ਟੋਕੀਓ : ਅਵਨੀ ਲੇਖੜਾ, R2 ਮਹਿਲਾ 10 ਮੀਟਰ ਏਅਰ ਰਾਈਫਲ ਐਸਐਚ ਵਨ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ ਇੱਥੇ ਚੱਲ ਰਹੀ ਟੋਕੀਓ ਪੈਰਾਲਿੰਪਿਕਸ ਵਿੱਚ ਦੂਜਾ ਤਗਮਾ ਜਿੱਤਣ ਵਿੱਚ ਅਸਫਲ ਰਹੀ। 19 ਸਾਲਾ ਅਵਨੀ ਆਰ 3 ਮਿਕਸਡ 10 ਮੀਟਰ ਏਅਰ ਰਾਈਫਲ ਪ੍ਰੋਨ ਐਸਐਚ 1 ਯੋਗਤਾ ਤੋਂ ਬਾਹਰ ਹੋ ਗਈ ਹੈ।
ਅਵੀਨ ਕੁਆਲੀਫਾਇੰਗ ਰਾਊਂਡ ਵਿੱਚ ਸਿਰਫ 629.7 ਸਕੋਰ ਕਰ ਸਕੀ, ਜਦੋਂ ਕਿ ਦੱਖਣੀ ਕੋਰੀਆ ਦੀ ਪਾਰਕ ਜਿਨ-ਹੋ 638.9 ਦੇ ਰਿਕਾਰਡ ਨਾਲ ਪੈਰਾਲਿੰਪਿਕਸ ਵਿੱਚ ਪਹਿਲੇ ਸਥਾਨ 'ਤੇ ਰਹੀ, ਜਦੋਂ ਕਿ ਜਰਮਨੀ ਦੀ ਨਤਾਸ਼ਾ ਹਿਲਟਰੌਪ 635.4 ਦੇ ਨਾਲ ਦੂਜੇ ਸਥਾਨ 'ਤੇ ਰਹੀ।
ਇਹ ਵੀ ਪੜ੍ਹੋ:Tokyo Paralympics : ਮਾਰੀਯੱਪਨ ਨੇ ਚਾਂਦੀ ਤੇ ਸ਼ਰਦ ਨੇ ਉੱਚੀ ਛਾਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ
ਇਸ ਮੁਕਾਬਲੇ ਵਿੱਚ 47 ਨਿਸ਼ਾਨੇਬਾਜ਼ਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਤਿੰਨ ਭਾਰਤੀ ਨਿਸ਼ਾਨੇਬਾਜ਼ ਵੀ ਸ਼ਾਮਲ ਸਨ। ਅਵਨੀ 105.9, 105.0, 104.9, 105.3, 104.2 ਅਤੇ 104.4 ਦੇ ਅੰਕਾਂ ਨਾਲ ਤਿੰਨ ਭਾਰਤੀਆਂ ਵਿੱਚ ਪਹਿਲੇ ਸਥਾਨ 'ਤੇ ਰਹੀ। ਸਿਧਾਰਥ ਬਾਬੂ 625.5 ਦੇ ਸਕੋਰ ਨਾਲ 40ਵੇਂ ਅਤੇ ਦੀਪਕ 624.9 ਦੇ ਸਕੋਰ ਨਾਲ 43ਵੇਂ ਸਥਾਨ 'ਤੇ ਰਹੇ। ਕੁਆਲੀਫਾਇੰਗ ਰਾਊਂਡ ਦੇ ਚੋਟੀ ਦੇ ਅੱਠ ਨਿਸ਼ਾਨੇਬਾਜ਼ ਫਾਈਨਲ ਲਈ ਮੁਕਾਬਲਾ ਕਰਨਗੇ।