ਨਵੀਂ ਦਿੱਲੀ: ਵਿਸ਼ਵ ਕਬੱਡੀ ਚੈਂਪੀਅਨਸ਼ਿਪ ਦੇ ਲਈ ਭਾਰਤੀ ਟੀਮ ਦੇ ਪਾਕਿਸਤਾਨ ਜਾਣ ਤੋਂ ਸ਼ੁਰੂ ਹੋਏ ਵਿਵਾਦ ਉੱਤੇ ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਹੈ ਕਿ ਕਿਸੇ ਵੀ ਕਬੱਡੀ ਖਿਡਾਰੀਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਤੇ ਉਹ ਕਬੱਡੀ ਫੈਡਰੇਸ਼ਨ ਨਾਲ ਇਸ ਬਾਰੇ ਗੱਲ ਕਰਨਗੇ।
ਹੋਰ ਪੜ੍ਹੋ: U19 WC: ਫਾਈਨਲ ਵਿੱਚ ਜਿੱਤ ਦੇ ਬਾਅਦ ਬੰਗਲਾਦੇਸ਼ ਦੇ ਖਿਡਾਰੀਆਂ ਨੇ ਭਾਰਤੀ ਖਿਡਾਰੀਆਂ ਨਾਲ ਕੀਤੀ ਧੱਕਾ ਮੁੱਕੀ
ਖੇਡ ਮੰਤਰੀ ਕਿਰੇਨ ਨੇ ਕਿਹਾ,"ਕਿਸੀ ਵੀ ਕਬੱਡੀ ਖਿਡਾਰੀ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਵੀਜ਼ਾ ਦੇਣ ਦਾ ਮੁੱਦਾ ਕਿਸੀ ਦੇਸ਼ ਦਾ ਵਿਸ਼ੇਸ਼ ਅਧਿਕਾਰ ਹੈ, ਵੀਜ਼ਾ ਦੇਣ ਵਿੱਚ ਸਾਡੀ ਕੋਈ ਭੂਮਿਕਾ ਨਹੀਂ ਹੈ। ਅਸੀਂ ਕਬੱਡੀ ਫੈਡਰੇਸ਼ਨ ਨਾਲ ਇਸ ਬਾਰੇ ਵਿੱਚ ਗੱਲ ਕਰਾਂਗੇ ਕਿ ਇਹ ਇੱਕ ਸੂਚਿਤ ਦੌਰਾ ਸੀ ਜਾ ਨਹੀਂ।"
ਹੋਰ ਪੜ੍ਹੋ: ICC ਕਰੇਗੀ ਬੰਗਲਾਦੇਸ਼ੀ ਖਿਡਾਰੀਆਂ ਵਿਰੁੱਧ ਕਾਰਵਾਈ
ਦੱਸ ਦੇਈਏ ਕਿ ਵਿਸ਼ਵ ਕਬੱਡੀ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਭਾਰਤੀ ਟੀਮ ਸ਼ਨੀਵਾਰ ਨੂੰ ਵਾਹਗਾ ਬਾਰਡਰ ਦੇ ਰਸਤੇ ਤੋਂ ਲਾਹੌਰ ਪਹੁੰਚੀ, ਜਿਸਦਾ ਆਯੋਜਨ ਪਹਿਲੀ ਵਾਰ ਪਾਕਿਸਤਾਨ ਨੇ ਕੀਤਾ ਹੈ। ਸੋਸ਼ਲ ਮੀਡੀਆ ਉੱਤੇ ਭਾਰਤੀਆਂ ਦੇ ਲਾਹੌਰ ਤੱਕ ਪਹੁੰਚਣ ਦੀਆਂ ਤਸਵੀਰਾਂ ਤੇ ਫੁਟੇਜ ਆ ਰਹੀ ਹੈ। ਟੂਰਨਾਮੈਂਟ ਸੋਮਵਾਰ ਨੂੰ ਲਾਹੌਰ ਦੇ ਪੰਜਾਬ ਫੁੱਟਬਾਲ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਕੁਝ ਮੈਚ ਫੈਸਲਾਬਾਦ ਤੇ ਗੁਜਰਾਤ ਵਿੱਚ ਵੀ ਖੇਡੇ ਜਾਣਗੇ।