ਨਵੀਂ ਦਿੱਲੀ: ਪੀਐਸਜੀ ਨੇ ਮੌਂਟਪੇਲੀਅਰ ਖ਼ਿਲਾਫ਼ ਸ਼ਾਨਦਾਰ ਜਿੱਤ ਦਰਜ ਕੀਤੀ, ਇਸ ਜਿੱਤ ਵਿੱਚ ਮੇਸੀ ਨੇ ਇੱਕ ਗੋਲ ਦਾ ਯੋਗਦਾਨ ਪਾਇਆ। ਇਸ ਗੋਲ ਨਾਲ ਉਸ ਨੇ ਕ੍ਰਿਸਟੀਆਨੋ ਰੋਨਾਲਡੋ ਦਾ ਰਿਕਾਰਡ ਤੋੜ ਦਿੱਤਾ। ਮੈਸੀ ਇੱਕ ਗੋਲ ਕਰਦੇ ਹੀ 697 ਗੋਲ ਕਰਕੇ ਰੋਨਾਲਡੋ ਤੋਂ ਅੱਗੇ ਨਿਕਲ ਗਏ, ਉਸ ਨੇ ਇਹ ਗੋਲ 833 ਮੈਚਾਂ ਵਿੱਚ ਕੀਤੇ ਹਨ, ਇਸ ਦੇ ਨਾਲ ਹੀ ਕ੍ਰਿਸਟੀਆਨੋ ਰੋਨਾਲਡੋ ਨੇ 919 ਮੈਚਾਂ 'ਚ 696 ਗੋਲ ਕੀਤੇ ਹਨ। ਮੇਸੀ ਨੇ ਇਹ ਗੋਲ ਪੁਰਤਗਾਲ ਸਟਾਰ ਦੇ ਮੁਕਾਬਲੇ 84 ਘੱਟ ਮੈਚਾਂ ਵਿੱਚ ਕੀਤੇ।
ਕਾਇਲੀਅਨ ਐਮਬਾਪੇ ਜ਼ਖਮੀ ਹੋਣ ਤੋਂ ਪਹਿਲਾਂ ਦੋ ਵਾਰ ਪੈਨਲਟੀ ਤੋਂ ਖੁੰਝ ਗਏ, ਅਰਜਨਟੀਨਾ ਦੇ ਸਟਾਰ ਖਿਡਾਰੀ ਲਿਓਨਲ ਮੇਸੀ ਨੇ 72ਵੇਂ ਮਿੰਟ ਵਿੱਚ ਪੀਐਸਜੀ ਲਈ ਦੂਜਾ ਗੋਲ ਕੀਤਾ। ਉਸ ਤੋਂ ਪਹਿਲਾਂ ਫੈਬੀਅਨ ਰੁਈਜ਼ ਨੇ 55ਵੇਂ ਮਿੰਟ ਵਿੱਚ ਟੀਮ ਦਾ ਖਾਤਾ ਖੋਲ੍ਹਿਆ, ਜਦੋਂ ਕਿ ਵਾਰੇਨ ਜ਼ੈਰੇ ਐਮਰੀ ਨੇ ਆਖਰੀ ਪਲਾਂ ਵਿੱਚ ਗੋਲ ਕਰਕੇ ਟੀਮ ਦੀ ਜਿੱਤ ਯਕੀਨੀ ਬਣਾਈ। ਇਸ ਦੌਰਾਨ 89ਵੇਂ ਮਿੰਟ ਵਿੱਚ ਮੌਂਟਪੇਲੀਅਰ ਲਈ ਅਰਨੌਡ ਨੋਰਡਿਨ ਨੇ ਗੋਲ ਕਰਕੇ ਹਾਰ ਦਾ ਫਰਕ ਘਟਾਇਆ।
ਇਹ ਵੀ ਪੜ੍ਹੋ: Cristiano Ronaldo: ਸਾਉਦੀ ਅਰਬ ਦੇ ਆਲੀਸ਼ਾਨ ਹੋਟਲ ਵਿੱਚ ਰਹਿ ਰਹੇ ਨੇ ਰੋਨਾਲਡੋ, ਮਹੀਨੇ ਦਾ 2.5 ਕਰੋੜ ਰੁਪਏ ਕਿਰਾਇਆ
ਕ੍ਰਿਸਟੀਆਨੋ ਰੋਨਾਲਡੋ ਦੇ ਰਿਕਾਰਡ ਨੂੰ ਪਛਾੜਦਿਆਂ ਚੋਟੀ ਦੀਆਂ 5 ਯੂਰਪੀਅਨ ਲੀਗਾਂ ਵਿੱਚ ਮੇਸੀ ਦਾ ਇਹ 697ਵਾਂ ਗੋਲ ਸੀ। 16 ਸਾਲਾ ਜਾਇਰ ਐਮਰੀ ਨੇ ਪੀਐਸਜੀ ਲਈ ਪਹਿਲਾ ਗੋਲ ਕੀਤਾ, ਪੀਐਸਜੀ ਦੇ ਸਭ ਤੋਂ ਘੱਟ ਉਮਰ ਦੇ ਸਕੋਰਰ ਬਣਨ ਤੋਂ ਬਾਅਦ ਜਾਇਰ ਐਮਰੀ ਨੇ ਕਿਹਾ, 'ਪਹਿਲੇ ਡਿਵੀਜ਼ਨ ਵਿੱਚ ਇਹ ਮੇਰਾ ਪਹਿਲਾ ਗੋਲ ਹੈ, ਇਸ ਲਈ ਮੈਂ ਬਹੁਤ ਖੁਸ਼ ਹਾਂ। ਡਿਫੈਂਡਿੰਗ ਚੈਂਪੀਅਨ ਪੀਐਸਜੀ ਮਾਰਸੇਲ ਤੋਂ ਪੰਜ ਅੰਕ ਅੱਗੇ ਹੈ, ਜਿਸ ਨੇ ਨੈਨਟੇਸ 'ਤੇ 2-0 ਨਾਲ ਜਿੱਤ ਦਰਜ ਕੀਤੀ ਹੈ। ਪੀਐਸਜੀ ਇਸ ਮਹੀਨੇ 14 ਫਰਵਰੀ ਨੂੰ ਚੈਂਪੀਅਨਜ਼ ਲੀਗ ਵਿੱਚ ਆਪਣੇ ਰਾਉਂਡ-ਆਫ-16 ਮੁਕਾਬਲੇ ਦੇ ਪਹਿਲੇ ਪੜਾਅ ਵਿੱਚ ਬਾਇਰਨ ਮਿਊਨਿਖ ਨਾਲ ਭਿੜੇਗੀ। ਪੀਐਸਜੀ ਨੂੰ ਇਸ ਮੈਚ ਵਿੱਚ ਮੇਸੀ ਤੋਂ ਬਹੁਤ ਉਮੀਦਾਂ ਹੋਣਗੀਆਂ।