ETV Bharat / entertainment

ਇਸ ਨਵੇਂ ਗਾਣੇ ਨਾਲ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣਗੇ ਸੁਰਜੀਤ ਭੁੱਲਰ, ਇਸ ਦਿਨ ਹੋਵੇਗਾ ਰਿਲੀਜ਼ - Singer Surjit Bhullar New Song - SINGER SURJIT BHULLAR NEW SONG

Singer Surjit Bhullar New Song: ਹਾਲ ਹੀ ਵਿੱਚ ਗਾਇਕ ਸੁਰਜੀਤ ਭੁੱਲਰ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

Singer Surjit Bhullar New Song
Singer Surjit Bhullar New Song (instagram)
author img

By ETV Bharat Entertainment Team

Published : Oct 3, 2024, 4:47 PM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਕਈ ਨਵੇਂ ਅਯਾਮ ਸਥਾਪਿਤ ਕਰ ਚੁੱਕੇ ਹਨ ਗਾਇਕ ਸੁਰਜੀਤ ਭੁੱਲਰ, ਜਿੰਨ੍ਹਾਂ ਦੇ ਨਿਵੇਕਲੇ ਗਾਇਕੀ ਅੰਦਾਜ਼ ਦਾ ਹੀ ਇੱਕ ਵਾਰ ਫਿਰ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਸਾਹਮਣੇ ਆਉਣ ਜਾ ਰਿਹਾ ਨਵਾਂ ਦੋਗਾਣਾ 'ਯਾਰੀ ਤੋੜ ਦੇਣੀ 2', ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਸੰਗੀਤ ਪ੍ਰੇਮੀਆਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ।

'ਮੋਟੀਵੇਟ ਮਿਊਜ਼ਿਕ' ਅਤੇ 'ਤਰੁਨਜੀਤ ਵਿਰਕ' ਵੱਲੋਂ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਮੋਲੋਡੀਅਸ ਗਾਣੇ ਨੂੰ ਸੁਰਜੀਤ ਭੁੱਲਰ ਅਤੇ ਸੁਦੇਸ਼ ਕੁਮਾਰੀ ਵੱਲੋਂ ਅਪਣੀਆਂ ਅਵਾਜ਼ਾਂ ਦਿੱਤੀਆਂ ਗਈਆਂ ਹਨ, ਜਦਕਿ ਇਸ ਦਾ ਸੰਗੀਤ ਮਿਸਟਾ ਬਾਜ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੀ ਸ਼ਾਨਦਾਰ ਸੰਗੀਤਬੱਧਤਾ ਨਾਲ ਸਜੇ ਇਸ ਟਰੈਕ ਨੂੰ ਵਿੱਕੀ ਭੁੱਲਰ ਵੱਲੋਂ ਲਿਖਿਆ ਗਿਆ ਹੈ।

ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਕਰਨ ਬਰਾੜ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਦੁਆਰਾ ਡੀਓਪੀ ਦੇ ਰੂਪ ਵਿੱਚ ਇਸ ਗਾਣੇ ਨੂੰ ਪ੍ਰਭਾਵੀ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਸੰਗੀਤਕ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੇ ਅਤੇ 05 ਅਕਤੂਬਰ ਨੂੰ ਜਾਰੀ ਕੀਤੇ ਜਾ ਰਹੇ ਇਸ ਗਾਣੇ ਵਿੱਚ ਵਿਨੈ ਯਾਦਵ ਅਤੇ ਕੌਰ ਪ੍ਰੀਤ ਦੁਆਰਾ ਫੀਚਰਿੰਗ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਕਈ ਬਿੱਗ ਸੈਟਅੱਪ ਮਿਊਜ਼ਿਕ ਵੀਡੀਓ ਦਾ ਹਿੱਸਾ ਰਹੇ ਹਨ। ਨਿਰਮਾਤਾ ਤਰੁਨਜੀਤ ਵਿਰਕ ਅਤੇ ਅਮਨ ਵਿਰਕ ਵੱਲੋਂ ਬਹੁਤ ਹੀ ਆਹਲਾ ਸੰਗੀਤਕ ਮਾਪਦੰਡਾਂ ਅਧੀਨ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕੀਤੇ ਜਾ ਰਹੇ ਇਸ ਗਾਣੇ ਦੇ ਪ੍ਰੋਜੈਕਟ ਹੈਡ ਹਰਦਿਲ ਖਾਬ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.