ਮੋਹਾਲੀ: ਪੰਜਾਬ ਦੇ ਮੋਹਾਲੀ 'ਚ ਸ਼ਨੀਵਾਰ ਸ਼ਾਮ ਨੂੰ ਇਕ ਬਹੁ-ਮੰਜ਼ਿਲਾ ਇਮਾਰਤ ਡਿੱਗਣ ਤੋਂ ਬਾਅਦ ਬਚਾਅ ਕਾਰਜ ਸਾਰੀ ਰਾਤ ਜਾਰੀ ਰਿਹਾ। NDRF ਅਧਿਕਾਰੀਆਂ ਮੁਤਾਬਕ 5 ਲੋਕ ਮਲਬੇ ਹੇਠਾਂ ਦੱਬੇ ਗਏ ਦੱਸੇ ਗਏ ਹਨ। ਇਨ੍ਹਾਂ ਵਿੱਚ 3 ਲੜਕੇ ਅਤੇ 2 ਲੜਕੀਆਂ ਸਨ। ਇਕ ਲੜਕੀ ਨੂੰ ਬੀਤੀ ਦੇਰ ਰਾਤ ਬਾਹਰ ਕੱਢਿਆ ਗਿਆ, ਪਰ ਉਸ ਦੀ ਹਾਲਤ ਨਾਜ਼ੁਕ ਸੀ, ਇਸ ਲਈ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਉਥੇ ਹੀ ਹੁਣ ਇੱਕ ਹੋਰ ਲਾਸ਼ ਮਲਬੇ ਦੇ ਹੇਠਾਂ ਤੋਂ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਅੰਬਾਲਾ ਦੇ ਰਹਿਣ ਵਾਲੇ ਅਭਿਸ਼ੇਕ ਵਜੋਂ ਹੋਈ ਹੈ। ਇਸ ਦੀ ਐਸਡੀਐਮ ਮੁਹਾਲੀ ਦਮਨਦੀਪ ਕੌਰ ਨੇ ਪੁਸ਼ਟੀ ਕੀਤੀ ਹੈ।
NDRF ਅਤੇ ਫੌਜ ਦੀਆਂ ਟੀਮਾਂ ਕੱਲ੍ਹ ਸ਼ਾਮ ਤੋਂ ਸ਼ੁਰੂ ਹੋਏ ਬਚਾਅ ਕਾਰਜ 'ਚ ਜੁਟੀਆਂ ਹੋਈਆਂ ਹਨ। ਅੱਜ ਸਵੇਰੇ ਡਾਕਟਰਾਂ ਦੀ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ। ਜਿਸ ਥਾਂ ’ਤੇ ਇਮਾਰਤ ਡਿੱਗੀ ਸੀ, ਉਹ ਥਾਂ ਸੀਵਰੇਜ ਦੇ ਪਾਣੀ ਨਾਲ ਭਰ ਗਈ ਹੈ, ਜਿਸ ਕਾਰਨ ਮਲਬੇ ਹੇਠ ਦੱਬੇ ਲੋਕਾਂ ਦੇ ਬਚਣ ਦੀ ਉਮੀਦ ਘੱਟ ਹੈ। ਫਿਲਹਾਲ ਲੈਂਟਰ ਨੂੰ ਕੱਟ ਕੇ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ। ਇਸ ਸਬੰਧੀ ਮੋਹਾਲੀ ਦੇ ਡੀਸੀ ਵਿਰਾਜ ਐਸ ਤਿੜਕੇ ਨੇ ਦੱਸਿਆ ਕਿ ਬੀਤੇ ਦਿਨ ਬਹੁ ਮੰਜ਼ਿਲਾ ਇਮਾਰਤ ਡਿੱਗਣ ਦਾ ਹਾਦਸਾ ਵਾਪਰਿਆ ਸੀ, ਜਿਸ 'ਚ ਕੁਝ ਲੋਕਾਂ ਦੇ ਹੇਠਾਂ ਦੱਬੇ ਹੋਣ ਦੀ ਖ਼ਬਰ ਹੈ। ਉਨ੍ਹਾਂ ਦੱਸਿਆ ਕਿ ਮਲਵੇ ਹੇਠਾਂ ਤੋਂ ਦੋ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕੱਢ ਕੇ ਪਰਿਵਾਰਾਂ ਨੂੰ ਸੌਂਪ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਹਾਦਸੇ 'ਚ ਦੋ ਲੋਕਾਂ ਦੀ ਮੌਤ
ਇਸ ਹਾਦਸੇ 'ਚ ਬੀਤੀ ਦੇ ਰਾਤ ਲੜਕੀ ਨੂੰ ਮਲਬੇ ਹੇਠਾਂ ਤੋਂ ਕੱਢਿਆ ਗਿਆ ਸੀ। ਲੜਕੀ ਦੀ ਪਛਾਣ ਦ੍ਰਿਸ਼ਟੀ ਵਰਮਾ (20) ਵਜੋਂ ਹੋਈਸੀ। ਉਹ ਹਿਮਾਚਲ ਪ੍ਰਦੇਸ਼ ਦੇ ਥੀਓਗ ਦੇ ਰਹਿਣ ਵਾਲੇ ਮਰਹੂਮ ਭਗਤ ਵਰਮਾ ਦੀ ਬੇਟੀ ਸੀ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਫੋਰਸ ਨੇ ਉਸ ਨੂੰ ਗੰਭੀਰ ਹਾਲਤ 'ਚ ਮਲਬੇ 'ਚੋਂ ਕੱਢ ਕੇ ਸੋਹਾਣਾ ਹਸਪਤਾਲ 'ਚ ਭਰਤੀ ਕਰਵਾਇਆ ਸੀ, ਜਿਸ ਦੀ ਉਸ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਬੀਤੇ ਕੱਲ੍ਹ ਤੋਂ ਚੱਲ ਰਹੇ ਬਚਾਅ ਕਾਰਜ਼ 'ਚ ਪੁਲਿਸ ਨੂੰ ਹੁਣ ਇੱਕ ਹੋਰ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮੋਹਾਲੀ ਦੇ ਐਸਐਸਪੀ ਨੇ ਜਾਣਕਾਰੀ ਦਿੱਤੀ ਕਿ ਮ੍ਰਿਤਕ ਦੀ ਪਛਾਣ ਅੰਬਾਲਾ ਦੇ ਰਹਿਣ ਵਾਲੇ ਅਭਿਸ਼ੇਕ ਵਜੋਂ ਹੋਈ ਹੈ। ਅਭਿਸ਼ੇਕ ਦਾ ਪਰਿਵਾਰ ਅੰਬਾਲਾ ਦਾ ਰਹਿਣ ਵਾਲਾ ਹੈ। ਉਸ ਦਾ ਪਰਿਵਾਰ ਕੱਲ੍ਹ ਸ਼ਾਮ ਹੀ ਇਥੇ ਆ ਗਿਆ ਸੀ ਤੇ ਉਨ੍ਹਾਂ ਨੇ ਮ੍ਰਿਤਕ ਦੀ ਪਛਾਣ ਕਰ ਲਈ ਹੈ। ਅੱਜ ਅਭਿਸ਼ੇਕ ਦੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਮਾਤਮ ਛਾ ਗਿਆ। ਬਚਾਅ ਕਾਰਜ 'ਚ ਅੜਚਨ ਨਾ ਆਵੇ, ਇਸ ਲਈ ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਸੰਭਾਲਿਆ ਤੇ ਲਾਸ਼ ਨੂੰ ਪਰਿਵਾਰ ਸਮੇਤ ਹਸਪਤਾਲ ਪਹੁੰਚਾਇਆ।
#WATCH | Punjab: Mohali building collapse incident | Mohali SSP Deepak Pareek says, " the body of a boy named abhishek has been recovered. two floors of the building have been cleared and work is going on the rest of the floors... a total of two bodies have been recovered so… pic.twitter.com/2P10FH1ry4
— ANI (@ANI) December 22, 2024
ਘਟਨਾ ਸਥਾਨ 'ਤੇ ਪਹੁੰਚੇ ਪ੍ਰਤਾਪ ਬਾਜਵਾ
ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਲੀਡਰ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਵੀ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਬਲਬੀਰ ਸਿੱਧੂ ਵੀ ਮੌਜੂਦ ਸਨ। ਪ੍ਰਤਾਪ ਬਾਜਵਾ ਨੇ ਐਕਸ 'ਤੇ ਲਿਖਿਆ ਕਿ, ਮੋਹਾਲੀ ਦੇ ਸੋਹਾਣਾ ਸੈਣੀ ਬਾਗ ਨੇੜੇ ਉਸ ਥਾਂ ਦਾ ਦੌਰਾ ਕੀਤਾ, ਜਿੱਥੇ ਛੇ ਮੰਜ਼ਿਲਾ ਇਮਾਰਤ ਡਿੱਗ ਗਈ ਸੀ। ਘਟਨਾ ਤੋਂ ਬਾਅਦ ਅਣਥੱਕ ਚੱਲ ਰਹੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਮੈਂ ਪ੍ਰਸ਼ਾਸਨ ਅਤੇ ਅਧਿਕਾਰੀਆਂ ਨੂੰ ਬੇਨਤੀ ਕਰਾਂਗਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ।
Visited the site near Sohana Saini Bagh, Mohali, where a six-story building collapsed. Reviewed the ongoing rescue operations, being conducted tirelessly since the incident.
— Partap Singh Bajwa (@Partap_Sbajwa) December 22, 2024
I will request the administration and officials to take necessary measures to ensure such incidents are… pic.twitter.com/Sj7th6qEZS
ਬਿਲਡਿੰਗ ਮਾਲਕਾਂ ਖਿਲਾਫ਼ ਮਾਮਲਾ ਦਰਜ
ਇਸ ਤੋਂ ਇਲਾਵਾ ਐਸਐਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ ਸ਼ਨੀਵਾਰ ਰਾਤ ਥਾਣਾ ਸੋਹਾਣਾ ਵਿਖੇ ਬਿਲਡਿੰਗ ਮਾਲਕਾਂ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਵਾਸੀ ਚਾਓ ਮਾਜਰਾ ਦੇ ਖਿਲਾਫ ਬੀ.ਐਨ.ਐਸ ਦੀ ਧਾਰਾ 105 ਤਹਿਤ ਮਾਮਲਾ ਦਰਜ ਕਰ ਲਿਆ ਹੈ।
Mohali building collapse: Rescue operations enter second day, FIR registered against owners
— ANI Digital (@ani_digital) December 22, 2024
Read @ANI Story | https://t.co/hVakAnqjk1#Mohali #buildingcollapse #Punjab pic.twitter.com/uGqSCfTRA3
ਪ੍ਰਸ਼ਾਸਨ ਵਲੋਂ ਰਾਹਤ ਕਾਰਜ ਜਾਰੀ
NDRF ਦੇ ਨਾਲ ਫੌਜ ਦੀਆਂ ਟੀਮਾਂ ਨੇ ਮੌਕੇ 'ਤੇ ਰਾਤ ਭਰ ਬਚਾਅ ਕਾਰਜ ਚਲਾਇਆ। ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਮੌਕੇ ਤੋਂ ਮਲਬਾ ਹਟਾਇਆ ਜਾ ਰਿਹਾ ਹੈ। ਡਾਗ ਸਕੁਐਡ ਟੀਮਾਂ ਵੀ ਪਹੁੰਚ ਗਈਆਂ ਹਨ। ਹਾਦਸੇ 'ਚ ਵਾਲ-ਵਾਲ ਬਚੇ ਜਿਮ ਟ੍ਰੇਨਰ ਮੁਤਾਬਕ ਇਮਾਰਤ ਦੀਆਂ 3 ਮੰਜ਼ਿਲਾਂ 'ਤੇ ਜਿੰਮ ਸਨ ਅਤੇ ਬਾਕੀ 2 ਮੰਜ਼ਿਲਾਂ 'ਤੇ ਲੋਕ ਕਿਰਾਏ 'ਤੇ ਰਹਿੰਦੇ ਸਨ। ਇਸ ਦੌਰਾਨ ਇਕ ਔਰਤ ਆਪਣੇ ਪਤੀ ਨੂੰ ਲੱਭਣ ਲਈ ਮੌਕੇ 'ਤੇ ਪਹੁੰਚ ਗਈ। ਉਸ ਦਾ ਪਤੀ ਇੱਥੇ ਜਿੰਮ ਕਰਨ ਆਇਆ ਸੀ। ਹਾਦਸੇ ਦੇ ਬਾਅਦ ਤੋਂ ਉਸ ਦਾ ਫੋਨ ਬੰਦ ਹੈ।
ਔਰਤ ਆਪਣੇ ਪਤੀ ਨੂੰ ਲੱਭਣ ਆਈ
ਹਾਦਸੇ ਤੋਂ ਬਾਅਦ ਇਕ ਔਰਤ ਆਪਣੇ ਪਤੀ ਨੂੰ ਲੱਭਣ ਲਈ ਮੌਕੇ 'ਤੇ ਪਹੁੰਚ ਗਈ। ਮਹਿਲਾ ਦੇ ਪਤੀ ਦਾ ਨਾਂ ਅਭਿਸ਼ੇਕ ਹੈ, ਜੋ ਜਿੰਮ ਆਇਆ ਸੀ। ਮੌਕੇ 'ਤੇ ਪਹੁੰਚੇ ਇੱਕ ਨਿੱਜੀ ਕੰਪਨੀ ਦੇ ਮੈਨੇਜਰ ਨੇ ਦੱਸਿਆ ਕਿ ਸਾਡੇ ਦਫ਼ਤਰ ਵਿੱਚ ਇੱਕ ਔਰਤ ਕੰਮ ਕਰਦੀ ਹੈ। ਉਸ ਦਾ ਪਤੀ ਇਸ ਇਮਾਰਤ ਵਿੱਚ ਜਿੰਮ ਕਰਨ ਆਉਂਦਾ ਸੀ। ਉਹ ਹਰ ਰੋਜ਼ ਆਪਣੀ ਪਤਨੀ ਨੂੰ ਲੈਣ ਦਫ਼ਤਰ ਆਉਂਦਾ ਸੀ। ਸ਼ਨੀਵਾਰ ਨੂੰ ਜਦੋਂ ਉਹ ਉਸ ਨੂੰ ਲੈਣ ਨਹੀਂ ਪਹੁੰਚਿਆ ਤਾਂ ਔਰਤ ਕੈਬ ਲੈ ਕੇ ਇੱਥੇ ਪਹੁੰਚ ਗਈ (ਜਿੱਥੇ ਇਮਾਰਤ ਡਿੱਗ ਗਈ)। ਇੱਥੇ ਇਹ ਗੱਲ ਸਾਹਮਣੇ ਆਈ ਕਿ ਇਮਾਰਤ ਢਹਿ ਗਈ ਹੈ।
#WATCH | A multi-storey under-construction building collapsed in Punjab's Mohali. Rescue operations are underway. More details awaited pic.twitter.com/Q0Lv30Ex3d
— ANI (@ANI) December 21, 2024
ਹਾਦਸੇ ਤੋਂ ਬਾਅਦ ਸੀਐਮ ਮਾਨ ਨੇ ਦੁੱਖ ਜਤਾਇਆ
ਬਹੁ-ਮੰਜ਼ਿਲਾ ਇਮਾਰਤ ਦੇ ਡਿੱਗਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ‘ਚ ਸੋਹਾਣਾ ਦੇ ਨੇੜੇ ਇੱਕ ਬਹੁ-ਮੰਜ਼ਿਲਾਂ ਇਮਾਰਤ ਹਾਦਸਾਗ੍ਰਸਤ ਹੋਣ ਦੀ ਦੁਖ਼ਦ ਸੂਚਨਾ ਮਿਲੀ ਹੈ। ਪੂਰਾ ਪ੍ਰਸ਼ਾਸਨ ਤੇ ਹੋਰ ਬਚਾਅ ਕਾਰਜ ਵਾਲੀਆਂ ਟੀਮਾਂ ਮੌਕੇ ‘ਤੇ ਤੈਨਾਤ ਨੇ। ਮੈਂ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ‘ਚ ਹਾਂ। ਅਰਦਾਸ ਕਰਦੇ ਹਾਂ ਕੋਈ ਜਾਨੀ ਨੁਕਸਾਨ ਨਾ ਹੋਇਆ ਹੋਵੇ, ਦੋਸ਼ੀਆਂ ‘ਤੇ ਕਾਰਵਾਈ ਵੀ ਕਰਾਂਗੇ। ਲੋਕਾਂ ਨੂੰ ਅਪੀਲ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ।
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ‘ਚ ਸੋਹਾਣਾ ਦੇ ਨੇੜੇ ਇੱਕ ਬਹੁ-ਮੰਜ਼ਿਲਾਂ ਇਮਾਰਤ ਹਾਦਸਾਗ੍ਰਸਤ ਹੋਣ ਦੀ ਦੁਖ਼ਦ ਸੂਚਨਾ ਮਿਲੀ ਹੈ। ਪੂਰਾ ਪ੍ਰਸ਼ਾਸਨ ਤੇ ਹੋਰ ਬਚਾਅ ਕਾਰਜ ਵਾਲੀਆਂ ਟੀਮਾਂ ਮੌਕੇ ‘ਤੇ ਤੈਨਾਤ ਨੇ। ਮੈਂ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ‘ਚ ਹਾਂ। ਅਰਦਾਸ ਕਰਦੇ ਹਾਂ ਕੋਈ ਜਾਨੀ ਨੁਕਸਾਨ ਨਾ ਹੋਇਆ ਹੋਵੇ, ਦੋਸ਼ੀਆਂ ‘ਤੇ ਕਾਰਵਾਈ…
— Bhagwant Mann (@BhagwantMann) December 21, 2024
ਡੀਜੀਪੀ ਨੇ ਕਿਹਾ- ਕੁਝ ਲੋਕਾਂ ਨੂੰ ਬਚਾਇਆ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਕੁਝ ਲੋਕਾਂ ਨੂੰ ਬਚਾਇਆ ਗਿਆ ਹੈ। NDRF ਤੋਂ ਇਲਾਵਾ ਫੌਜ ਨੂੰ ਬੁਲਾਇਆ ਗਿਆ ਸੀ। ਸਾਡੀ ਕੋਸ਼ਿਸ਼ ਲੋਕਾਂ ਨੂੰ ਬਚਾਉਣ ਦੀ ਹੈ।
VIDEO | Mohali building collapse: " our entire focus is on evacuating the people. the rescue operation is being conducted by the ndrf and army personnel, and the police are supporting them. our priority is to save the maximum number of lives," says punjab dgp gaurav yadav… pic.twitter.com/nnA7U0Qgqc
— Press Trust of India (@PTI_News) December 21, 2024
ਇਮਾਰਤ ਦੀਆਂ 3 ਮੰਜ਼ਿਲਾਂ 'ਤੇ ਜਿੰਮ
ਹਾਦਸੇ 'ਚ ਵਾਲ-ਵਾਲ ਬਚੇ ਜਿਮ ਟ੍ਰੇਨਰ ਕੇਸ਼ਵ ਨੇ ਦੱਸਿਆ ਕਿ ਸ਼ਨੀਵਾਰ ਹੋਣ ਕਾਰਨ ਜਿਮ 'ਚ ਜ਼ਿਆਦਾ ਲੋਕ ਨਹੀਂ ਆਏ। ਇੱਕ ਮੁੰਡਾ ਸੀ ਜਿਸ ਨੂੰ ਬਾਹਰ ਕੱਢ ਦਿੱਤਾ ਗਿਆ ਸੀ। ਇਮਾਰਤ ਦੀਆਂ 3 ਮੰਜ਼ਿਲਾਂ 'ਚ ਜਿੰਮ ਸਨ, ਜਦਕਿ ਬਾਕੀ 2 ਮੰਜ਼ਿਲਾਂ 'ਚ ਕਮਰੇ ਸਨ, ਜਿੱਥੇ ਲੋਕ ਕਿਰਾਏ 'ਤੇ ਰਹਿੰਦੇ ਸਨ। ਐਂਟਰੀ ਕਾਊਂਟਰ 'ਤੇ ਇਕ ਰਜਿਸਟਰ ਹੁੰਦਾ ਹੈ, ਜਿਸ ਵਿਚ ਹਰ ਕਿਸੇ ਦੀ ਐਂਟਰੀ ਰੱਖੀ ਜਾਂਦੀ ਹੈ। ਉਹ ਰਜਿਸਟਰ ਮਿਲ ਗਿਆ ਹੈ। ਪੀਜੀ ਵਿੱਚ ਪਤਾ ਨਹੀਂ ਕਿੰਨੇ ਲੋਕ ਸਨ।
ਇਸ ਦੇ ਨਾਲ ਹੀ ਮੋਹਾਲੀ ਦੀ ਐਸਡੀਐਮ ਦਮਨਦੀਪ ਕੌਰ ਨੇ ਦੱਸਿਆ ਕਿ ਸਥਾਨਕ ਲੋਕ ਦੱਸ ਰਹੇ ਹਨ ਕਿ ਕਰੀਬ 15 ਲੋਕ ਦੱਬੇ ਹੋਏ ਹਨ। ਸੂਚਨਾ ਮਿਲਦੇ ਹੀ ਬਚਾਅ ਦਲ ਮੌਕੇ 'ਤੇ ਪਹੁੰਚ ਗਏ।
#WATCH | Punjab: Another body recovered from the site where a multi-storey under-construction building collapsed yesterday in Mohali.
— ANI (@ANI) December 22, 2024
Death toll in the incident rises to 2. Details awaited. pic.twitter.com/mfKreXB18t
ਲੋਕਾਂ ਬੋਲੇ- 10 ਸਾਲ ਪੁਰਾਣੀ ਇਮਾਰਤ ਸੀ
ਇਹ ਘਟਨਾ ਗੁਰਦੁਆਰਾ ਸੋਹਾਣਾ ਸਾਹਿਬ ਨੇੜੇ ਸ਼ਾਮ 4:30 ਵਜੇ ਦੇ ਕਰੀਬ ਵਾਪਰੀ। ਲੋਕਾਂ ਮੁਤਾਬਕ ਇਹ ਇਮਾਰਤ ਕਰੀਬ 10 ਸਾਲ ਪੁਰਾਣੀ ਸੀ। ਇਸ ਦੇ ਨਾਲ ਹੀ ਬੇਸਮੈਂਟ ਦੀ ਖੁਦਾਈ ਚੱਲ ਰਹੀ ਸੀ, ਜਿਸ ਕਾਰਨ ਇਮਾਰਤ ਦੀ ਨੀਂਹ ਕਮਜ਼ੋਰ ਹੋ ਗਈ ਅਤੇ ਇਹ ਡਿੱਗ ਗਈ।
#WATCH | Mohali, Punjab: AAP MP Malwinder Singh Kang says, " as soon as i came to know about this, i spoke to the district commissioner. the administration is engaged in rescue work. it is not yet confirmed how many people were present (during the time of collapse)... our aim… https://t.co/0AzR6BheOI pic.twitter.com/GqUpxmXRgf
— ANI (@ANI) December 21, 2024
'ਆਪ' ਸੰਸਦ ਮੈਂਬਰ ਬੋਲੇ- ਜਿੰਮ 'ਚ ਕਸਰਤ ਕਰ ਰਹੇ ਸਨ ਨੌਜਵਾਨ
ਇਸ ਦੌਰਾਨ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਇੱਥੇ ਇੱਕ ਜਿੰਮ ਹੈ, ਜਿੱਥੇ ਨੌਜਵਾਨ ਕਸਰਤ ਕਰਨ ਆਉਂਦੇ ਸਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਸ ਸਮੇਂ ਇਸ ਵਿਚ ਕੋਈ ਸੀ ਜਾਂ ਨਹੀਂ। ਫਿਲਹਾਲ ਟੀਮਾਂ ਬਚਾਅ 'ਚ ਲੱਗੀਆਂ ਹੋਈਆਂ ਹਨ।
ਕੰਟਰੋਲ ਰੂਮ ਬਣਾਇਆ, ਹੈਲਪਲਾਈਨ ਨੰਬਰ ਜਾਰੀ
ਜ਼ਿਲ੍ਹਾ ਪ੍ਰਸ਼ਾਸਨ ਨੇ ਮੁਹਾਲੀ ਇਮਾਰਤ ਹਾਦਸੇ ਵਿੱਚ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੈਲਪਲਾਈਨ ਨੰਬਰ +91 172-2219506 ਵੀ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਸਿਵਲ ਹਸਪਤਾਲ ਮੋਹਾਲੀ, ਫੋਰਟਿਸ, ਮੈਕਸ ਅਤੇ ਸੋਹਾਣਾ ਹਸਪਤਾਲ ਨੂੰ ਅਲਰਟ 'ਤੇ ਰੱਖਿਆ ਹੈ।