ਨਵੀਂ ਦਿੱਲੀ: ਜਰਮਨ ਟੈਨਿਸ ਖਿਡਾਰੀ ਅਲੈਗਜ਼ੈਂਡਰ ਜ਼ਵੇਰੇਵ ਨੇ ਸ਼ਾਨਦਾਰ ਸ਼ਾਟਮੇਕਿੰਗ ਅਤੇ ਕਾਫੀ ਉਤਰਾਅ-ਚੜ੍ਹਾਅ ਦੇ ਬਾਅਦ ਫਰੈਂਚ ਓਪਨ 2023 ਟੂਰਨਾਮੈਂਟ ਦੇ ਤੀਜੇ ਦੌਰ 'ਚ ਜਿੱਤ ਦਰਜ ਕੀਤੀ ਹੈ। ਤੀਜੇ ਦੌਰ ਦੇ ਮੈਚ ਵਿੱਚ ਅਲੈਗਜ਼ੈਂਡਰ ਜਵੇਰੇਵ ਨੇ ਅਮਰੀਕੀ ਖਿਡਾਰੀ ਫਰਾਂਸਿਸ ਟਿਆਫੋ ਨੂੰ 3-6, 7-6 (3), 6-1, 7-6 (5) ਨਾਲ ਹਰਾਇਆ। ਇਸ ਮੈਚ ਨੂੰ ਜਿੱਤਣ ਤੋਂ ਬਾਅਦ ਅਲੈਗਜ਼ੈਂਡਰ ਜਵੇਰੇਵ ਨੇ ਫਰੈਂਚ ਓਪਨ ਦੇ ਚੌਥੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ।
7-1 ਨਾਲ ਰਿਕਾਰਡ ਬਣਾਲਿਆ : ਫਰੈਂਚ ਓਪਨ ਦੇ ਤੀਜੇ ਦੌਰ ਦਾ ਮੈਚ ਸ਼ਨੀਵਾਰ 3 ਜੂਨ ਨੂੰ ਦੇਰ ਰਾਤ ਤੱਕ ਚੱਲਿਆ। ਇਸ 'ਚ 22ਵਾਂ ਦਰਜਾ ਪ੍ਰਾਪਤ ਜਰਮਨ ਜ਼ਵੇਰੇਵ ਨੇ ਇਸ ਜਿੱਤ ਨਾਲ ਟਿਆਫੋ ਦੇ ਖਿਲਾਫ 7-1 ਨਾਲ ਆਪਣਾ ਰਿਕਾਰਡ ਬਣਾ ਲਿਆ ਹੈ। ਇਹ ਇੱਕ ਮਨੋਰੰਜਕ ਮੈਚ ਸੀ,ਜਿਸ ਵਿੱਚ ਸ਼ਾਟਮੇਕਿੰਗ, ਰੈਲੀ,ਵਾਲੀ, ਸਭ ਕੁਝ ਦੇਖਣ ਨੂੰ ਮਿਲਿਆ। ਆਪਣਾ ਮੈਚ ਜਿੱਤਣ ਤੋਂ ਬਾਅਦ ਜ਼ਵੇਰੇਵ ਨੇ ਖੁਸ਼ੀ ਜਤਾਈ ਹੈ। ਉਸ ਨੇ ਕਿਹਾ ਕਿ ਉਹ ਟੂਰਨਾਮੈਂਟ ਦੇ ਚੌਥੇ ਗੇੜ ਅਤੇ ਗ੍ਰੈਂਡ ਸਲੈਮ ਦੇ ਦੂਜੇ ਹਫ਼ਤੇ ਤੱਕ ਪਹੁੰਚ ਕੇ ਬਹੁਤ ਖੁਸ਼ ਹੈ। ਇਸ ਸਮੇਂ ਮੇਰੇ ਲਈ ਇਹ ਯਕੀਨੀ ਤੌਰ 'ਤੇ ਬਹੁਤ ਵਧੀਆ ਗੱਲ ਹੈ। ਰੋਲੈਂਡ ਗੈਰੋਸ 'ਤੇ ਟਿਆਫੋ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਤੀਜੇ ਦੌਰ 'ਚ ਖਤਮ ਹੋ ਗਿਆ। ਜ਼ਵੇਰੇਵ, ਜਿਸ ਨੇ ਜਿੱਤ ਵਿੱਚ 13 ਏਸ ਅਤੇ 10 ਡਬਲ ਫਾਲਟ ਕੀਤੇ, ਨੇ ਆਪਣੇ 14 ਬ੍ਰੇਕ ਪੁਆਇੰਟਾਂ ਵਿੱਚੋਂ ਪੰਜ ਜਿੱਤੇ, ਜਦੋਂ ਕਿ ਟਿਆਫੋ ਨੇ ਆਪਣੇ 10 ਬ੍ਰੇਕ ਮੌਕਿਆਂ ਵਿੱਚੋਂ ਪੰਜ ਨੂੰ ਬਦਲਿਆ।
ਜਰਮਨ ਖਿਡਾਰੀ ਜ਼ਵੇਰੇਵ ਦਾ ਅਗਲਾ ਮੁਕਾਬਲਾ ਸੋਮਵਾਰ 5 ਜੂਨ ਨੂੰ 28ਵਾਂ ਦਰਜਾ ਪ੍ਰਾਪਤ ਗ੍ਰਿਗੋਰ ਦਿਮਿਤਰੋਵ ਨਾਲ ਹੋਵੇਗਾ। ਬੁਲਗਾਰੀਆਈ ਖਿਡਾਰੀ ਨੇ ਡੇਨੀਅਲ ਅਲਟਮੇਅਰ ਨੂੰ 6-4, 6-3, 6-1 ਨਾਲ ਹਰਾਇਆ।ਦਿਮਿਤਰੋਵ ਅਤੇ ਅਲਟਮੇਅਰ ਦੋਵੇਂ 2020 ਵਿੱਚ ਵੀ ਚੌਥੇ ਦੌਰ ਵਿੱਚ ਪਹੁੰਚ ਗਏ ਸਨ। ਜ਼ਵੇਰੇਵ ਅਤੇ ਦਿਮਿਤਰੋਵ ਵਿਚਕਾਰ ਜੇਤੂ ਦਾ ਸਾਹਮਣਾ ਕੁਆਰਟਰ ਫਾਈਨਲ ਵਿੱਚ 27ਵਾਂ ਦਰਜਾ ਪ੍ਰਾਪਤ ਯੋਸ਼ੀਹਿਤੋ ਨਿਸ਼ੀਓਕਾ ਜਾਂ ਟੋਮਸ ਮਾਰਟਿਨ ਐਚਵੇਰੀ ਨਾਲ ਹੋਵੇਗਾ। ਇਸ ਤੋਂ ਪਹਿਲਾਂ, ਜ਼ਵੇਰੇਵ ਦੀ 2022 ਰੋਲੈਂਡ ਗੈਰੋਸ ਦੀ ਮੁਹਿੰਮ ਤ੍ਰਾਸਦੀ ਵਿੱਚ ਖਤਮ ਹੋ ਗਈ ਜਦੋਂ ਉਹ ਰਾਫੇਲ ਨਡਾਲ ਦੇ ਖਿਲਾਫ ਆਪਣੇ ਸੈਮੀਫਾਈਨਲ ਮੈਚ ਦੌਰਾਨ ਆਪਣੇ ਗਿੱਟੇ ਵਿੱਚ ਜ਼ਖਮੀ ਹੋ ਗਿਆ।