ETV Bharat / entertainment

ਆਉਣ ਵਾਲੀ ਵੈੱਬ ਸੀਰੀਜ਼ 'ਚ ਵੱਖਰਾ ਰੋਲ ਨਿਭਾਉਂਦੇ ਨਜ਼ਰ ਆਉਣਗੇ ਆਸ਼ੀਸ਼ ਦੁੱਗਲ, ਝਲਕ ਆਈ ਸਾਹਮਣੇ - Ashish Duggal Upcoming web series - ASHISH DUGGAL UPCOMING WEB SERIES

Ashish Duggal Upcoming Film: ਅਦਾਕਾਰ ਆਸ਼ੀਸ਼ ਦੁੱਗਲ ਇਸ ਸਮੇਂ ਆਪਣੀ ਨਵੀਂ ਵੈੱਬ ਸੀਰੀਜ਼ ਨੂੰ ਲੈ ਕੇ ਚਰਚਾ ਬਟੋਰ ਰਹੇ ਹਨ। ਇਸ ਵੈੱਬ ਸੀਰੀਜ਼ ਦੀ ਅਦਾਕਾਰ ਨੇ ਪਹਿਲੀ ਝਲਕ ਸਾਂਝੀ ਕਰ ਦਿੱਤੀ ਹੈ।

Ashish Duggal Upcoming Film
Ashish Duggal Upcoming Film (instagram)
author img

By ETV Bharat Entertainment Team

Published : Oct 3, 2024, 5:08 PM IST

ਚੰਡੀਗੜ੍ਹ: ਪਾਲੀਵੁੱਡ ਤੋਂ ਬਾਅਦ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਮਜ਼ਬੂਤ ਪੈੜ੍ਹਾਂ ਸਿਰਜਣ ਵਿੱਚ ਕਾਮਯਾਬ ਰਹੇ ਹਨ ਅਦਾਕਾਰ ਆਸ਼ੀਸ਼ ਦੁੱਗਲ, ਜੋ ਅਪਣੀ ਇੱਕ ਆਉਣ ਵਾਲੀ ਹਿੰਦੀ ਵੈੱਬ ਸੀਰੀਜ਼ ਵਿੱਚ ਬਿਲਕੁਲ ਅਲਹਦਾ ਕਿਰਦਾਰ ਨਿਭਾਉਂਦੇ ਨਜ਼ਰੀ ਆਉਣਗੇ, ਜਿੰਨ੍ਹਾਂ ਵੱਲੋਂ ਆਪਣੇ ਇਸ ਨਵੇਂ ਲੁੱਕ ਦੀ ਝਲਕ ਵੀ ਅਪਣੇ ਚਾਹੁੰਣ ਵਾਲਿਆ ਅਤੇ ਸਿਨੇਮਾ ਦਰਸ਼ਕਾਂ ਨਾਲ ਸਾਂਝੀ ਕੀਤੀ ਗਈ ਹੈ।

ਪੰਜਾਬ ਦੇ ਬੈਕਡਰਾਪ ਅਧਾਰਿਤ ਅਤੇ ਬਿੱਗ ਸੈਟਅੱਪ ਅਧੀਨ ਬਣਾਈ ਜਾ ਰਹੀ ਉਕਤ ਵੈੱਬ ਸੀਰੀਜ਼ ਦਾ ਨਾਂਅ ਅਤੇ ਹੋਰਨਾਂ ਪਹਿਲੂਆਂ ਨੂੰ ਫਿਲਹਾਲ ਰਿਵੀਲ ਨਹੀਂ ਕੀਤਾ ਜਾ ਰਿਹਾ ਹੈ, ਪਰ ਇਸ ਵਿੱਚ ਦੋ ਪੀੜੀਆਂ ਦੀ ਨੁਮਾਇੰਦਗੀ ਕਰਦੇ ਪ੍ਰਭਾਵੀ ਅਤੇ ਉਮਰਦਰਾਜ ਵਿਅਕਤੀ ਦਾ ਰੋਲ ਅਦਾ ਕਰ ਰਹੇ ਇਹ ਹੋਣਹਾਰ ਅਦਾਕਾਰ, ਜੋ ਵੱਖੋ ਵੱਖਰੀ ਉਮਰ ਵਾਲੇ ਦੋ ਗੈਟਅੱਪ ਵਿੱਚ ਵਿਖਾਈ ਦੇਣਗੇ, ਜਿਸ ਸੰਬੰਧਤ ਅਪਣੇ ਮੈਕਓਵਰ ਨੂੰ ਰਿਅਲਸਿਟਕ ਟੱਚ ਦੇਣ ਲਈ ਉਹ ਲੰਮੇਂ ਸਮੇਂ ਬਾਅਦ ਇੱਕ ਵਾਰ ਫਿਰ ਕਲੀਨਸ਼ੇਵ ਵੀ ਹੋਏ ਹਨ ਤਾਂਕਿ ਸੰਬੰਧਤ ਕਿਰਦਾਰ ਨੂੰ ਸਹੀ ਰੂਪ ਦੇਣ ਵਿੱਚ ਕੋਈ ਮੁਸ਼ਕਲ ਆਦਿ ਪੇਸ਼ ਨਾ ਆਵੇ।

ਹਾਲ ਹੀ ਵਿੱਚ ਰਿਲੀਜ਼ ਹੋਈਆਂ ਕਈ ਬਹੁ ਚਰਚਿਤ ਪੰਜਾਬੀ ਫਿਲਮਾਂ ਦਾ ਅਹਿਮ ਹਿੱਸਾ ਰਹੇ ਹਨ ਆਸ਼ੀਸ਼ ਦੁੱਗਲ, ਜਿੰਨ੍ਹਾਂ ਦੇ ਹੁਣ ਤੱਕ ਦੇ ਸਿਨੇਮਾ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਵੀ ਸਹਿਜੇ ਹੀ ਹੋ ਜਾਂਦਾ ਹੈ ਕਿ ਫਿਲਮਾਂ ਦੀ ਗਿਣਤੀ ਵਧਾਉਣ ਨਾਲੋਂ ਉਹ ਕਿਰਦਾਰਾਂ ਦੀ ਮਹੱਤਤਾ ਵੱਲ ਜਿਆਦਾ ਧਿਆਨ ਦਿੰਦੇ ਹਨ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਅਪਣੀ ਸਾਹਮਣੇ ਆਉਣ ਵਾਲੀ ਹਰ ਫਿਲਮ ਵਿੱਚ ਉਨ੍ਹਾਂ ਅਪਣੀ ਬਹੁਪੱਖੀ ਅਦਾਕਾਰੀ ਸਮਰੱਥਾ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਇਆ ਹੈ, ਜਿੰਨ੍ਹਾਂ ਦੀ ਮੰਗ ਅਤੇ ਵਜ਼ੂਦ ਸਿਨੇਮਾ ਖੇਤਰ ਵਿੱਚ ਕਰੀਬ ਦੋ ਦਹਾਕਿਆ ਬਾਅਦ ਵੀ ਜਿਓ ਦਾ ਤਿਓ ਕਾਇਮ ਹੈ।

ਟੈਲੀਵਿਜ਼ਨ ਦੇ ਕਈ ਪਾਪੂਲਰ ਕ੍ਰਾਈਮ ਸ਼ੋਅਜ ਦਾ ਹਿੱਸਾ ਰਹੇ ਅਦਾਕਾਰ ਆਸ਼ੀਸ਼ ਦੁੱਗਲ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੱਡੀਆਂ ਪੰਜਾਬੀ ਫਿਲਮਾਂ ਦਾ ਵੀ ਹਿੱਸਾ ਬਣਨ ਜਾ ਰਹੇ ਹਨ, ਜੋ ਆਪਣੀ ਉਕਤ ਹਿੰਦੀ ਵੈੱਬ ਸੀਰੀਜ਼ ਨੂੰ ਲੈ ਕੇ ਵੀ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.