ETV Bharat / sports

ਜਾਣੋਂ 100 ਸਾਲਾਂ ਵਿੱਚ ਭਾਰਤ ਦਾ ਉਲੰਪਿਕ ਵਿੱਚ ਕਿਸ ਤਰ੍ਹਾ ਦਾ ਰਿਹਾ ਸਫ਼ਰ - TOKYO OLYMPIC 2020

ਇਸ ਸਾਲ ਭਾਰਤ ਨੂੰ ਉਲੰਪਿਕ ਖੇਡਾਂ ਵਿੱਚ 100 ਸਾਲ ਪੂਰੇ ਹੋ ਜਾਣਗੇ ਤੇ ਟੋਕਿਓ ਉਲੰਪਿਕ ਖੇਡਾਂ ਵਿੱਚ ਭਾਰਤ ਨੂੰ ਬੈਡਮਿੰਟਨ, ਕੁਸ਼ਤੀ, ਮੁੱਕੇਬਾਜ਼ੀ ਅਤੇ ਨਿਸ਼ਾਨੇਬਾਜ਼ੀ ਵਿੱਚ ਮੈਡਲ ਜਿੱਤਣ ਦੀ ਉਮੀਦ ਹੈ।

OLYMPIC JOURNEY
ਫ਼ੋਟੋ
author img

By

Published : Jan 4, 2020, 4:58 PM IST

ਨਵੀਂ ਦਿੱਲੀ: ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ ਇਸ ਸਾਲ ਜੁਲਾਈ-ਅਗਸਤ ਵਿੱਚ 29ਵੇਂ ਗਰਮੀਆਂ ਦੀਆਂ ਉਲੰਪਿਕ ਖੇਡਾਂ ਦਾ ਆਯੋਜਨ ਹੋਵੇਗਾ। ਸਾਲ 1896 ਵਿੱਚ ਗ੍ਰੀਸ 'ਚ ਆਧੁਨਿਕ ਉਲੰਪਿਕ ਖੇਡਾਂ ਦੀ ਸ਼ੁਰੂਆਤ ਹੋਈ ਸੀ। ਭਾਰਤ ਨੇ 1920 ਵਿੱਚ ਪਹਿਲੀ ਵਾਰ ਆਧਿਕਾਰਿਤ ਤੌਰ 'ਤੇ ਉਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਸੀ। ਇਸ ਹਿਸਾਬ ਨਾਲ ਭਾਰਤ ਇਸ ਸਾਲ ਆਪਣੇ ਉਲੰਪਿਕ ਅਧਿਐਨ ਦੇ 100 ਸਾਲ ਪੂਰੇ ਕਰ ਰਿਹਾ ਹੈ। 1900 ਦੇ ਪੈਰਿਸ ਉਲੰਪਿਕ ਵਿੱਚ ਨਾਰਮਨ ਪਿਚਰਡ ਨੇ ਬ੍ਰਿਟਿਸ਼ ਸ਼ਾਸ਼ਨ ਵਾਲੇ ਭਾਰਤ ਲਈ ਪੁਰਸ਼ਾਂ ਦੀ 200 ਮੀਟਰ ਵਿੱਚ ਸਿਲਵਰ ਮੈਡਲ ਜਿੱਤਿਆ ਸੀ।

ਹੋਰ ਪੜ੍ਹੋ: ਨਨਕਾਣਾ ਸਾਹਿਬ ਗੁਰਦੁਆਰਾ 'ਤੇ ਹਮਲਾ ਉੱਤੇ ਕ੍ਰਿਕੇਟਰ ਹਰਭਜਨ ਸਿੰਘ ਦੀ ਪ੍ਰਤੀਕਿਰਿਆ

ਪਿਚਰਡ ਬ੍ਰਿਟਿਸ਼ ਸ਼ਾਸ਼ਨ ਦੇ ਨੁਮਾਇਦੇ ਸਨ। ਇਸੇ ਕਾਰਨ ਉਲੰਪਿਕ ਇਤਿਹਾਸਕਾਰ ਪਿਚਰਡ ਦੇ ਪ੍ਰਦਰਸ਼ਨ ਨੂੰ ਭਾਰਤ ਦੇ ਮੈਡਲਾਂ ਵਿੱਚ ਸ਼ਾਮਲ ਕੀਤਾ ਨਹੀਂ ਜਾਂਦੇ। ਹਾਲਾਂਕਿ 1896 ਵਿੱਚ ਗਠਿਤ ਅੰਤਰਰਾਸ਼ਟਰੀ ਉਲੰਪਿਕ ਕਮੇਂਟੀ (ਆਈਓਸੀ) ਪਿਟਰਡ ਵੱਲੋਂ ਜਿੱਤੇ ਗਏ ਮੈਡਲਾਂ ਨੂੰ ਭਾਰਤ ਦੀ ਝੋਲੀ ਵਿੱਚ ਮੰਨਿਆ ਜਾਂਦਾ ਹੈ। 1900 ਤੋਂ 2016 ਤੱਕ ਭਾਰਤ ਨੇ ਉਲੰਪਿਕ ਵਿੱਚ ਹੁਣ ਤੱਕ ਕੁਲ 28 ਮੈਡਲ ਜਿੱਤੇ ਹਨ। ਜੇ ਇਨ੍ਹਾਂ ਵਿੱਚੋਂ ਪਿਚਰਡ ਦੇ ਮੈਡਲਾਂ ਨੂੰ ਕੱਢ ਦਿੱਤਾ ਜਾਵੇ ਤਾਂ ਇਨ੍ਹਾਂ ਦੀ ਕੁਲ ਸੰਖਿਆ 26 ਹੋ ਜਾਂਦੀ ਹੈ। ਇਸ ਵਿੱਚ 9 ਗੋਲਡਨ (ਹਾਕੀ ਵਿੱਚ 8 ਅਤੇ ਇੱਕ ਨਿਸ਼ਾਨੇਬਾਜ਼ੀ ਵਿੱਚ ਅਭਿਨਵ ਬਿੰਦਰਾ) ਦੇ ਇਲਾਵਾ 5 ਸਿਲਵਰ ਅਤੇ 12 ਕਾਂਸੇ ਸ਼ਾਮਲ ਹਨ।

ਮੈਡਲ ਟੈਲੀ

ਖੇਡਾਂ ਦੀ ਗੱਲ ਕਰੀਏ ਤਾਂ ਭਾਰਤ ਨੇ ਹਾਕੀ ਵਿੱਚ ਕੁਲ 11 ਮੈਡਲ ਜਿੱਤੇ ਹਨ, ਜਦਕਿ ਨਿਸ਼ਾਨੇਬਾਜ਼ੀ ਵਿੱਚ 4 ਮੈਡਲ ਜਿੱਤੇ ਹਨ। ਇਸ ਤੋਂ ਇਲਾਵਾ ਭਾਰਤ ਨੇ ਕੁਸ਼ਤੀ ਵਿੱਚ 5, ਬੈਡਮਿੰਟਨ ਅਤੇ ਮੁੱਕੇਬਾਜ਼ੀ ਵਿੱਚ 2-2 ਇਸ ਤੋਂ ਇਲਾਵਾ ਟੈਨਿਸ ਅਤੇ ਭਾਰੋਤੁਲਨਾ ਵਿੱਚ 1-1 ਮੈਡਲ ਜਿੱਤਿਆ ਹੈ।

ਮੈਡਲ ਦੀ ਸਫ਼ਰ

1900 ਉਲੰਪਿਕ ਵਿੱਚ ਸਿਰਫ਼ ਪਿਟਰਡ ਨੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। 1920 ਉਲੰਪਿਕ ਵਿੱਚ ਭਾਰਤ ਨੇ 6 ਖਿਡਾਰੀਆਂ ਦਾ ਦਲ ਭੇਜਿਆ ਸੀ ਜਦਕਿ 1924 ਵਿੱਚ ਇਹ ਸੰਖਿਆ 15 ਹੋ ਗਈ ਸੀ। ਇਸੀਂ ਤਰ੍ਹਾ 1928 ਵਿੱਚ 21, 1932 ਵਿੱਚ 30, 1936 ਵਿੱਚ 27, 1948 ਵਿੱਚ 79, 1952 ਵਿੱਚ 64, 1956 ਵਿੱਚ 59, 1960 ਵਿੱਚ 45, 1964 ਵਿੱਚ 53, 1968 ਵਿੱਚ 25, 1972 ਵਿੱਚ 41, 1976 ਵਿੱਚ 20, 1980 ਵਿੱਚ 76, 1984 ਵਿੱਚ 48, 1988 ਵਿੱਚ 46, 1992 ਵਿੱਚ 53, 1996 ਵਿੱਚ 49, 2000 ਵਿੱਚ 65, 2004 ਵਿੱਚ 73, 2008 ਵਿੱਚ 56, 2012 ਵਿੱਚ 83 ਅਤੇ 2016 ਵਿੱਚ 118 ਖਿਡਾਰੀਆਂ ਨੇ ਭਾਰਤ ਦੇ ਪ੍ਰਤੀਨਿਧੀ ਸਨ।

ਪਹਿਲਾ ਉਲੰਪਿਕ

ਸਿਲੇਸਿਲੇਵਾਰ ਜੇ ਗੱਲ ਕਰੀਏ ਤਾਂ ਪੈਰਿਸ ਦੇ ਬਾਅਦ ਭਾਰਤ ਸੇਂਟ ਲੂਯਿਸ (1904), ਲੰਦਨ (1908) ਅਤੇ ਸਟਾਰਕਹੋਮ (1912) ਉਲੰਪਿਕ ਵਿੱਚ ਹਿੱਸਾ ਨਹੀਂ ਲੈ ਸਕਿਆ ਸੀ। ਇਸ ਦੇ ਬਾਅਦ ਸਰ ਦੋਰਾਬਜੀ ਟਾਟਾ ਅਤੇ ਬੰਬੇ ਦੇ ਗਵਰਨਰ ਜੋਰਜ ਲੋਇਡ ਨੇ ਭਾਰਤ ਨੂੰ ਆਈਓਸੀ ਦਾ ਮੈਂਬਰਸ਼ਿਪ ਦਿਵਾਈ ਅਤੇ ਫਿਰ ਭਾਰਤ ਨੇ 1920 ਦੇ Antwerp ਉਲੰਪਿਕ ਵਿੱਚ ਪਹਿਲੀ ਵਾਰ ਆਪਣੀ ਆਧਿਕਾਰਿਤ ਟੀਮ ਭੇਜੀ। ਇਸ ਟੀਮ ਵਿੱਚ ਪੂਰਮਾ ਬੈਨਰਜੀ (100 ਮੀਟਰ, 400 ਮੀਟਰ), ਫਾਦੇਪਾ ਚਾਂਗੁਲ ( 10 ਹਜ਼ਾਰ ਅਤੇ ਮੈਰਾਥਨ) ਅਤੇ ਸਦਾਸ਼ਿਵ ਦਾਤਾਰ (ਮੈਰਾਥਨ) ਦੇ ਇਲਾਵਾ ਕੁਮਾਰ ਨਾਵਾਲੇ (ਕੁਸ਼ਤੀ) ਅਤੇ ਰਣਧੀਰ ਸਿੰਦੇਸ਼ (ਕੁਸ਼ਤੀ) ਨੇ ਭਾਰਤ ਦੇ ਪ੍ਰਤੀਨਿਧੀ ਸਨ।

ਚੰਗੀ ਸ਼ੁਰੂਆਤ
ਇਸ ਸਾਲ ਭਾਰਤ ਨੂੰ ਕੋਈ ਮੈਡਲ ਨਹੀਂ ਮਿਲਿਆ। ਪੂਰਮਾ ਨੂੰ 100 ਮੀਟਰ ਵਿੱਚ 5ਵਾਂ, 400 ਮੀਟਰ ਵਿੱਚ ਚੋਥਾਂ ਸਥਾਨ ਮਿਲਿਆ,ਜਦਕਿ ਸਦਾਸ਼ਿਵ ਅਤੇ ਫੇਦਪਾ ਆਪਣੇ ਇਵੈਂਟ ਵਿੱਚ ਕਵਾਲੀਫਾਈ ਨਹੀਂ ਕਰ ਸਕੇ। ਕੁਸ਼ਤੀ ਵਿੱਚ ਕੁਮਾਰ ਨੂੰ ਪਹਿਲੇ ਰਾਉਂਡ ਵਿੱਚ ਹਾਰ ਮਿਲੀ, ਜਦਕਿ ਰਣਧੀਰ ਕਾਂਸੇ ਮੈਡਲ ਦੇ ਮੁਕਾਬਲੇ ਵਿੱਚ ਹਾਰੇ। ਇਹ ਚੰਗੀ ਸ਼ੁਰੂਆਤ ਸੀ ਪਰ ਇਸ ਦੇ ਬਾਅਦ ਭਾਰਤੀ ਉਲੰਪਿਕ ਅਭਿਨਵ ਆਪਣੇ ਲਕਸ਼ ਨੂੰ ਪ੍ਰਾਪਤ ਨਹੀਂ ਕਰ ਸਕਿਆ ਅਤੇ ਅਗਲੇ 96 ਸਾਲਾਂ ਵਿੱਚ ਸਿਰਫ਼ 26 ਮੈਡਲ ਆਪਣੀ ਝੋਲੀ ਪਾ ਸਕੇ। 1924 ਵਿੱਚ ਪੈਰਿਸ ਵਿੱਚ ਇੱਕ ਵਾਰ ਫਿਰ ਉਲੰਪਿਕ ਦਾ ਆਯੋਜਨ ਹੋਇਆ ਅਤੇ ਇਸ ਸਾਲ ਵੀ ਭਾਰਤ ਦੀ ਝੋਲੀ ਖ਼ਾਲੀ ਰਹੀ।

ਪਹਿਲਾ ਮੈਡਲ

ਭਾਰਤ ਨੂੰ ਆਪਣੇ ਪਹਿਲਾ ਸੋਨ ਤਗਮਾ ਐਮਸਟਰਡਮ ਉਲੰਪਿਕ (1928) ਵਿੱਚ ਮਿਲਿਆ। ਹਾਕੀ ਟੀਮ ਨੇ ਭਾਰਤ ਨੂੰ ਮੈਡਲ ਦਵਾਇਆ। ਇਸ ਦੇ ਬਾਅਦ ਭਾਰਤੀ ਹਾਕੀ ਟੀਮ ਨੇ ਲਾਸ ਐਂਜਲਸ (1932), ਬਰਲਿਨ (1936), ਲੰਦਨ (1948), ਹੈਲਸਿੰਕੀ (1952) ਮੈਲਬਰਨ (1956) ਉਲੰਪਿਕ ਖੇਡਾਂ ਵਿੱਚ ਲਗਾਤਾਰ ਗੋਲਡ ਮੈਡਲ ਜਿੱਤੇ। 1952 ਉਲੰਪਿਕ ਭਾਰਤ ਦੇ ਲਈ ਖ਼ਾਸ ਰਿਹਾ, ਕਿਉਂਕਿ ਇਸ ਸਾਲ ਕਾਸਾਬਾ ਦਾਦਾਸਹਿਬ ਜਾਧਵ ਨੇ ਭਾਰਤ ਦੇ ਲਈ ਵਿਅਕਤੀਗਤ ਮੈਡਲ ਜਿੱਤਿਆ। ਜਾਧਵ ਨੇ ਕੁਸ਼ਤੀ ਦੇ ਫ੍ਰੀਸਟਾਈਲ 57 ਕਿਲੋਗ੍ਰਾਮ ਵਰਗ ਵਿੱਚ ਬੋਨਜ਼ ਮੈਡਲ ਜਿੱਤਿਆ ਸੀ। ਭਾਰਤੀ ਹਾਕੀ ਟੀਮ ਹਾਲਾਂਕਿ 1960 ਦੇ ਰੋਮ ਉਲੰਪਿਕ ਵਿੱਚ ਆਪਣੇ ਖਿਤਾਬ ਦੀ ਰੱਖਿਆ ਨਹੀਂ ਕਰ ਪਾਏ ਅਤੇ ਫਾਈਨਲ ਵਿੱਚ ਪਾਕਿਸਤਾਨ ਤੋਂ 0-1 ਤੋਂ ਹਾਰ ਕੇ ਸਿਲਵਰ ਮੈਂਡਲ ਹਾਸਲ ਕੀਤਾ।

ਵਾਪਸੀ
ਟੋਕਿਓ (1964) ਵਿੱਚ ਭਾਰਤ ਨੇ ਇੱਕ ਵਾਰ ਫਿਰ ਵਾਪਸੀ ਕੀਤੀ ਅਤੇ ਆਪਣੇ ਖਿਤਾਬ ਦੀ ਰੱਖਿਆ ਕਰਦੇ ਹੋਏ ਗੋਲਡ ਮੈਡਲ ਜਿੱਤਿਆ। ਹਾਲਾਂਕਿ 1968 ਦੇ ਮੈਕਸੀਕੋ ਸਿਟੀ ਅਤੇ 1972 ਦੇ Munich ਉਲੰਪਿਕ ਵਿੱਚ ਭਾਰਤ ਨੂੰ ਸਿਰਫ ਬੋਨਜ਼ ਮੈਡਲ ਮਿਲੇ। 1976 ਦੇ Montreal ਉਲੰਪਿਕ ਵਿੱਚ ਭਾਰਤ ਦੀ ਝੋਲੀ ਖ਼ਾਲੀ ਰਹੀ ਪਰ 1980 ਦੇ ਮੈਸਕੋ ਉਲੰਪਿਕ ਵਿੱਚ ਭਾਰਤੀ ਹਾਕੀ ਟੀਮ ਨੇ ਫਿਰ ਤੋਂ ਗੋਲਡ ਮੈਡਲ ਜਿੱਤਿਆ। ਇਸ ਤੋਂ ਬਾਅਦ ਭਾਰਤ ਨੂੰ ਹਾਕੀ ਵਿੱਚ ਹਾਲੇ ਤੱਕ ਮੈਡਲ ਨਹੀਂ ਮਿਲਿਆ। ਨਵੀਂ ਸ਼ੁਰੂਆਤ

1948 ਦੇ ਲਾਸ ਐਂਜਲਸ, 1988 ਦੇ ਸਿਉਲ ਉਲੰਪਿਕ ਅਤੇ 1992 ਦੇ Barcelona ਉਲੰਪਿਕ ਵਿੱਚ ਭਾਰਤ ਨੇ ਕੋਈ ਮੈਡਲ ਨਹੀਂ ਜਿੱਤਿਆ ਜਦਕਿ 1996 ਦੇ ਅਟਲਾਂਟਾ ਉਲੰਪਿਕ ਵਿੱਚ ਲਿਏਂਡਰ ਪੇਸ ਨੇ ਭਾਰਤ ਲਈ ਟੈਨਿਸ ਵਿੱਚ ਬੋਨਜ਼ ਮੈਡਲ ਜਿੱਤੇ। ਇਹ ਨਵੇਂ ਯੁੱਗ ਦੀ ਸ਼ੁਰੂਆਤ ਸੀ। ਇਸ ਦੇ ਬਾਅਦ ਸਿਡਨੀ ਵਿੱਚ 2000 ਵਿੱਚ ਕਰਨਮ ਮਲੇਸ਼ਵਰੀ ਨੇ ਭਾਰ ਚੁੱਕਣ ਵਿੱਚ ਬੋਨਜ਼ ਜਿੱਤ ਕੇ ਇਤਿਹਾਸ ਰੱਚਿਆ। ਭਾਰਤ ਨੇ ਹੁਣ ਤੱਕ ਹਾਕੀ ਦੇ ਇਲਾਵਾ ਕੁਸ਼ਤੀ, ਟੈਨਿਸ, ਭਾਰ ਚੁੱਕਣ ਵਿੱਚ ਵਿਅਕਤੀਗਤ ਮੈਡਲ ਜਿੱਤੇ ਸਨ। ਇਹ ਸਾਰੇ ਬੋਨਜ਼ ਤਗ਼ਮੇ ਸਨ, ਪਰ 2004 ਦੇ ਐਥਨਜ਼ ਉਲੰਪਿਕ ਵਿੱਚ ਕਰਨਲ ਰਾਜਵਰਧਨ ਸਿੰਘ ਰਾਠੌਰ ਨੇ ਨਿਸ਼ਾਨੇਬਾਜ਼ੀ ਵਿੱਚ ਸਿਲਵਰ ਮੈਡਲ ਜਿੱਤ ਕੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ।

ਪਹਿਲਾ ਗੋਲਡ
ਅਭਿਨਵ ਬਿੰਦਰਾ ਨੇ ਭਾਰਤ ਦੇ ਲਈ ਪਹਿਲਾ ਅਤੇ ਹੁਣ ਤੱਕ ਦਾ ਇਕਲੌਤਾ ਵਿਅਕਤੀ ਗੋਲਡ ਮੈਡਲ ਜਿੱਤਿਆ। ਬਿੰਦਰਾ ਨੇ ਇਹ ਮੈਡਲ ਨਿਸ਼ਾਨੇਬਾਜ਼ੀ ਵਿੱਚ ਹਾਸਲ ਕੀਤਾ। ਇਸ ਤੋਂ ਇਲਾਵਾ ਸੁਸ਼ੀਲ ਕੁਮਾਰ ਨੇ ਕੁਸ਼ਤੀ ਅਤੇ ਵਿਜੇਂਦਰ ਸਿੰਘ ਨੇ ਮੁੱਕੇਬਾਜ਼ੀ ਵਿੱਚ ਬੋਨਜ਼ ਜਿੱਤਿਆ। ਮੁੱਕੇਬਾਜ਼ੀ ਵਿੱਚ ਭਾਰਤ ਦਾ ਖਾਤਾ ਪਹਿਲੀ ਵਾਰ ਖੁੱਲ੍ਹਿਆ। ਲੰਦਨ ਵਿੱਚ ਭਾਰਤ ਨੇ ਆਪਣੇ ਕਿਸੀ ਇੱਕ ਉਲੰਪਿਕ ਵਿੱਚ ਸਭ ਤੋਂ ਜ਼ਿਆਦਾ ਮੈਡਲ ਜਿੱਤੇ। ਭਾਰਤ ਨੇ ਇਸ ਸਾਲ ਦੋ ਸਿਲਵਰ ਅਤੇ 4 ਬੋਨਜ਼ ਜਿੱਤੇ। ਰੀਓ ਉਲੰਪਿਕ (2016) ਵਿੱਚ ਭਾਰਤ ਨੇ ਇੱਕ ਸਿਲਵਰ ਅਤੇ ਇੱਕ ਬੋਨਜ਼ ਜਿੱਤਿਆ। ਹੁਣ ਭਾਰਤੀ ਖਿਡਾਰੀ 100ਵੇਂ ਸਾਲ ਦੇ ਜਸ਼ਨ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਉਣ ਚਾਹਉਂਦੀ ਹੈ। ਭਾਰਤ ਦੀ 100 ਤੋਂ ਜ਼ਿਆਦਾ ਖਿਡਾਰੀਆਂ ਦਾ ਦਲ ਟੋਕਿਓ ਭੇਜਣ ਦੀ ਤਿਆਰੀ ਕਰ ਰਿਹਾ ਹੈ। ਇਸ ਵਿੱਚ ਭਾਰਤ ਨੂੰ ਬੈਡਮਿੰਟਨ, ਕੁਸ਼ਤੀ, ਮੁੱਕੇਬਾਜ਼ੀ ਅਤੇ ਨਿਸ਼ਾਨੇਬਾਜ਼ੀ ਵਿੱਚ ਮੈਡਲ ਮਿਲ ਸਕਦਾ ਹੈ।

Intro:Body:

Arsh 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.