ETV Bharat / sports

ਭਾਰਤ ਜਲਦ ਹੀ ਓਲੰਪਿਕ 'ਚ ਇੱਕ ਹੋਰ ਵਿਅਕਤੀਗਤ ਸੋਨ ਤਮਗ਼ਾ ਜਿੱਤੇਗਾ: ਅਭਿਨਵ ਬਿੰਦਰਾ - tokyo olympic 2020

ਅਭਿਨਵ ਬਿੰਦਰਾ ਨੇ ਕਿਹਾ, "ਮੈਂ ਚਾਹੁੰਦਾ ਹਾਂ ਕਿ ਸਾਡੇ ਦੇਸ਼ ਵਿੱਚ ਲੋਕ ਆਨੰਦ ਲੈਣ ਅਤੇ ਸਿਹਤ ਲਾਭ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਖੇਡ ਖੇਡਣ। ਜਦੋਂ ਅਜਿਹਾ ਹੋਣਾ ਸ਼ੁਰੂ ਹੋਵੇਗਾ ਤਾਂ ਅਸੀਂ ਖੇਡ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕ ਦੇਖਾਂਗੇ।"

ਭਾਰਤ ਜਲਦ ਹੀ ਓਲੰਪਿਕ 'ਚ ਇੱਕ ਹੋਰ ਵਿਅਕਤੀਗਤ ਸੋਨ ਤਮਗ਼ਾ ਜਿੱਤੇਗਾ : ਅਭਿਨਵ ਬਿੰਦਰਾ

author img

By

Published : May 13, 2020, 10:09 PM IST

ਨਵੀਂ ਦਿੱਲੀ: ਭਾਰਤ ਦੇ ਸਾਬਕਾ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਦਾ ਮੰਨਣਾ ਹੈ ਕਿ ਭਾਰਤ ਜਲਦ ਹੀ ਓਲੰਪਿਕ ਵਿੱਚ ਇੱਕ ਹੋਰ ਵਿਅਕਤੀਗਤ ਸੋਨ ਤਮਗ਼ਾ ਆਪਣੇ ਨਾਂਅ ਕਰੇਗਾ।

ਬਿੰਦਰਾ ਨੇ ਬੀਜਿੰਗ ਓਲੰਪਿਕ 2008 ਵਿੱਚ ਸੋਨ ਤਮਗ਼ਾ ਜਿੱਤਿਆ ਸੀ ਅਤੇ ਉਹ ਇਸ ਦੇ ਨਾਲ ਓਲੰਪਿਕ ਵਿੱਚ ਭਾਰਤ ਦੇ ਲਈ ਵਿਅਕਤੀਗਤ ਸੋਨ ਤਮਗ਼ਾ ਜਿੱਤਣ ਵਾਲੇ ਪਹਿਲੇ ਖਿਡਾਰੀ ਬਣੇ ਸਨ। ਉਨ੍ਹਾਂ ਕਿਹਾ ਕਿ ਉਹ ਟੋਕਿਓ ਓਲੰਪਿਕ ਵਿੱਚ ਭਾਰਤ ਦੇ ਜ਼ਿਆਦਾ ਤੋਂ ਜ਼ਿਆਦਾ ਤਮਗ਼ੇ ਜਿੱਤਣ ਦੀ ਉਮੀਦ ਕਰ ਰਹੇ ਹਨ।

ਬਿੰਦਰਾ ਨੇ ਇੱਕ ਟੀਵੀ ਸ਼ੋਅ ਦੌਰਾਨ ਕਿਹਾ ਕਿ ਮੈਂ ਨਿਸ਼ਚਿਤ ਤੌਰ ਉੱਤੇ ਉਮੀਦ ਕਰ ਰਿਹਾ ਸੀ ਕਿ ਇਸ ਸਾਲ ਜੁਲਾਈ-ਅਗਸਤ ਵਿੱਚ ਮੈਂ ਵਿਅਕਤੀਗਤ ਸੋਨ ਤਮਗ਼ਾ ਜਿੱਤਣ ਵਾਲਾ ਇਕਲੌਤਾ ਭਾਰਤੀ ਨਹੀਂ ਰਹਾਂਗਾ। ਮੈਨੂੰ ਲੱਗਦਾ ਹੈ ਕਿ ਅਸੀਂ ਜਲਦ ਹੀ ਜ਼ਿਆਦਾ ਸੋਨ ਤਮਗ਼ੇ ਜਿੱਤਾਂਗੇ। ਵੱਖ-ਵੱਖ ਖੇਡਾਂ ਵਿੱਚ ਨੌਜਵਾਨ ਖਿਡਾਰੀ ਵਧੀਆ ਕਰ ਰਹੇ ਹਨ। ਮੈਨੂੰ ਉਮੀਦ ਹੈ ਕਿ ਹੁਣ 2021 ਵਿੱਚ ਹੋਣ ਵਾਲੀਆਂ ਖੇਡਾਂ ਦੇ ਲਈ ਖਿਡਾਰੀ ਟ੍ਰੇਨਿੰਗ ਜਾਰੀ ਰੱਖਣਗੇ ਅਤੇ ਖੇਡਾਂ ਉੱਤੇ ਧਿਆਨ ਦੇਣਗੇ।

ਓਲੰਪਿਕ ਖੇਡਾਂ ਇਸੇ ਸਾਲ 24 ਜੁਲਾਈ ਤੋਂ 9 ਅਗਸਤ ਦੇ ਦਰਮਿਆਨ ਹੋਣੀਆਂ ਸਨ, ਪਰ ਕੋਵਿਡ-19 ਦੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਬਿੰਦਰਾ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਸਾਡੇ ਦੇਸ਼ ਵਿੱਚ ਲੋਕ ਆਨੰਦ ਲੈਣ ਅਤੇ ਸਿਹਤ ਦੇ ਲਾਭ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਖੇਡਾਂ ਖੇਡਣ। ਜਦ ਅਜਿਹਾ ਹੋਣਾ ਸ਼ੁਰੂ ਹੋਵੇਗਾ ਤਾਂ ਅਸੀਂ ਖੇਡ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਦੇਖਾਂਗੇ।

ਬਿੰਦਰਾ ਨੇ ਕਿਹਾ ਕਿ ਨੌਜਵਾਨ ਖਿਡਾਰੀਆਂ ਨੂੰ ਸਹੀ ਸਿੱਖਿਆ ਅਤੇ ਜਾਣਕਾਰੀ ਦੇਣ ਦੀ ਜ਼ਰੂਰਤ ਹੈ।

ਉਨ੍ਹਾਂ ਨੇ ਕਿਹਾ ਕਿ ਜ਼ਮੀਨੀ ਪੱਧਰ ਉੱਤੇ ਇੱਕ ਮਜ਼ਬੂਤ ਪ੍ਰੋਗਰਾਮ ਦਾ ਮਤਲਬ ਸਿਰਫ਼ ਇੰਫਰਾਸਟ੍ਰੱਕਚਰ ਨਹੀਂ ਹੈ, ਬਲਕਿ ਸਹੀ ਜਾਣਕਾਰੀ ਵੀ ਹੈ। ਇਸ ਪੱਧਰ ਉੱਤੇ ਮੈਨੂੰ ਲੱਗਦਾ ਹੈ ਕਿ ਨੌਜਵਾਨ ਖਿਡਾਰੀਆਂ ਦੀ ਨੀਂਹ ਕਾਫ਼ੀ ਮਜ਼ਬੂਤ ਰੱਖੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਫ਼ਲਤਾ ਦੇਖਾਂਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.