ਹੈਦਰਾਬਾਦ: ਆਈਸੀਸੀ (ICC) ਨੇ ਮੰਗਲਵਾਰ ਨੂੰ ਔਰਤਾਂ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ। ਇਸ ਵਿੱਚ ਭਾਰਤੀ ਕਪਤਾਨ ਮਿਤਾਲੀ ਰਾਜ (Indian captain Mithali Raj) ਨੇ ਇੱਕ ਵਾਰ ਫਿਰ ਸਿਖ਼ਰ ਉੱਤੇ ਕਬਜ਼ਾ ਕਰ ਲਿਆ ਹੈ। ਮਿਤਾਲੀ ਇੱਕ ਸਥਾਨ ਦੇ ਫਾਇਦੇ ਨਾਲ ਬੱਲੇਬਾਜ਼ਾਂ ਦੀ ਰੈਂਕਿੰਗ (Ranking of batsmen) ਵਿੱਚ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਨਵੀਂ ਰੈਂਕਿੰਗ (Ranking) ਵਿੱਚ 3 ਭਾਰਤੀ ਖਿਡਾਰੀਆਂ ਨੂੰ ਫਾਇਦਾ ਹੋਇਆ ਹੈ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (Smriti Mandhana) ਨੇ ਵੀ ਇੱਕ ਸਥਾਨ ਹਾਸਿਲ ਕੀਤਾ ਹੈ ਅਤੇ ਉਹ ਹੁਣ 7ਵੇਂ ਸਥਾਨ 'ਤੇ ਪਹੁੰਚ ਗਈ ਹੈ।
- — ICC (@ICC) September 21, 2021 " class="align-text-top noRightClick twitterSection" data="
— ICC (@ICC) September 21, 2021
">— ICC (@ICC) September 21, 2021
ਚੋਟੀ ਦੇ 10 ਖਿਡਾਰੀਆਂ 'ਚ ਮਿਤਾਲੀ 762 ਅੰਕਾਂ ਨਾਲ ਪਹਿਲੇ ਸਥਾਨ ਤੇ ਖਿਸਕ ਗਈ ਹੈ, ਜਦਕਿ ਲਿਜਲੀ ਲੀ (Lizzie Lee) ਦੂਜੇ ਸਥਾਨ 'ਤੇ ਖਿਸਕ ਗਈ ਹੈ। ਇਨ੍ਹਾਂ ਤੋਂ ਇਲਾਵਾ ਤੀਜੇ ਸਥਾਨ 'ਤੇ ਐਲਿਸਾ ਹੀਲੀ, ਚੌਥੇ ਸਥਾਨ' ਤੇ ਟੈਮੀ ਬੌਉਮੈਂਟ ਅਤੇ ਪੰਜਵੇਂ ਸਥਾਨ 'ਤੇ ਨਿਉਜ਼ੀਲੈਂਡ (New Zealand) ਦੇ ਸਾਬਕਾ ਕਪਤਾਨ ਐਮੀ ਸੈਥਰਲੈਂਡ (Amy Sutherland) ਨੇ ਕਬਜਾ ਕੀਤਾ ਹੈ।
ਮਹਿਲਾ ਗੇਂਦਬਾਜ਼ੀ (Women's bowling) ਵਿੱਚ ਭਾਰਤੀ ਗੇਂਦਬਾਜ਼ (Indian bowlers) ਦੀਪਤੀ ਸ਼ਰਮਾ (Deepti Sharma) ਇੱਕ ਸਥਾਨ ਦੇ ਫ਼ਾਇਦੇ ਨਾਲ ਚੌਥੇ ਨੰਬਰ 'ਤੇ ਪਹੁੰਚ ਗਈ ਹੈ। ਉਸ ਨੇ ਕੈਰੇਬੀਆਈ ਗੇਂਦਬਾਜ਼ ਸਟੇਫ਼ਨੀ ਟੇਲਰ (Caribbean bowler Stephanie Taylor) ਦੀ ਜਗ੍ਹਾ ਲਈ ਹੈ। ਟੇਲਰ ਹੁਣ ਇੱਕ ਸਥਾਨ ਦੇ ਨੁਕਸਾਨ ਨਾਲ ਪੰਜਵੇਂ ਸਥਾਨ 'ਤੇ ਖਿਸਕ ਗਿਆ ਹੈ। ਇਸ ਰੈਂਕਿੰਗ 'ਚ ਆਸਟਰੇਲੀਆਈ ਸਟਾਰ ਆਲਰਾਉਂਡਰ ਐਲੀਸ ਪੇਰੀ (Australian star all-rounder Alice Perry) ਸਿਖ਼ਰ ਤੇ ਬਰਕਰਾਰ ਹੈ।
ਤੁਹਾਨੂੰ ਦੱਸ ਦਈਏ ਕਿ ਮਿਤਾਲੀ ਰਾਜ (Mithali Raj) ਨੇ ਮੰਗਲਵਾਰ ਨੂੰ ਆਸਟ੍ਰੇਲੀਆ (Australia) ਦੇ ਖਿਲਾਫ਼ ਪਹਿਲੇ ਵਨਡੇ ਵਿੱਚ ਅਰਧ ਸੈਂਕੜਾ ਲਗਾਇਆ ਸੀ। ਇਹ ਉਸ ਦਾ ਲਗਾਤਾਰ ਪੰਜਵਾਂ ਅਰਧ ਸੈਂਕੜਾ ਸੀ। ਇਸ ਦੌਰਾਨ ਉਸਨੇ ਆਪਣੇ ਅੰਤਰਰਾਸ਼ਟਰੀ (International) ਕਰੀਅਰ ਵਿੱਚ 20 ਹਜ਼ਾਰ ਦੌੜਾਂ ਦਾ ਅੰਕੜਾ ਵੀ ਪਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਤੋਂ ਬਾਅਦ ਇੰਗਲੈਂਡ ਨੇ ਰੱਦ ਕੀਤਾ ਪਾਕਿਸਤਾਨ ਦਾ ਦੌਰਾ