ਲੁਧਿਆਣਾ : ਕੌਮਾਂਤਰੀ ਖਿਡਾਰੀ ਨੂੰ ਲੁਧਿਆਣਾ ਦੇ ਹੀ ਸਿਖ਼ਲਾਈ ਕਲੱਬ ਵਿੱਚ ਸਿਖ਼ਲਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਵਿਕਾਸ ਠਾਕੁਰ, ਜੋ ਕਿ 11 ਕੌਮਾਂਤਰੀ ਮੈਡਲ ਆਪਣੇ ਨਾਂਅ ਅਤੇ 25 ਕੌਮਾਂਤਰੀ ਮੁਕਾਬਲਿਆਂ ਵਿੱਚ ਵੇਟ ਲਿਫਟਿੰਗ ਵਿੱਚ ਭਾਰਤ ਦੀ ਅਗੁਵਾਈ ਕਰ ਚੁੱਕੇ ਹਨ।
ਵਿਕਾਸ ਠਾਕੁਰ ਨੇ ਦੱਸਿਆ ਕਿ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਭਰਾ ਇਸ ਕਲੱਬ ਦਾ ਪ੍ਰਧਾਨ ਹੈ।
ਉਸ ਨੇ ਦੱਸਿਆ ਕਿ ਕਲੱਬ ਦੇ ਪ੍ਰਧਾਨ ਨੇ ਕਲੱਬ ਦੇ ਸਕੱਤਰ ਤੋਂ ਆਗਿਆ ਲੈ ਕੇ ਇਸ ਕਲੱਬ ਵਿੱਚ ਅਭਿਆਸ ਕਰਨ ਲਈ ਕਿਹਾ ਹੈ। ਬਿਨਾਂ ਇਜਾਜ਼ਤ ਤੋਂ ਉਹ ਇੱਥੇ ਅਭਿਆਸ ਨਹੀਂ ਕਰ ਸਕਦਾ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਵਿਕਾਸ ਨੇ ਦੱਸਿਆ ਕਿ ਖੇਡਾਂ ਵਿੱਚ ਵੀ ਸਿਆਸਤ ਹੋ ਰਹੀ ਹੈ। ਇਸੇ ਕਾਰਨ ਕਲੱਬ ਅੱਜ ਤੱਕ ਉਨ੍ਹਾਂ ਤੋਂ ਇਲਾਵਾ ਕੋਈ ਕੌਮਾਂਤਰੀ ਪੱਧਰ ਦਾ ਖਿਡਾਰੀ ਤਿਆਰ ਨਹੀਂ ਕਰ ਸਕਿਆ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕਲੱਬ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਸਿਆਸਤ ਹੋ ਰਹੀ ਹੈ ਅਤੇ ਸਿਆਸਤ ਦੀ ਭੇਟ ਉਨ੍ਹਾਂ ਵਰਗੇ ਖਿਡਾਰੀ ਚੜ੍ਹ ਰਹੇ ਹਨ।
ਵਿਕਾਸ ਨੇ ਇਥੋਂ ਤੱਕ ਕਹਿ ਦਿੱਤਾ ਕਿ ਕਲੱਬ ਦਾ ਸੈਕਟਰੀ ਪ੍ਰਵੇਸ਼ ਜਿੰਦਲ ਸ਼ਰਮਾ ਨਹੀਂ ਚਾਹੁੰਦੇ ਕਿ ਪਰ ਜੋ ਤਮਗ਼ੇ ਉਹ ਹਾਸਲ ਕਰ ਚੁੱਕੇ ਹਨ। ਉਹ ਹੋਰ ਕੋਈ ਖਿਡਾਰੀ ਹਾਸਲ ਨਾ ਕਰ ਸਕੇ।
ਉੱਧਰ ਦੂਜੇ ਪਾਸੇ ਵਿਕਾਸ ਠਾਕੁਰ ਦੇ ਪਿਤਾ ਨੇ ਕਿਹਾ ਕਿ ਉਹ ਇਨਸਾਫ਼ ਦੇ ਲਈ ਪ੍ਰਧਾਨ ਮੰਤਰੀ ਦਫ਼ਤਰ ਅਤੇ ਮੁੱਖ ਮੰਤਰੀ ਪੰਜਾਬ ਤੱਕ ਦੇ ਦਫ਼ਤਰ ਦਾ ਦਰਵਾਜ਼ਾ ਖੜਕਾਉਣਗੇ। ਉਨ੍ਹਾਂ ਕਿਹਾ ਕਿ ਖੇਡਾਂ ਦੇ ਵਿੱਚ ਅਜਿਹੀ ਸਿਆਸਤ ਕਰਕੇ ਹੀ ਖਿਡਾਰੀਆਂ ਦਾ ਮਨੋਬਲ ਡਿੱਗ ਰਿਹਾ ਹੈ।
ਇਹ ਵੀ ਪੜ੍ਹੋ- ਜਨਮ ਦਿਨ ਖ਼ਾਸ: 44 ਸਾਲਾਂ ਦੇ ਹੋਏ ਜੈਕ ਕੈਲਿਸ
ਜ਼ਿਕਰੇਖ਼ਾਸ ਹੈ ਕਿ ਸਾਡੀਆਂ ਸਰਕਾਰਾਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਨਸ਼ੇ ਤੋਂ ਨੌਜਵਾਨਾਂ ਨੂੰ ਦੂਰ ਰੱਖਣ ਲਈ ਉਪਰਾਲੇ ਕਰ ਰਹੀਆਂ ਹਨ ਪਰ ਕਲੱਬਾਂ ਵੱਲੋਂ ਸਟਾਰ ਖਿਡਾਰੀਆਂ ਨੂੰ ਵੀ ਜੇ ਸਿਖਲਾਈ ਲਈ ਮਨ੍ਹਾਂ ਕੀਤਾ ਜਾਂਦਾ ਹੈ ਤਾਂ ਨਵੇਂ ਖਿਡਾਰੀਆਂ ਦਾ ਕੀ ਹਾਲ ਹੋਵੇਗਾ ਤੁਸੀਂ ਆਪ ਹੀ ਸੋਚ ਸਕਦੇ ਹੋ।