ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਨਿਲਾਮੀ 'ਚ ਸ਼ਾਮਲ ਕੀਤੇ ਜਾਣ ਵਾਲੇ ਖਿਡਾਰੀਆਂ ਦੀ ਸੂਚੀ ਸਾਹਮਣੇ ਆਈ ਹੈ, ਜਿਸ 'ਚ ਕਈ ਵੱਡੇ ਨਾਂ ਸ਼ਾਮਲ ਹਨ। ਭਾਰਤੀ ਟੀਮ ਦਾ ਹਿੱਸਾ ਕਈ ਖਿਡਾਰੀ ਨਿਲਾਮੀ ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਵਾਰ 590 ਖਿਡਾਰੀਆਂ ਦੀ ਬੋਲੀ ਲਗਾਈ ਜਾਵੇਗੀ। ਜਿਸ ਵਿੱਚ ਕਈ ਦੇਸੀ ਅਤੇ ਵਿਦੇਸ਼ੀ ਖਿਡਾਰੀ ਵੀ ਸ਼ਾਮਲ ਹਨ। ਇਨ੍ਹਾਂ 'ਚ ਰਵੀਚੰਦਰਨ ਅਸ਼ਵਿਨ, ਚੇਤੇਸ਼ਵਰ ਪੁਜਾਰਾ ਅਤੇ ਸ਼ਿਖਰ ਧਵਨ ਸਮੇਤ ਕਈ ਖਿਡਾਰੀ ਹਨ। ਇਸ 'ਚ ਚੇਤੇਸ਼ਵਰ ਪੁਜਾਰਾ ਦੀ ਬੇਸ ਪ੍ਰਾਈਸ 50 ਲੱਖ ਹੈ, ਜਦਕਿ ਅਸ਼ਵਿਨ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਹੈ।
ਵੱਡੇ ਸਿਤਾਰੇ ਪਹਿਲਾਂ ਹੀ ਹੋ ਚੁੱਕੇ ਹਨ ਰਿਟੇਨ
ਮੌਜੂਦਾ ਟੀਮ ਇੰਡੀਆ ਦੇ ਕੋਰ ਗਰੁੱਪ ਦਾ ਹਿੱਸਾ ਕਈ ਖਿਡਾਰੀ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਟੀਮਾਂ ਨੇ ਬਰਕਰਾਰ ਰੱਖਿਆ ਹੈ। ਅਜਿਹੇ ਕੁਝ ਹੀ ਨਾਂ ਜਾਰੀ ਕੀਤੇ ਗਏ ਹਨ। ਟੀਮਾਂ ਨੇ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਿਸ਼ਭ ਪੰਤ, ਮਯੰਕ ਅਗਰਵਾਲ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਰਵਿੰਦਰ ਜਡੇਜਾ, ਸੂਰਿਆਕੁਮਾਰ ਯਾਦਵ ਸਮੇਤ ਹੋਰ ਖਿਡਾਰੀਆਂ ਨੂੰ ਆਪਣੇ ਨਾਲ ਰੱਖਿਆ ਹੈ। ਇਨ੍ਹਾਂ ਤੋਂ ਇਲਾਵਾ ਸ਼ੁਭਮਨ ਗਿੱਲ, ਕੇਐੱਲ ਰਾਹੁਲ ਅਤੇ ਹਾਰਦਿਕ ਪੰਡਯਾ ਨੂੰ ਨਵੀਂ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ। ਕੇਐੱਲ ਰਾਹੁਲ 17 ਕਰੋੜ 'ਚ ਲਖਨਊ ਦੀ ਟੀਮ ਨਾਲ, ਹਾਰਦਿਕ ਪੰਡਯਾ 15 ਕਰੋੜ 'ਚ ਅਹਿਮਦਾਬਾਦ ਟੀਮ ਨਾਲ ਅਤੇ ਸ਼ੁਭਮਨ ਗਿੱਲ ਵੀ 8 ਕਰੋੜ 'ਚ ਅਹਿਮਦਾਬਾਦ ਟੀਮ 'ਚ ਸ਼ਾਮਲ ਹੋਏ ਹਨ।
ਇੰਡੀਅਨ ਪ੍ਰੀਮੀਅਰ ਲੀਗ 2022 ਮਾਰਚ ਦੇ ਆਖਰੀ ਹਫਤੇ ਸ਼ੁਰੂ ਹੋ ਸਕਦੀ ਹੈ। ਜਦੋਂ ਕਿ IPL ਦੀ ਮੈਗਾ ਨਿਲਾਮੀ ਇਸ ਮਹੀਨੇ 12-13 ਫਰਵਰੀ ਨੂੰ ਹੋਣੀ ਹੈ। ਮੈਗਾ ਨਿਲਾਮੀ ਬੈਂਗਲੁਰੂ 'ਚ ਹੋਵੇਗੀ। ਯਾਦ ਰਹੇ ਕਿ ਇਸ ਵਾਰ ਆਈਪੀਐਲ ਵਿੱਚ ਦਸ ਟੀਮਾਂ ਹਿੱਸਾ ਲੈਣ ਜਾ ਰਹੀਆਂ ਹਨ, ਜੋ ਖਿਡਾਰੀਆਂ ਲਈ ਬੋਲੀ ਲਾਉਣਗੀਆਂ। ਕੌਣ-ਕੌਣ ਹਨ ਟੀਮ ਇੰਡੀਆ ਦੇ ਵੱਡੇ ਸਿਤਾਰੇ, ਨਿਲਾਮੀ 'ਚ ਕੌਣ-ਕੌਣ ਹਿੱਸਾ ਲੈ ਰਹੇ ਹਨ ਅਤੇ ਕਿਸਦੀ ਬੇਸ ਪ੍ਰਾਈਸ ਹੈ, ਦੇਖ ਲਓ।
ਇਨ੍ਹਾਂ 'ਚੋਂ ਕਈ ਖਿਡਾਰੀ ਅਜਿਹੇ ਹਨ ਜੋ ਫਿਲਹਾਲ ਸਿਰਫ ਟੈਸਟ ਟੀਮ ਦਾ ਹਿੱਸਾ ਹਨ। ਇਨ੍ਹਾਂ 'ਚ ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਅਜਿੰਕਿਆ ਰਹਾਣੇ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ ਦੇ ਨਾਂ ਸ਼ਾਮਲ ਹਨ। ਅਜਿਹੇ 'ਚ ਦੇਖਣਾ ਹੋਵੇਗਾ ਕਿ ਟੀ-20 ਵਿਸ਼ਵ 'ਚ ਕਿਹੜੀਆਂ ਟੀਮਾਂ ਉਨ੍ਹਾਂ 'ਤੇ ਸੱਟਾ ਲਾਉਂਦੀਆਂ ਹਨ।
ਇਹ ਵੀ ਪੜ੍ਹੋ: ਨਡਾਲ ਨੇ ਆਸਟ੍ਰੇਲੀਅਨ ਓਪਨ ਨਾਲ ਜਿੱਤਿਆ 21ਵਾਂ ਗ੍ਰੈਂਡ ਸਲੈਮ ਖਿਤਾਬ