ETV Bharat / sports

ਫ਼ੀਬਾ ਨੇ 2023 ਬਾਸਕਿਟਬਾਲ ਵਿਸ਼ਵ ਕੱਪ ਦੀਆਂ ਤਾਰੀਖ਼ਾਂ ਦਾ ਕੀਤਾ ਐਲਾਨ

author img

By

Published : May 12, 2020, 11:00 PM IST

2023 ਬਾਸਕਿਟਬਾਲ ਵਿਸ਼ਵ ਕੱਪ 25 ਅਗਸਤ ਤੋਂ 10 ਦਸੰਬਰ ਤੱਕ ਖੇਡਿਆ ਜਾਵੇਗਾ। ਗਰੁੱਪ ਪੜਾਅ ਦੇ ਮੁਕਾਬਲੇ ਇੰਡੋਨੇਸ਼ੀਆ, ਜਾਪਾਨ ਅਤੇ ਫ਼ਿਲੀਪਿੰਜ਼ ਵਿੱਚ ਖੇਡੇ ਜਾਣਗੇ, ਜਦਕਿ ਫ਼ਾਇਨਲ ਪੜਾਅ ਫਿਲੀਪਿੰਜ਼ ਦੀ ਰਾਜਧਾਨੀ ਮਨੀਲਾ ਵਿੱਚ ਹੋਵੇਗਾ।

ਫ਼ੀਬਾ ਨੇ 2023 ਬਾਸਕਿਟਬਾਲ ਵਿਸ਼ਵ ਕੱਪ ਦੀਆਂ ਤਾਰੀਖ਼ਾਂ ਦਾ ਕੀਤਾ ਐਲਾਨ
ਫ਼ੀਬਾ ਨੇ 2023 ਬਾਸਕਿਟਬਾਲ ਵਿਸ਼ਵ ਕੱਪ ਦੀਆਂ ਤਾਰੀਖ਼ਾਂ ਦਾ ਕੀਤਾ ਐਲਾਨ

ਮਿਊਨਿਖ: ਅੰਤਰ-ਰਾਸ਼ਟਰੀ ਬਾਸਕਿਟਬਾਲ ਮਹਾਂਸੰਘ (ਫ਼ੀਬਾ) ਨੇ 2023 ਵਿਸ਼ਵ ਕੱਪ ਦੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਨੂੰ 25 ਅਗਸਤ ਤੋਂ 10 ਸਤੰਬਰ ਤੱਕ ਖੇਡਿਆ ਜਾਵੇਗਾ।

ਫ਼ੀਬਾ ਨੇ ਕਿਹਾ ਕਿ 2023 ਵਿਸ਼ਵ ਕੱਪ ਵਿੱਚ ਗਰੁੱਪ ਪੜਾਅ ਦੇ ਮੁਕਾਬਲੇ ਇੰਡੋਨੇਸ਼ੀਆ, ਜਾਪਾਨ ਅਤੇ ਫਿਲੀਪਿੰਜ਼ ਵਿੱਚ ਖੇਡੇ ਜਾਣਗੇ, ਜਦਕਿ ਫਾਇਨਲ ਪੜਾਅ ਦੀ ਰਾਜਧਾਨੀ ਮਨੀਲਾ ਵਿੱਚ ਖੇਡੇ ਜਾਣਗੇ। ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਜਦ ਵਿਸ਼ਵ ਕੱਪ ਇੱਕ ਤੋਂ ਜ਼ਿਆਦਾ ਦੇਸ਼ਾਂ ਵਿੱਚ ਹੋਵੇਗਾ।

ਬਾਸਕਿਟਬਾਲ ਵਿਸ਼ਵ ਕੱਪ 2023 ਵਿੱਚ ਦੁਨੀਆ ਭਰ ਤੋਂ 32 ਟੀਮਾਂ ਹਿੱਸਾ ਲੈਣਗੀਆਂ। ਇਸ ਦੇ ਕੁਆਲੀਫ਼ਿਕੇਸ਼ਨ ਮੁਕਾਬਲੇ ਨਵੰਬਰ 2021 ਤੋਂ ਲੈ ਕੇ ਫ਼ਰਵਰੀ 2023 ਤੱਕ ਖੇਡੇ ਜਾਣਗੇ ਅਤੇ ਇਸ ਵਿੱਚ ਕੁੱਲ 80 ਟੀਮਾਂ ਹਿੱਸਾ ਲੈਣਗੀਆਂ। ਪਹਿਲਾ ਕੁਆਲੀਫ਼ਿਕੇਸ਼ਨ ਅਗਲੇ ਸਾਲ 22 ਤੋਂ 30 ਨਵੰਬਰ ਤੱਕ ਖੇਡੇ ਜਾਣਗੇ।

ਚੀਨ ਵਿੱਚ 2019 ਵਿੱਚ ਹੋਏ ਪਿਛਲੇ ਟੂਰਨਾਮੈਂਟ ਵਿੱਚ ਸਪੇਨ ਨੇ ਅਰਜਨਟੀਨਾ ਨੂੰ 95-75 ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਸਪੇਨ ਨੇ ਫ਼ਾਇਨਲ ਮੁਕਾਬਲੇ ਵਿੱਚ ਅਰਜਨਟੀਨਾ ਨੂੰ 95-75 ਤੋਂ ਹਰਾ ਕੇ ਬਾਸਕਿਟਬਾਲ ਵਿਸ਼ਵ ਕੱਪ ਜਿੱਤਿਆ ਸੀ।

ਸਪੇਨ ਦੀ ਟੀਮ ਨੇ ਪੂਰੇ ਮੈਚ ਦੌਰਾਨ ਅੱਗੇ ਰਹੀ ਸੀ ਅਤੇ ਦੂਸਰੀ ਵਾਰ ਅੰਤਰ-ਰਾਸ਼ਟਰੀ ਬਾਸਕਿਟਬਾਲ ਦਾ ਸਭ ਤੋਂ ਵੱਡਾ ਖਿਤਾਬ ਜਿੱਤਣ ਵਿੱਚ ਸਫ਼ਲ ਰਹੀ ਸੀ। ਸਪੇਨ ਨੇ 2006 ਤੋਂ ਬਾਅਦ ਪਹਿਲੀ ਵਾਰ ਇਹ ਖ਼ਿਤਾਬ ਜਿੱਤਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.