ETV Bharat / sports

Total Goals Scored In HWC 2023 : ਇੱਕ ਕਲਿੱਕ 'ਤੇ ਜਾਣੋ ਕੁੱਲ ਕਿੰਨੇ ਗੋਲ ਦਾਗੇ ਤੇ ਕਿਹੜਾ ਦੇਸ਼ ਰੇਸ ਵਿੱਚ ਅੱਗੇ

ਹਾਕੀ ਨੂੰ ਨਵਾਂ ਚੈਂਪੀਅਨ ਮਿਲ ਗਿਆ ਹੈ, ਇਸ ਦੇ ਨਾਲ ਹੀ 17 ਦਿਨਾਂ ਤੱਕ ਚੱਲਿਆ ਹਾਕੀ ਵਿਸ਼ਵ ਕੱਪ 2023 ਖ਼ਤਮ ਹੋ ਚੁੱਕਾ ਹੈ। ਭਾਰਤ ਹਾਕੀ ਵਿਸ਼ਵ ਕੱਪ ਵਿੱਚ ਨੌਵੇਂ ਥਾਂ ਉੱਤੇ ਰਿਹਾ ਤੇ ਵਿਸ਼ਵ ਕੱਪ ਵਿੱਚ ਲੈ ਰਹੀਆਂ ਟੀਮਾਂ ਨੇ ਜਿੱਤ ਲਈ ਇੱਕ-ਦੂਜੇ ਦੇ ਖਿਲਾਫ ਖੂਬ ਗੋਲ ਦਾਗੇ, ਇਥੇ ਜਾਣੋ ਕਿਹੜਾ ਦੇਸ਼ ਸਭ ਤੋਂ ਅੱਗੇ ਰਿਹਾ...

Total Goals Scored In HWC 2023
Total Goals Scored In HWC 2023
author img

By

Published : Jan 30, 2023, 11:15 AM IST

ਨਵੀਂ ਦਿੱਲੀ : 15ਵੇਂ ਹਾਕੀ ਵਿਸ਼ਵ ਕੱਪ ਵਿੱਚ 44 ਮੁਕਾਬਲੇ ਖੇਡੇ ਗਏ, ਜਿਨ੍ਹਾਂ ਦਾ ਹਾਕੀ ਫੈਨਸ ਨੇ ਖੂਬ ਆਨੰਦ ਲਿਆ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਟੀਮਾਂ ਨੇ ਜਿੱਤ ਲਈ ਖੂਬ ਗੋਲ ਕੀਤੇ। ਵਿਸ਼ਵ ਕੱਪ ਵਿੱਚ ਕੁੱਲ 249 ਗੋਲ ਕੀਤੇ ਗਏ ਹਨ। ਇਸ ਦੌਰਾਨ 143 ਫੀਲਡ, 94 ਪੇਨਲਟੀ ਕਾਰਨਰ ਅਤੇ 12 ਪੇਨਲਟੀ ਸਟ੍ਰੋਕ ਗੋਲ ਕੀਤੇ ਗਏ। ਵਿਸ਼ਵ ਕੱਪ ਵਿੱਚ 85 ਵਾਰ ਗ੍ਰੀਨ ਕਾਰਡ ਅਤੇ 30 ਵਾਰ ਯੇਲੋ ਕਾਰਡ ਦਿਖਾਏ ਗਏ। ਮੁਕਾਬਲਿਆਂ ਦੌਰਾਨ ਕਿਸੇ ਵੀ ਖਿਡਾਰੀ ਨੂੰ ਰੇਡ ਕਾਰਡ ਨਾ ਦਿਖਾਏ ਜਾਣ ਦਾ ਰਿਕਾਰਡ ਬਣਿਆ।

ਨੀਦਰਲੈਂਡ ਰਿਹਾ ਸਭ ਤੋਂ ਅੱਗੇ : ਹਾਕੀ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਗੋਲ ਬ੍ਰਾਂਜ਼ ਮੈਡਲ ਜੇਤੂ ਨੀਦਰਲੈਂਡ ਨੇ ਕੀਤੇ ਹਨ। ਨੀਦਰਲੈਂਡ ਨੇ ਬ੍ਰਾਂਜ਼ ਮੈਡਲ ਮੁਕਾਬਲੇ ਵਿੱਚ ਆਸਟ੍ਰੇਲਿਆ ਨੂੰ ਹਰਾਇਆ ਸੀ। 'ਦ ਆਰੇਂਜ' ਛੇ ਮੁਕਾਬਲਿਆਂ ਵਿੱਚ ਕੁੱਲ 32 ਗੋਲ ਕਰਕੇ ਟਾਪ ਉੱਤੇ ਹਨ। ਅਰਜੇਂਟੀਨਾ ਅਤੇ ਆਸਟ੍ਰੇਲੀਆ ਖੇਡੇ ਗਏ 6-6 ਮੁਕਾਬਲਿਆਂ ਵਿੱਚ 28-28 ਗੋਲ ਕਰਕੇ ਦੂਜੇ ਅਤੇ ਤੀਜੇ ਥਾਂ ਉੱਤੇ ਹਨ। ਜਰਮਨੀ ਸੱਤ ਮੈਚਾਂ ਵਿੱਚ 26 ਗੋਲ ਠੋਕ ਕੇ ਚੌਥੇ ਨੰਬਰ ਉੱਤੇ ਹੈ। ਉੱਥੇ ਹੀ, ਭਾਰਤ 6 ਮੈਚਾਂ ਵਿੱਚ 22 ਗੋਲ ਕਰਕੇ ਪੰਜਵੇਂ ਥਾਂ ਉੱਤੇ ਬਣਿਆ ਹੋਇਆ ਹੈ।

ਹਾਕੀ ਵਿਸ਼ਵ ਕੱਪ 'ਚ ਇਨ੍ਹਾਂ ਦੇਸ਼ਾਂ ਨੇ ਲਿਆ ਹਿੱਸਾ : ਓਡੀਸ਼ਾ ਦੇ ਭੁਵਨੇਸ਼ਵਰ ਅਤੇ ਰਾਉਰਕੇਲਾ ਵਿੱਚ ਕਰਵਾਏ ਗਏ 15ਵੇਂ ਹਾਕੀ ਵਿਸ਼ਵ ਕੱਪ ਦਾ ਚੈਂਪੀਅਨ ਜਰਮਨੀ ਬਣਿਆ ਹੈ। ਉੱਥੇ ਹੀ, ਬੇਲਜ਼ੀਅਮ ਉਪ ਜੇਤੂ ਰਿਹਾ। ਹਾਕੀ ਦੇ ਇਸ ਮਹਾ ਸੰਗ੍ਰਾਮ ਵਿੱਚ ਦੁਨੀਆਂ ਦੇ 16 ਦੇਸ਼ਾਂ ਨੇ ਵਿਸ਼ਵ ਚੈਂਪੀਅਨ ਬਣਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ। ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੀਆਂ ਟੀਮਾਂ ਨੂੰ ਚਾਰ ਪੂਲ ਵਿੱਚ ਵੰਡਿਆ ਗਿਆ ਸੀ।

ਆਸਟਰੇਲੀਆ, ਦੱਖਣੀ ਅਫਰੀਕਾ, ਫਰਾਂਸ, ਅਰਜਨਟੀਨਾ ਪੂਲ ਏ ਵਿੱਚ, ਜਦਕਿ ਬੈਲਜੀਅਮ, ਜਾਪਾਨ, ਕੋਰੀਆ, ਜਰਮਨੀ ਪੂਲ ਬੀ ਵਿੱਚ, ਨੀਦਰਲੈਂਡ, ਚਿਲੀ, ਮਲੇਸ਼ੀਆ, ਨਿਊਜ਼ੀਲੈਂਡ ਪੂਲ ਸੀ ਵਿੱਚ ਅਤੇ ਭਾਰਤ, ਵੇਲਜ਼, ਸਪੇਨ, ਇੰਗਲੈਂਡ ਪੂਲ ਡੀ ਵਿੱਚ ਸਨ। ਵਿਸ਼ਵ ਕੱਪ ਦੇ ਸਾਰੇ ਮੈਚ ਕਲਿੰਗਾ ਸਟੇਡੀਅਮ ਅਤੇ ਬਿਰਸਾ ਮੁੰਡਾ ਸਟੇਡੀਅਮ ਵਿੱਚ ਖੇਡੇ ਗਏ।

ਇਹ ਵੀ ਪੜ੍ਹੋ: WOMEN U19 T20 World Cup: ਬੀਸੀਸੀਆਈ ਨੇ ਚੈਂਪੀਅਨ ਟੀਮ 'ਤੇ ਕੀਤੀ ਪੈਸਿਆਂ ਦੀ ਵਰਖਾ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.