ਬੈਲਗ੍ਰੇਡ: ਡੇਨਵਰ ਨਗੇਟਸ ਲਈ ਖੇਡਣ ਵਾਲੇ ਨਿਕੋਲਾ ਜੋਕਿਕ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਇਸੇ ਕਾਰਨ ਉਹ ਸਰਬੀਆ ਤੋਂ ਅਮਰੀਕਾ ਨਹੀਂ ਜਾ ਸਕੇ।
ਇੱਕ ਮੀਡੀਆ ਰਿਪੋਰਟ ਮੁਤਾਬਕ, ਜੋਕਿਕ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਐਡਰੀਆ ਟੂਰ ਦੌਰਾਨ ਵਰਲਡ ਨੰਬਰ 1 ਟੇਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨਾਲ ਸਮਾਂ ਬਿਤਾਇਆ ਸੀ। ਜੋਕੋਵਿਚ ਦਾ ਵੀ ਮੰਗਲਵਾਰ ਨੂੰ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਹੇਲੇਨਾ ਵੀ ਇਸ ਵਾਇਰਸ ਦਾ ਸ਼ਿਕਾਰ ਹੋਈ ਹੈ। ਜੋਕੋਵਿਚ ਤੋਂ ਪਹਿਲਾਂ ਇਸ ਟੂਰ ਵਿੱਚ ਹਿੱਸਾ ਲੈਣ ਵਾਲੇ ਬੁਲਗਾਰੀਆ ਦੇ ਗ੍ਰਿਗੋਰ, ਬੋਰਨਾ ਕੋਰਿਕ ਅਤੇ ਵਿਕਟਰ ਟ੍ਰੋਸਕੀ ਦਾ ਵੀ ਟੈਸਟ ਪੌਜ਼ੀਟਿਵ ਆਇਆ ਸੀ।
ਜੋਕੋਵਿਚ ਨੇ ਆਪਣੇ ਟਵਿੱਟਰ 'ਤੇ ਕਿਹਾ, "ਮੈਂ ਇਸ ਗੱਲ ਤੋਂ ਬੇੱਹਦ ਨਿਰਾਸ਼ ਹਾਂ ਕਿ ਸਾਡੇ ਟੂਰਨਾਮੈਂਟ ਨੇ ਕਈ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਹੈ। ਮੈਂ ਅਤੇ ਪ੍ਰਬੰਧਕਾਂ ਨੇ ਬੀਤੇ ਮਹੀਨੇ ਜੋ ਵੀ ਕੀਤਾ ਸੀ ਉਹ ਪੂਰੇ ਸਾਫ਼ ਦਿਲ ਨਾਲ ਕੀਤਾ ਸੀ ਤੇ ਸਾਡੇ ਇਰਾਦੇ ਨੇਕ ਸੀ।"
ਜਦ ਇਹ ਖ਼ਬਰ ਸਾਹਮਣੇ ਆਈ ਕਿ ਜੋਕੋਵਿਚ ਅਤੇ ਉਨ੍ਹਾਂ ਦੀ ਪਤਨੀ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ ਤਾਂ ਬਾਕੀ ਦੇ ਸਾਰੇ ਟੂਰਨਾਮੈਂਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ।