ETV Bharat / sports

Exclusive: ਬਜਰੰਗ ਪੂਨੀਆ ਟੋਕਿਓ ਓਲੰਪਿਕ 'ਚ ਅਭਿਨਵ ਬਿੰਦਰਾ ਦੀ ਕਰਨੀ ਚਾਹੁੰਦੇ ਨੇ ਰੀਸ - ਟੋਕਿਓ ਓਲੰਪਿਕ 2020

26 ਸਾਲਾ ਰੈਸਲਰ ਬਜਰੰਗ ਪੂਨੀਆ ਨੇ ਦੱਸਿਆ ਕਿ ਮੇਰੇ ਮਾਤਾ-ਪਿਤਾ ਨੇ ਮੇਰੇ ਲਈ ਬਹੁਤ ਕੁੱਝ ਕੀਤਾ ਹੈ। ਉਹ ਮੇਰੇ ਪਹਿਲੇ ਅਧਿਆਪਕ ਹਨ। ਮੈਂ ਬਹੁਤ ਹੀ ਸਾਧਾਰਣ ਪਰਿਵਾਰ ਵਿੱਚੋਂ ਹਾਂ, ਮੇਰੇ ਪਿਤਾ ਕੋਲ ਕੋਈ ਨੌਕਰੀ ਨਹੀਂ ਸੀ, ਉਹ ਇੱਕ ਕਿਸਾਨ ਸਨ। ਮੈਨੂੰ ਜਦੋਂ ਵੀ ਕਿਸੇ ਚੀਜ਼ ਦੀ ਲੋੜ ਪੈਂਦੀ, ਉਨ੍ਹਾਂ ਨੇ ਉਹ ਮੇਰੇ ਲਈ ਲਿਆਂਦੀ।

Exclusive: ਬਜਰੰਗ ਪੂਨੀਆ ਬੀਜਿੰਗ ਸੋਨ ਤਮਗ਼ਾ ਜੇਤੂ ਅਭਿਨਵ ਬਿੰਦਰਾ ਦੀ ਟੋਕਿਓ ਓਲੰਪਿਕ 'ਚ ਰੀਸ ਕਰਨੀ ਚਾਹੁਦੇ ਹਨ

author img

By

Published : Jun 15, 2020, 4:32 PM IST

ਹੈਦਰਾਬਾਦ: ਭਾਰਤੀ ਦੇ ਸਭ ਤੋਂ ਉੱਚ ਪੱਧਰੀ ਫ਼੍ਰੀ ਸਟਾਇਲ ਪਹਿਲਵਾਨ ਅਤੇ ਟੋਕਿਓ ਓਲੰਪਿਕ 2020 ਵਿੱਚ ਸੋਨ ਤਮਗ਼ਾ ਜਿੱਤਣ ਦੇ ਚਾਹਵਾਨ ਬਜਰੰਗ ਪੁਨੀਆ ਨੇ ਈ.ਟੀ.ਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉਹ ਅਭਿਨਵ ਬਿੰਦਰਾ ਦੇ 2008 ਦੀ ਓਲੰਪਿਕ ਵਿੱਚ ਸੋਨ ਤਮਗ਼ੇ ਦੀ ਰੀਸ ਕਰਨੀ ਚਾਹੁੰਦੇ ਹਨ।

ਵੇਖੋ ਵੀਡੀਓ।

ਦੇਸ਼-ਵਾਸੀਆਂ ਨੂੰ ਤੁਹਾਡੇ ਤੋਂ ਓਲੰਪਿਕ ਵਿੱਚ ਤਮਗ਼ੇ ਦੀ ਕੀ ਉਮੀਦ ਹੈ?

ਟੋਕਿਓ ਓਲੰਪਿਕ 2020 ਵਿੱਚ ਜਾਣ ਵਾਲੇ ਬਜੰਰਗ ਪੁਨੀਆ ਭਾਰਤ ਦੇ ਲਈ ਉਨ੍ਹਾਂ ਦੇ ਦੂਸਰੇ ਵਿਅਕਤੀਗਤ ਸੋਨ ਤਮਗ਼ੇ ਦੀ ਬਹੁਤ ਵੱਡੀ ਉਮੀਦ ਹਨ।

ਗੌਰਤਲਬ ਹੈ ਕਿ 1 ਅਰਬ ਦੀ ਆਬਾਦੀ ਦੇ ਬਾਵਜੂਦ, ਭਾਰਤ ਦੇ ਓਲੰਪਿਕ ਵਿੱਚ ਆਉਣ ਉੱਤੇ ਉਨ੍ਹਾਂ ਦੀ ਕੈਬਿਨੇਟ ਵਿੱਚ ਸਿਰਫ਼ ਇੱਕ ਪੀਲੀ ਧਾਤੂ ਹੁੰਦੀ ਹੈ ਅਤੇ ਜਦੋਂ ਤੋਂ ਬਿੰਦਰਾ ਨੇ ਬੀਜਿੰਗ ਵਿੱਚ 2008 ਵਿੱਚ ਨਿਸ਼ਾਨੇਬਾਜ਼ੀ ਵਿੱਚ ਦੇਸ਼ ਦਾ ਪਹਿਲਾ ਵਿਅਕਤੀਗਤ ਸੋਨ ਤਮਗ਼ਾ ਜਿੱਤਿਆ ਹੈ। ਉੱਥੇ ਹੀ ਦੂਸਰੇ ਪਾਸੇ ਦੁਨੀਆ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਆਪਣੇ ਦੂਸਰੇ ਸੋਨ ਤਮਗ਼ਾ ਦੀ ਉਡੀਕ ਕਰ ਰਿਹਾ ਹੈ।

ਕਈ ਲੋਕਾਂ ਦੇ ਲਈ ਇਹ ਪੂਰੇ ਦੇਸ਼ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੇ ਲਈ ਭਾਰੀ ਬੋਝ ਹੋ ਸਕਦਾ ਹੈ, ਪਰ ਪੂਨੀਆ ਦੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ।

ਪੂਨੀਆ ਨੇ ਕਿਹਾ ਕਿ ਮੈਂ ਇਸ ਗੱਲ ਤੋਂ ਬਹੁਤ ਸੰਤੁਸ਼ਟ ਅਤੇ ਵਧੀਆ ਮਹਿਸੂਸ ਕਰਦਾ ਹਾਂ ਕਿ ਮੇਰੇ ਦੇਸ਼-ਵਾਸੀਆਂ ਨੇ ਮੇਰੇ ਤੋਂ ਓਲੰਪਿਕ ਵਿੱਚ ਮਾਣ ਹਾਸਲ ਕਰਨ ਦੀ ਉਮੀਦ ਕੀਤੀ। ਕਿਉਂਕਿ ਉਨ੍ਹਾਂ ਦੀ ਉਮੀਦ ਦਾ ਮਤਲਬ ਹੈ ਕਿ ਉਹ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ ਅਤੇ ਅਭਿਨਵ ਬਿੰਦਰਾ ਨੇ ਗਰਮੀ ਦੀਆਂ ਖੇਡਾਂ ਵਿੱਚ ਜੋ ਕੀਤਾ, ਮੈਂ ਉਸ ਨੂੰ ਦੁਹਰਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ।

ਪੂਨੀਆ ਨੂੰ ਵਰਤਮਾਨ ਵਿੱਚ 65 ਕਿ.ਗ੍ਰਾ. ਵਰਗ ਵਿੱਚ ਵਿਸ਼ਵ ਰੈਕਿੰਗ ਵਿੱਚ ਦੂਸਰੇ ਸਥਾਨ ਉੱਤੇ ਰੱਖਿਆ ਗਿਆ ਹੈ ਕਿਉਂਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਟੋਕਿਓ ਓਲੰਪਿਕ ਸਮੇਤ ਕਈ ਖੇਡ ਮੁਕਾਬਲਿਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਲੌਕਡਾਊਨ ਦੌਰਾਨ ਤੁਸੀਂ ਕੀ ਕਰ ਰਹੇ ਹੋ?

ਕੋਰੋਨਾ ਵਾਇਰਸ ਕਰ ਕੇ ਕੀਤੇ ਬੰਦ ਬਾਰੇ ਬੋਲਦੇ ਹੋਏ ਪੂਨੀਆ ਨੇ ਕਿਹਾ ਕਿ ਉਹ ਭਾਰਤ ਸਰਕਾਰ ਅਤੇ ਡਾਕਟਰਾਂ ਵੱਲੋਂ ਲੌਕਡਾਊਨ ਦੌਰਾਨ ਦਿੱਤੇ-ਗਏ ਨਿਰਦੇਸਾਂ ਦਾ ਪਾਲਣ ਕਰ ਰਹੇ ਹਨ।

ਪੂਨੀਆ ਨੇ ਕਿਹਾ ਕਿ ਜਦੋਂ ਤੋਂ ਲੌਕਡਾਊਨ ਲਾਗੂ ਕੀਤਾ ਗਿਆ ਹੈ, ਉਦੋਂ ਤੋਂ ਉਹ ਘਰ ਤੋਂ ਬਾਹਰ ਨਹੀਂ ਨਿਕਲੇ ਹਨ। ਮੈਂ ਘਰ ਵਿੱਚ ਅਭਿਆਸ ਕਰ ਰਿਹਾ ਹਾਂ ਅਤੇ ਮੈਂ ਬਾਹਰ ਨਹੀਂ ਜਾ ਰਿਹਾ ਹਾਂ, ਕਿਉਂਕਿ ਕੁਸ਼ਤੀ ਦਾ ਹਰ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ ਹੈ।

ਤੁਹਾਡੀ ਟ੍ਰੇਨਿੰਗ ਕਿਵੇਂ ਚੱਲ ਰਹੀ ਹੈ?

ਪੂਨੀਆ ਨੇ ਕਿਹਾ ਕਿ ਮੇਰੀ ਟ੍ਰੇਨਿੰਗ ਠੀਕ ਚੱਲ ਰਹੀ ਹੈ, ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਕੰਮ ਕਰ ਰਿਹਾ ਹਾਂ। ਮੈਂ ਬਸ ਇੱਕ ਸਾਥੀ ਦੇ ਨਾਲ ਟ੍ਰੇਨਿੰਗ ਕਰਨ ਨੂੰ ਯਾਦ ਕਰ ਰਿਹਾ ਹਾਂ, ਕਿਉਂਕਿ ਮੈਂ ਘਰ ਉੱਤੇ ਹੀ ਟ੍ਰੇਨਿੰਗ ਕਰ ਰਿਹਾ ਹਾਂ, ਕੈਂਪਾਂ ਵਿੱਚ ਨਹੀਂ। ਇਸ ਲਈ ਮੇਰੇ ਕੋਲ ਸਹਿਯੋਗੀ ਨਹੀਂ ਹੈ। ਇਸ ਤੋਂ ਇਲਾਵਾ, ਸਭ ਕੁੱਝ ਠੀਕ ਹੈ। ਮੈਂ ਆਪਣੇ ਅਭਿਆਸ ਨੂੰ ਬਿਹਤਰ ਬਣਾਉਣ ਦੇ ਲਈ ਕੁੱਝ ਹੋਰ ਚੀਜ਼ਾਂ ਨੂੰ ਖ਼ਰੀਦ ਰਿਹਾ ਹਾਂ।

ਮੈਟ ਉੱਤੇ ਆਪਣੇ ਪਸੰਦੀਦਾ ਪਲਾਂ ਬਾਰੇ ਗੱਲ ਕਰਦੇ ਹੋਏ, ਭਾਰਤ ਦੇ ਖੇਡ ਰਤਨ ਨੇ ਕਿਹਾ ਕਿ ਮੈਂ 2013 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣਾ ਪਹਿਲਾ ਤਮਗ਼ਾ ਜਿੱਤਣ ਤੋਂ ਬਾਅਦ ਆਪਣੇ ਆਪ ਤੋਂ ਅਸਲ ਵਿੱਚ ਖ਼ੁਸ਼ ਸਾਂ, ਕਿਉਂਕਿ ਮੈਂ ਉਸ ਸਮੇਂ 18 ਜਾਂ 19 ਸਾਲ ਦਾ ਸੀ।

2015 ਦੀ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਆਪਣੀ ਹਾਰ ਨੂੰ ਕਦੇ ਨਹੀਂ ਭੁੱਲਾਂਗਾ

ਆਪਣੇ ਕਰਿਅਰ ਦੇ ਸਭ ਤੋਂ ਖ਼ਰਾਬ ਦੌਰ ਦੇ ਬਾਰੇ ਵਿੱਚ ਪੁੱਛੇ ਜਾਣ ਉੱਤੇ ਪੂਨੀਆ ਨੇ ਕਿਹਾ ਕਿ ਮੈਂ 2015 ਦੀ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਆਪਣੀ ਹਾਰ ਨੂੰ ਕਦੇ ਵੀ ਨਹੀਂ ਭੁਲਾਂਗਾ, ਜਦ ਮੈਨੂੰ ਆਖ਼ਰੀ ਦੇ 12 ਸਕਿੰਟਾਂ ਵਿੱਚ ਆਪਣੇ ਵਿਰੋਧੀ ਤੋਂ ਹਾਰ ਕੇ ਬਾਹਰ ਹੋਣਾ ਪਿਆ ਸੀ।

ਤੁਹਾਡੇ ਪਿਤਾ ਨੇ ਤੁਹਾਨੂੰ ਅੰਤਰ-ਰਾਸ਼ਟਰੀ ਪੱਧਰ ਦਾ ਪਹਿਲਵਾਨ ਬਣਾਉਣ ਲਈ ਕੀ ਸੰਘਰਸ਼ ਕੀਤਾ?

ਇਸ ਸਵਾਲ ਦਾ ਜਵਾਬ ਦਿੰਦੇ ਹੋਏ 26 ਸਾਲਾ ਪਹਿਲਵਾਨ ਨੇ ਦੱਸਿਆ ਕਿ ਮੇਰੇ ਮਾਤਾ-ਪਿਤਾ ਨੇ ਮੇਰੇ ਲਈ ਬਹੁਤ ਕੁੱਝ ਕੀਤਾ ਹੈ। ਉਹ ਮੇਰੇ ਪਹਿਲੇ ਅਧਿਆਪਕ ਹਨ। ਮੈਂ ਬਹੁਤ ਹੀ ਸਾਧਾਰਣ ਪਰਿਵਾਰ ਵਿੱਚੋਂ ਹਾਂ, ਮੇਰੇ ਪਿਤਾ ਕੋਲ ਕੋਈ ਨੌਕਰੀ ਨਹੀਂ ਸੀ, ਉਹ ਇੱਕ ਕਿਸਾਨ ਸਨ। ਮੈਨੂੰ ਜਦੋਂ ਵੀ ਕਿਸੇ ਚੀਜ਼ ਦੀ ਲੋੜ ਪੈਂਦੀ, ਉਨ੍ਹਾਂ ਮੇਰੇ ਲਈ ਉਹ ਲਿਆਂਦੀ।

ਪੂਨੀਆ ਨੇ ਕਿਹਾ ਕਿ ਉਹ ਟੋਕਿਓ ਓਲੰਪਿਕ ਦੇ ਮੁਲਤਵੀ ਹੋਣ ਦੀ ਖ਼ਬਰ ਨੂੰ ਸਾਕਾਰਾਤਮਕ ਤਰੀਕੇ ਨਾਲ ਲੈ ਰਹੇ ਹਨ। ਹਾਲਾਂਕਿ, ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਨੇ ਵੀ ਸਪੱਸ਼ਟ ਕੀਤਾ ਕਿ ਜੇ ਓਲੰਪਿਕ ਤੈਅ ਪ੍ਰੋਗਰਾਮ ਮੁਤਾਬਕ ਹੁੰਦਾ ਤਾਂ ਉਹ ਤਿਆਰ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.