਥਲੈਟਿਕਸ), ਮੁਹੰਮਦ ਅਨਸ ਯਾਹੀਆ (ਐਥਲੈਟਿਕਸ), ਐੱਸ. ਭਾਸਕਰਨ (ਬਾਡੀ ਬਿਲਡਿੰਗ), ਸੋਨੀਆ ਲਾਠਰ (ਮੁੱਕੇਬਾਜ਼ੀ), ਰਵਿੰਦਰ ਜਡੇਜਾ (ਕ੍ਰਿਕੇਟ), ਚਿੰਗਿਆਣਾ ਸਿੰਘ ਕਾਂਗਜੂਮ (ਹਾਕੀ), ਅਜੇ ਠਾਕੁਰ (ਕਬੱਡੀ), ਗੌਰਵ ਸਿੰਘ ਗਿੱਲ (ਮੋਟਰ ਸਪੋਰਟਸ), ਪ੍ਰਮੋਦ ਭਗਤ (ਬੈਡਮਿੰਟਨ), ਅੰਜੁਮ ਮੌਦਗਿਲ (ਸ਼ੂਟਿੰਗ) , ਹਰਮੀਤ ਰਾਜੂਲ ਦੇਸਾਈ (ਟੇਬਲ ਟੈਨਿਸ), ਪੂਜਾ ਢਾਂਡਾ (ਕੁਸ਼ਤੀ), ਫਵਾਦ ਮਿਰਜ਼ਾ (ਘੁੱੜ ਸਵਾਰੀ), ਗੁਰਪ੍ਰੀਤ ਸਿੰਘ ਸੰਧੂ (ਫੁਟਬਾਲ), ਪੂਨਮ ਯਾਦਵ (ਕ੍ਰਿਕੇਟ), ਸਵਪਨਾ ਬਰਮਨ (ਅਥਲੈਟਿਕਸ), ਸੁੰਦਰ ਸਿੰਘ ਗੁਰਜਰ (ਪੈਰਾ ਸਪੋਰਟਸ, ਐਥਲੈਟਿਕਸ), ਭਾਮਿਦਪਤਿ ਸਾਈ ਪ੍ਰਨੀਤ (ਬੈਡਮਿੰਟਨ), ਸਿਮਰਨ ਸ਼ੇਰਗਿੱਲ (ਪੋਲੋ) ਦਾ ਨਾਂਅ ਸ਼ਾਮਲ ਹਨ। ਇਸ ਤੋਂ ਇਲਾਵਾ ਧਿਆਨਚੰਦ ਅਵਾਰਡ ਲਈ ਮਨੋਜ ਕੁਮਾਰ (ਕੁਸ਼ਤੀ) ਮੈਨੂਅਲ ਫਰੈਡਰਿਕ (ਹਾਕੀ), ਅਰੂਪ ਬਸਾਕ (ਟੇਬਲ ਟੈਨਿਸ), ਨਿਤਿਨ ਕੀਰਤਨ (ਟੈਨਿਸ), ਚਾਂਗਤੇ ਲਾਲਰਮਾਂਸੰਗਾ (ਤੀਰਅੰਦਾਜ਼ੀ) ਨੂੰ ਚੁਣਿਆ ਗਿਆ ਹੈ।

ਫ਼ੋਟੋ।
ਫ਼ੋਟੋ।

ਜਸਟਿਸ (ਸੇਵਾਮੁਕਤ) ਮੁਕੁੰਦਕਮ ਸ਼ਰਮਾ ਦੀ ਅਗਵਾਈ ਵਾਲੀ ਕਮੇਟੀ ਨੇ ਦੁਨੀਆਂ ਦੇ 65 ਕਿੱਲੋਗ੍ਰਾਮ ਵਿੱਚ ਪਹਿਲੇ ਨੰਬਰ 'ਚ ਸ਼ੁੱਕਰਵਾਰ ਨੂੰ ਹੀ ਖੇਡ ਰਤਨ ਲਈ ਚੋਣ ਕਰ ਲਈ ਗਈ ਸੀ। 6 ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਕਾਂਸੀ ਦਾ ਤਗਮਾ ਜੇਤੂ ਐਮਸੀ ਮੈਰੀਕਾਮ ਨੇ ਹਿੱਤਾ ਦੇ ਟਕਰਾਵ ਤੋਂ ਬਚਣ ਲਈ ਬੈਠਕ ਵਿੱਚ ਸ਼ਾਮਲ ਨਹੀਂ ਹੋਈ ਸੀ। ਉਨ੍ਹਾਂ ਦੇ ਨਿੱਜੀ ਕੋਚ ਛੋਟੇ ਲਾਲ ਯਾਦਵ ਦ੍ਰੋਣਾਚਾਰੀਆ ਪੁਰਸਕਾਰ ਦੀ ਦੌੜ ਵਿੱਚ ਸਨ।

Intro:Body:

neha c

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.