ETV Bharat / sports

ਨੀਰਜ ਨੇ ਜਿੱਤਿਆ ਮੈਡਲ, ਪਾਣੀਪਤ ਵਿਖੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ - ਵਿਸ਼ਵ ਚੈਂਪੀਅਨਸ਼ਿਪ

ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚਿਆ। ਨੀਰਜ ਨੇ 88.13 ਮੀਟਰ ਥਰੋਅ ਨਾਲ ਦੇਸ਼ ਨੂੰ ਚਾਂਦੀ ਦਾ ਤਗ਼ਮਾ ਜਿੱਤਿਆ। ਉਹ ਭਾਰਤ ਲਈ ਤਗ਼ਮਾ (Neeraj Chopra silver medal) ਜਿੱਤਣ ਵਾਲਾ ਦੂਜਾ ਅਥਲੀਟ ਹੈ। ਉਨ੍ਹਾਂ ਦੀ ਜਿੱਤ ਤੋਂ ਬਾਅਦ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ।

Neeraj Chopra Family,neeraj chopra, Neeraj Chopra silver medal,

author img

By

Published : Jul 24, 2022, 11:06 AM IST

ਪਾਣੀਪਤ/ਹਰਿਆਣਾ : ਨੀਰਜ ਚੋਪੜਾ ਨੇ ਅਮਰੀਕਾ ਦੇ ਯੂਜੀਨ ਵਿੱਚ ਚੱਲ ਰਹੀ 18ਵੀਂ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੈਵਲਿਨ ਥ੍ਰੋਅ ਦੇ ਫਾਈਨਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਨੀਰਜ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੈਵਲਿਨ ਥਰੋਅ ਫਾਈਨਲ ਵਿੱਚ 88.13 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਅਤੇ ਐਂਡਰਸਨ ਪੀਟਰਸ ਨੇ (90.46 ਮੀਟਰ) ਦੀ ਸਰਵੋਤਮ ਕੋਸ਼ਿਸ਼ ਨਾਲ ਸੋਨ ਤਗਮਾ ਜਿੱਤਿਆ। ਨੀਰਜ ਇਸ ਈਵੈਂਟ ਵਿੱਚ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਇਸ ਤੋਂ ਪਹਿਲਾਂ 2003 ਵਿੱਚ ਲੰਬੀ ਛਾਲ ਅੰਜੂ ਬੌਬੀ ਜਾਰਜ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।

ਨੀਰਜ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਜੈਵਲਿਨ ਥ੍ਰੋਅ ਦੇ ਫਾਈਨਲ 'ਚ ਭਾਰਤ ਨੂੰ ਚਾਂਦੀ ਦਾ ਤਗ਼ਮਾ ਜਿੱਤ ਕੇ 19 ਸਾਲਾਂ ਬਾਅਦ ਤਗ਼ਮੇ ਦੇ ਸੋਕੇ ਨੂੰ ਖ਼ਤਮ ਕੀਤਾ। ਨੀਰਜ ਦੇ ਚਾਂਦੀ ਜਿੱਤਦੇ ਹੀ ਪਾਣੀਪਤ 'ਚ ਜਸ਼ਨ ਦਾ ਮਾਹੌਲ ਹੈ। ਨੀਰਜ ਦੀ ਇਸ ਕਾਮਯਾਬੀ 'ਤੇ ਉਸ ਦਾ ਪਰਿਵਾਰ ਅਤੇ ਪਿੰਡ ਵਾਸੀ ਨੱਚ ਕੇ ਜਸ਼ਨ ਮਨਾ ਰਹੇ ਹਨ। ਲੋਕਾਂ ਨੂੰ ਲੱਡੂ ਖੁਆਏ ਜਾ ਰਹੇ ਹਨ। ਪਿੰਡ ਖੰਡਾਰਾ 'ਚ ਸਵੇਰੇ ਜਿਵੇਂ ਹੀ ਮੈਚ ਸ਼ੁਰੂ ਹੋਇਆ, ਤਾਂ ਪਿੰਡ ਦਾ ਹਰ ਆਦਮੀ ਐਲ.ਈ.ਡੀ 'ਤੇ ਮੈਚ ਦੇਖਦਾ ਨਜ਼ਰ ਆਇਆ। ਡਿਪਟੀ ਕਮਿਸ਼ਨਰ ਸੁਸ਼ੀਲ ਸਰਵਣ ਵੀ ਮੌਕੇ ’ਤੇ ਪੁੱਜੇ ਅਤੇ ਸਮਾਗਮ ਵਿੱਚ ਸ਼ਾਮਲ ਹੋਏ। ਜਿਵੇਂ ਹੀ ਨੀਰਜ ਨੇ ਆਖ਼ਰੀ ਜੈਵਲਿਨ ਸੁੱਟਿਆ ਤਾਂ ਇੰਝ ਜਾਪਦਾ ਸੀ ਜਿਵੇਂ ਹਾਜ਼ਰ ਹਰ ਵਿਅਕਤੀ ਭਾਲਾ ਸੁੱਟ ਰਿਹਾ ਹੋਵੇ, ਨੀਰਜ ਨਹੀਂ।

ਨੀਰਜ ਨੇ ਜਿੱਤਿਆ ਮੈਡਲ, ਪਾਣੀਪਤ ਵਿਖੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ

ਕੀ ਕਿਹਾ ਨੀਰਜ ਦੇ ਪਿਤਾ ਨੇ-
ਨੀਰਜ ਦੇ ਪਿਤਾ ਸਤੀਸ਼ ਕੁਮਾਰ ਨੇ ਆਪਣੇ ਬੇਟੇ ਦੀ ਇਸ ਉਪਲੱਬਧੀ ਦਾ ਜਸ਼ਨ ਮਨਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੇਸ਼ ਲਈ ਅਜੇ ਸੋਨ ਵੀ ਲਿਆਉਣਾ ਹੈ। ਨੀਰਜ 2003 ਵਿੱਚ ਅੰਜੂ ਬੌਬੀ ਜਾਰਜ ਤੋਂ ਬਾਅਦ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਤਗ਼ਮਾ ਜਿੱਤਣ ਵਾਲਾ ਦੂਜਾ ਖਿਡਾਰੀ ਬਣ ਗਿਆ ਹੈ। ਜਾਰਜ ਨੇ ਲੰਬੀ ਛਾਲ ਵਿੱਚ ਭਾਰਤ ਨੂੰ ਕਾਂਸੀ ਦਾ ਤਗ਼ਮਾ ਦਿਵਾਇਆ।

ਮਾਂ ਨੇ ਕੀ ਕਿਹਾ-
ਨੀਰਜ ਦੀ ਮਾਂ ਸਰੋਜ ਦੇਵੀ ਨੇ ਕਿਹਾ ਕਿ ਉਹ (Neeraj Chopra Family) ਬਹੁਤ ਖੁਸ਼ ਹੈ। ਮੇਰੇ ਬੇਟੇ ਨਾਲ 15 ਦਿਨ ਪਹਿਲਾਂ ਗੱਲ ਹੋਈ ਸੀ। ਉਸ ਦੌਰਾਨ ਉਹ ਸਖ਼ਤ ਮਿਹਨਤ ਵਿੱਚ ਲੱਗਾ ਹੋਇਆ ਸੀ। ਹੁਣ ਪੁੱਤਰ ਨੂੰ ਉਸ ਮਿਹਨਤ ਦਾ ਫਲ ਮਿਲਿਆ ਹੈ। ਸਾਨੂੰ ਯਕੀਨ ਸੀ ਕਿ ਉਹ ਇਸ ਈਵੈਂਟ ਵਿੱਚ ਤਗ਼ਮਾ ਜਿੱਤੇਗਾ। ਚਾਹੇ ਚਾਂਦੀ ਹੋਵੇ ਜਾਂ ਸੋਨਾ। ਇਹ ਕਾਫ਼ੀ ਖੁਸ਼ੀ ਦੀ ਗੱਲ ਹੈ।

ਇਸ ਦੇ ਨਾਲ ਹੀ ਜਦੋਂ ਸਰੋਜ ਦੇਵੀ ਨੇ ਬੇਟੇ ਦੇ ਵਿਆਹ ਨੂੰ ਲੈ ਕੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਅਜੇ ਬੇਟੇ ਦੇ ਵਿਆਹ ਦੀ ਕੋਈ ਯੋਜਨਾ ਨਹੀਂ ਹੈ। ਹੁਣ ਉਹ ਆਪਣੀ ਖੇਡ ਜਾਰੀ ਰੱਖੇਗਾ। ਬੇਟੇ ਦੀ ਜਿੱਤ 'ਤੇ ਨੀਰਜ ਚੋਪੜਾ ਦੀ ਮਾਂ ਸਰੋਜ ਦੇਵੀ ਨੇ ਕਿਹਾ ਕਿ ਉਹ ਆਪਣੇ ਬੇਟੇ ਦੇ ਅਮਰੀਕਾ ਤੋਂ ਪਰਤਣ ਤੋਂ ਬਾਅਦ ਉਸ ਨੂੰ ਪਸੰਦੀਦਾ ਪਕਵਾਨ ਚੂਰਮਾ ਖੁਆਏਗੀ। ਨੀਰਜ ਦੇ ਪਿਤਾ ਵੀ ਆਪਣੇ ਬੇਟੇ ਦੇ ਮੈਡਲ ਤੋਂ ਕਾਫੀ ਖੁਸ਼ ਹਨ। ਜ਼ਿਕਰਯੋਗ ਹੈ ਕਿ 88.13 ਮੀਟਰ ਜੈਵਲਿਨ ਸੁੱਟ ਕੇ ਚਾਂਦੀ ਦੇ ਤਗ਼ਮੇ 'ਤੇ ਕਬਜ਼ਾ ਕੀਤਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਨੀਰਜ ਨੇ ਫਿਰ ਸਾਬਤ ਕੀਤਾ ਆਪਣਾ ਦਬਦਬਾ : ਦੇਸ਼ ਦੇ ਪੁੱਤਰ ਨੇ ਮੁੜ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਨੀਰਜ ਚੋਪੜਾ ਨੇ ਅੱਜ ਚਾਂਦੀ ਦਾ ਤਗਮਾ ਜਿੱਤ ਕੇ ਮੁੜ ਆਪਣਾ ਦਬਦਬਾ ਕਾਇਮ ਕੀਤਾ (neeraj chopra wins silver)। ਦੇਸ਼ ਨੂੰ ਉਨ੍ਹਾਂ 'ਤੇ ਮਾਣ ਹੈ। ਨੀਰਜ ਚੋਪੜਾ ਭਾਰਤ ਦੇ ਸਰਵੋਤਮ ਖੇਡ ਵਿਅਕਤੀ ਹਨ। ਮੈਨੂੰ ਮਾਣ ਹੈ ਕਿ ਮੇਰੇ ਦੋਸਤ ਦੇ ਪੁੱਤਰ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਮੈਂ ਚਾਹਾਂਗਾ ਕਿ ਉਹ ਭਵਿੱਖ ਵਿੱਚ ਵੀ ਰਾਸ਼ਟਰਮੰਡਲ ਵਿੱਚ ਚੰਗਾ ਪ੍ਰਦਰਸ਼ਨ ਕਰਨ।

ਇਹ ਵੀ ਪੜ੍ਹੋ: ਨੀਰਜ ਚੋਪੜਾ ਨੇ ਜਿੱਤਿਆ ਸਿਲਵਰ, Pm ਮੋਦੀ, ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਸਣੇ ਇਨ੍ਹਾਂ ਸਿਆਸਤਦਾਨਾਂ ਨੇ ਦਿੱਤੀ ਵਧਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.