ਜਲੰਧਰ: ਹਰਿਆਣੇ ਦੀ ਰਹਿਣ ਵਾਲੀ ਅਤੇ ਗ੍ਰੇਟ ਖਲੀ ਉਰਫ਼ ਦਲੀਪ ਸਿੰਘ ਦੀ ਵਿਦਿਆਰਥਣ ਕਵਿਤਾ ਦੇਵੀ, ਜਿਸ ਨੂੰ ਕਿ ਹਾਰਡ ਕੇਡੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਇਹ ਹਾਰਡ ਕੇਡੀ ਉਹੀ ਰੈਸਲਰ ਹੈ ਜਿਸ ਨੇ ਗ੍ਰੇਟ ਖਲੀ ਦੀ ਰੈਸਲਿੰਗ ਅਕੈਡਮੀ ਵਿੱਚ ਜਾ ਕੇ ਰਿੰਗ ਵਿੱਚ ਗ੍ਰੇਟ ਖਲੀ ਦੀ ਰੈਸਲਰ ਬੁੱਲਬੁੱਲ ਨੂੰ ਮਾਤ ਦਿੱਤੀ ਸੀ।
ਕਵਿਤਾ ਦੇਵੀ ਉਰਫ਼ ਹਾਰਡ ਕੇਡੀ ਪਹਿਲੀ ਭਾਰਤੀ ਮਹਿਲਾ ਔਰਤ ਹੈ ਜਿਸ ਦਾ WWE ਦਾ ਨਾਲ 3 ਸਾਲ ਲਈ ਇਕਰਾਰ ਹੋਇਆ ਸੀ। ਹਾਰਡ ਕੇਡੀ ਹੁਣ ਤੱਕ ਕਈ ਵੱਡੇ-ਵੱਡੇ ਦਿੱਗਜ਼ ਰੈਸਲਰਾਂ ਨੂੰ ਮਾਤ ਦੇ ਚੁੱਕੀ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਹਾਰਡ ਕੇਡੀ ਨੇ ਦੱਸਿਆ ਕਿ ਇਕਰਾਰ ਤੋਂ ਬਾਅਦ ਉਹ ਅਮਰੀਕਾ ਦੌਰੇ ਉੱਤੇ ਸੀ ਅਤੇ ਉਸ ਨੂੰ ਇੱਕ ਮੁਕਾਬਲੇ ਦੌਰਾਨ ਕਾਫ਼ੀ ਸੱਟ ਲੱਗੀ ਸੀ, ਜਿਸ ਦਾ ਵਿਦੇਸ਼ ਵਿੱਚ ਕਈ ਮਹੀਨੇ ਇਲਾਜ਼ ਵਿੱਚ ਚੱਲਿਆ।
ਉਸ ਨੇ ਦੱਸਿਆ ਕਿ ਹੁਣ ਉਹ ਇੱਕ ਮਹੀਨੇ ਲਈ ਇਲਾਜ਼ ਤੋਂ ਬਾਅਦ ਗ੍ਰੇਟ ਖਲੀ ਦੀ ਅਕੈਡਮੀ ਵਿੱਚ ਆਈ ਹੈ। ਹਾਰਡ ਕੇਡੀ ਨੇ ਦੱਸਿਆ WWE ਵਿੱਚ ਵੂਮੈਨ ਕਲਾਸਿਕ ਚੈਂਪੀਅਨਸ਼ਿਪ ਵਿੱਚ ਪਹਿਲੇ ਮੁਕਾਬਲੇ ਵਿੱਚ ਜਰਮਨੀ ਦੀ ਡਕੋਤਾ ਕਾਈ, ਦੂਸਰੀ ਐਫੋ ਕਰਤੇ ਦੇ ਨਾਲ, ਇਸ ਤੋਂ ਇਲਾਵਾ 34 ਰੈਸਲਰ ਮੇਨੀਆ ਬੈਲਟ ਰੋਇਲ ਵਿੱਚ ਵੂਮੈਨ ਰੈਸਲਰ ਸਟਾਰ ਦੇ ਨਾਲ ਹਿੱਸਾ ਲਿਆ ਸੀ।
ਉਸ ਨੇ ਦੱਸਿਆ ਕਿ ਚੈਂਪੀਅਨਸ਼ਿਪ ਮਹਿਲਾ ਰੈਸਲਰ ਦੇ ਨਾਲ ਅਭਿਆਸ ਦੌਰਾਨ ਉਸ ਨੂੰ ਸੱਟ ਲੱਗੀ ਸੀ। ਹਾਰਡ ਕੇਡੀ ਨੇ ਕਿਹਾ ਕਿ ਇਲਾਜ ਤੋਂ ਬਾਅਦ ਉਸ ਨੂੰ ਕਾਫੀ ਫ਼ਰਕ ਮਹਿਸੂਸ ਹੋਇਆ ਹੈ ਅਤੇ ਉਮੀਦ ਹੈ ਕਿ ਜਲਦ ਹੀ ਉਹ ਠੀਕ ਹੋ ਕੇ ਰਿੰਗ ਵਿੱਚ ਉਤਰੇਗੀ।
ਉਸ ਨੇ ਕਿਹਾ ਕਿ ਖੁਸ਼ੀ ਹੈ ਕਿ ਜਿਸ ਤਰ੍ਹਾਂ ਗ੍ਰੇਟ ਖਲੀ ਪਹਿਲੇ ਭਾਰਤੀ ਰੈਸਲਰ ਹਨ ਜੋ WWE ਵਿੱਚ ਪਹੁੰਚੇ ਅਤੇ ਬੈਲਟ ਜਿੱਤੀ, ਉਸੇ ਤਰ੍ਹਾਂ ਉਹ ਵੀ ਪਹਿਲੀ ਭਾਰਤੀ ਮਹਿਲਾ ਹੈ ਜੋ ਉੱਥੇ ਪਹੁੰਚੀ। ਉਨ੍ਹਾਂ ਨੇ ਕਿਹਾ ਕਿ ਹੁਣ ਤਾਂ ਇੱਕ ਮਾਤਰ ਸੁਪਨਾ ਹੈ ਕਿ ਉਹ WWE ਵਿੱਚ ਜਿੱਤ ਕੇ ਬੈਲਟ ਜਿੱਤ ਕੇ ਭਾਰਤ ਲੈ ਕੇ ਆਵੇਗੀ।