ETV Bharat / sports

ਨੋਵਾਕ ਜੋਕੋਵਿਚ ਨੇ ਜਿੱਤਿਆ ਕੇਸ, ਵੀਜ਼ਾ ਰੱਦ ਕਰਨ ਦੇ ਫੈਸਲੇ 'ਤੇ ਰੋਕ

author img

By

Published : Jan 10, 2022, 1:37 PM IST

ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਆਸਟ੍ਰੇਲੀਆ ਸਰਕਾਰ ਦੇ ਖਿਲਾਫ ਵੀਜ਼ਾ ਸੰਬੰਧੀ ਕੇਸ ਜਿੱਤ ਲਿਆ ਹੈ। ਮੈਲਬੌਰਨ ਦੀ ਇਕ ਅਦਾਲਤ ਨੇ ਨੋਵਾਕ ਜੋਕੋਵਿਚ ਦਾ ਵੀਜ਼ਾ ਰੱਦ ਕਰਨ ਦੇ ਆਸਟ੍ਰੇਲੀਆਈ ਸਰਕਾਰ ਦੇ ਫ਼ੈਸਲੇ ਨੂੰ ਗਲਤ ਕਰਾਰ ਦਿੱਤਾ ਹੈ।

ਨੋਵਾਕ ਜੋਕੋਵਿਚ ਨੇ ਜਿੱਤਿਆ ਕੇਸ
ਨੋਵਾਕ ਜੋਕੋਵਿਚ ਨੇ ਜਿੱਤਿਆ ਕੇਸ

ਕੈਨਬਰਾ: ਦੁਨੀਆ ਦੇ ਨੰਬਰ 1 ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਆਸਟ੍ਰੇਲੀਆ ਸਰਕਾਰ ਦੇ ਖਿਲਾਫ ਵੀਜ਼ਾ ਸੰਬੰਧੀ ਕੇਸ ਜਿੱਤ ਲਿਆ ਹੈ। ਮੈਲਬੌਰਨ ਕੋਰਟ ਨੇ ਆਸਟ੍ਰੇਲੀਆ ਸਰਕਾਰ ਦੇ ਨੋਵਾਕ ਜੋਕੋਵਿਚ ਦਾ ਵੀਜ਼ਾ ਰੱਦ ਕਰਨ ਦੇ ਫੈਸਲੇ ਨੂੰ ਗਲਤ ਮੰਨਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਮੈਲਬੌਰਨ ਦੀ ਅਦਾਲਤ ਨੇ ਹੁਕਮ ਦਿੱਤਾ ਹੈ, ਨੋਵਾਕ ਜੋਕੋਵਿਚ ਦਾ ਪਾਸਪੋਰਟ ਅਤੇ ਸਰਕਾਰ ਦੁਆਰਾ ਜ਼ਬਤ ਕੀਤੀ ਗਈ ਕੋਈ ਵੀ ਹੋਰ ਵਸਤੂ ਤੁਰੰਤ ਵਾਪਸ ਕੀਤੀ ਜਾਵੇ।

ਹਾਲਾਂਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਵੀ ਆਸਟ੍ਰੇਲੀਆ ਸਰਕਾਰ ਦੇ ਗ੍ਰਹਿ ਮੰਤਰੀ ਦਾ ਕਹਿਣਾ ਹੈ, ਸਰਕਾਰ ਕੋਲ ਅਜੇ ਵੀ ਜੋਕੋਵਿਚ ਨੂੰ ਆਸਟ੍ਰੇਲੀਆ ਤੋਂ ਬਾਹਰ ਭੇਜਣ ਦਾ ਅਧਿਕਾਰ ਹੈ। ਅਜਿਹੇ 'ਚ ਜਲਦ ਹੀ ਕੋਈ ਫੈਸਲਾ ਲਿਆ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਜੋਕੋਵਿਚ ਨੇ ਇਸ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਕੋਰੋਨਾ ਵੈਕਸੀਨ ਲਈ ਸੀ ਜਾਂ ਨਹੀਂ। ਇਸ ਦੇ ਬਾਵਜੂਦ ਆਸਟ੍ਰੇਲੀਅਨ ਓਪਨ ਨੇ ਉਸ ਨੂੰ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ। ਪਰ ਵਿਵਾਦ ਤੋਂ ਬਾਅਦ ਆਸਟਰੇਲੀਅਨ ਸਰਕਾਰ ਨੇ ਆਖਰੀ ਮੌਕੇ 'ਤੇ ਵੀਜ਼ਾ ਰੱਦ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਨੋਵਾਕ ਜੋਕੋਵਿਚ ਆਸਟ੍ਰੇਲੀਆ 'ਚ ਫਸ ਗਏ ਸਨ। ਜੋਕੋਵਿਚ ਦਾ ਵੀਜ਼ਾ ਆਸਟ੍ਰੇਲੀਆ ਸਰਕਾਰ ਨੇ ਕੋਰੋਨਾ ਮਾਮਲਿਆਂ ਦੀ ਉਲੰਘਣਾ ਕਾਰਨ ਰੱਦ ਕਰ ਦਿੱਤਾ ਸੀ। ਹਾਲਾਂਕਿ ਹੁਣ ਅਦਾਲਤ ਦੇ ਹੁਕਮਾਂ ਤੋਂ ਬਾਅਦ ਨੋਵਾਕ ਜੋਕੋਵਿਚ ਕੋਲ ਆਪਣੇ ਘਰ ਪਰਤਣ ਦਾ ਵਿਕਲਪ ਹੋਵੇਗਾ। ਆਸਟ੍ਰੇਲੀਆ ਸਰਕਾਰ ਨੇ ਜੋਕੋਵਿਚ ਨੂੰ ਚਾਰ ਦਿਨ ਤੱਕ ਇਮੀਗ੍ਰੇਸ਼ਨ ਵਿਭਾਗ ਦੇ ਹੋਟਲ ਵਿੱਚ ਰੱਖਿਆ।

ਜੋਕੋਵਿਚ ਦੇ ਸਮਰਥਨ ਵਿੱਚ ਸ਼ਾਮਲ ਹੋਏ, ਉਸਦੇ ਮਾਤਾ-ਪਿਤਾ

ਨੋਵਾਕ ਜੋਕੋਵਿਚ ਦੇ ਸਮਰਥਨ ਵਿੱਚ ਉਸਦੇ ਪ੍ਰਸ਼ੰਸਕਾਂ ਦੁਆਰਾ ਆਯੋਜਿਤ ਇੱਕ ਰੈਲੀ ਵਿੱਚ ਉਸਦੇ ਮਾਪਿਆਂ ਨੇ ਵੀ ਹਿੱਸਾ ਲਿਆ। ਜਦਕਿ ਨੋਵਾਕ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਦੇ ਹੋਟਲ 'ਚ ਅਦਾਲਤ ਦੇ ਫੈਸਲੇ ਦੀ ਉਡੀਕ ਕਰ ਰਿਹਾ ਹੈ। ਉਸ ਨੂੰ ਆਸਟ੍ਰੇਲੀਅਨ ਓਪਨ ਵਿੱਚ ਖੇਡਣ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ।

ਜੋਕੋਵਿਚ ਨੇ ਆਪਣਾ ਵੀਜ਼ਾ ਰੱਦ ਕਰਨ ਨੂੰ ਅਦਾਲਤ 'ਚ ਚੁਣੌਤੀ ਦਿੱਤੀ, ਜਿਸ 'ਤੇ ਸੋਮਵਾਰ ਨੂੰ ਮੈਲਬੌਰਨ 'ਚ ਵਰਚੁਅਲ ਸੁਣਵਾਈ ਹੋਈ। ਉਸ ਦੇ ਵਕੀਲਾਂ ਨੇ ਦਲੀਲ ਦਿੱਤੀ ਸੀ ਕਿ ਉਸ ਨੂੰ ਪਿਛਲੇ ਮਹੀਨੇ ਹੀ ਕੋਰੋਨਾ ਦੀ ਲਾਗ ਕਾਰਨ ਸਖ਼ਤ ਟੀਕਾਕਰਨ ਨਿਯਮਾਂ ਤੋਂ ਮੈਡੀਕਲ ਛੋਟ ਦਿੱਤੀ ਜਾਣੀ ਚਾਹੀਦੀ ਹੈ। ਜੋਕੋਵਿਚ ਦੇ ਵਕੀਲਾਂ ਨੇ ਅਪੀਲ ਦੇ ਹੱਕ ਵਿੱਚ 11 ਕਾਰਨ ਦੱਸਦੇ ਹੋਏ 35 ਪੰਨਿਆਂ ਦਾ ਹਲਫ਼ਨਾਮਾ ਦਾਇਰ ਕੀਤਾ। ਆਸਟ੍ਰੇਲੀਅਨ ਓਪਨ 17 ਜਨਵਰੀ ਤੋਂ ਸ਼ੁਰੂ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਜੋਕੋਵਿਚ ਦੀ ਮਾਂ ਨੇ ਕਿਹਾ ਕਿ ਜਿਸ ਹੋਟਲ ਵਿੱਚ ਨੋਵਾਕ ਨੂੰ ਰੱਖਿਆ ਗਿਆ ਹੈ, ਉਸ ਦੀ ਹਾਲਤ ਅਣਮਨੁੱਖੀ ਹੈ। ਨੌਵਾਕ ਨੇ ਨਾਸ਼ਤਾ ਵੀ ਨਹੀਂ ਕੀਤਾ ਹੈ ਅਤੇ ਉਹ ਕਮਰਾ ਨਹੀਂ ਛੱਡ ਸਕਦਾ ਜਾਂ ਪਾਰਕ ਵੱਲ ਨਹੀਂ ਦੇਖ ਸਕਦਾ।

ਇਹ ਵੀ ਪੜੋ:- ਭਾਰਤੀ ਟੀਮ ਨੇ ਤੀਜੇ ਟੈਸਟ ਤੋਂ ਪਹਿਲਾਂ ਅਭਿਆਸ ਕੀਤਾ ਸ਼ੁਰੂ

ETV Bharat Logo

Copyright © 2024 Ushodaya Enterprises Pvt. Ltd., All Rights Reserved.