ਨਵੀਂ ਦਿੱਲੀ : ਭਾਰਤੀ ਅਥਲੈਟਿਕਸ ਮਹਾਂਸੰਘ (ਏਐੱਫ਼ਆਈ) ਨੇ ਇਸ ਚੈਂਪੀਅਨਸ਼ਿਪ ਲਈ 9 ਸਤੰਬਰ ਨੂੰ 25 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ ਜਦਕਿ ਦੁੱਤੀ ਦੇ ਨਾਂਅ ਨੂੰ ਵੀ ਸਵੀਕਾਰ ਕਰ ਲਿਆ ਸੀ ਪਰ ਉਸ ਦਾ ਇਸ ਮੁਕਾਬਲੇ ਵਿੱਚ ਹਿੱਸਾ ਲੈਣਾ ਆਈਏਐੱਫ਼ ਦੇ ਸੱਦਾ ਉੱਤੇ ਨਿਰਭਰ ਸੀ।
ਦੁੱਤੀ ਦੇ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਨੂੰ ਲੈ ਕੇ ਕੌਮਾਂਤਰੀ ਅਥਲੈਟਿਕਸ ਮਹਾਂਸੰਘ (ਆਈਏਐੱਫ਼) ਤੋਂ ਮਿਲੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ। ਆਈਏਐੱਫ਼ ਨੇ ਇਹ ਕਹਿੰਦੇ ਹੋਏ ਸੱਦਾ ਭੇਜਿਆ ਹੈ ਕਿ ਦੁੱਤੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਸਕਦੀ ਹੈ ਅਤੇ ਏਐੱਫ਼ਆਈ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ। ਇਸ ਲਈ ਉਸ ਦੀ ਪ੍ਰਤੀਨਿਧਤਾ ਦੀ ਪੁਸ਼ਟੀ ਹੋ ਗਈ ਹੈ।
ਏਐੱਫ਼ਆਈ ਦੀ ਚੋਣ ਕਮੇਟੀ ਨੇ ਅਰਚਨਾ ਐੱਸ (ਮਹਿਲਾ 200 ਮੀਟਰ) ਅਤੇ ਉੱਚੀ ਛਾਲ ਦੇ ਤੇਜਸਵਿਨ ਸ਼ੰਕਰ ਦੇ ਨਾਂਅ ਨੂੰ ਵੀ ਸਵੀਕਾਰ ਕੀਤਾ ਸੀ ਪਰ ਇੰਨ੍ਹਾਂ ਦਾ ਮੁਕਾਬਲੇ ਵਿੱਚ ਹਿੱਸਾ ਲੈਣਾ ਆਈਏਏਐੱਫ਼ ਦੇ ਸੱਦੇ ਉੱਤੇ ਨਿਰਭਰ ਹੈ।
ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲੈਣਗੇ ਤੇਜਸਵਿਨ ਸ਼ੰਕਰ
-
Participation of @DuteeChand is confirmed yesterday late evening by AFI to IAAF in Women's 100m #DohaWorldChampionships #doha2019 @g_rajaraman @sportsmurali @nitinarya99 @Media_SAI @uthraGC @Padmadeo @siwachvinay @AkashvaniAIR @BhutaniRahul @timesofindia @TimesNow @Vimalsports pic.twitter.com/sN47uPP7zp
— Athletics Federation of India (@afiindia) September 12, 2019 " class="align-text-top noRightClick twitterSection" data="
">Participation of @DuteeChand is confirmed yesterday late evening by AFI to IAAF in Women's 100m #DohaWorldChampionships #doha2019 @g_rajaraman @sportsmurali @nitinarya99 @Media_SAI @uthraGC @Padmadeo @siwachvinay @AkashvaniAIR @BhutaniRahul @timesofindia @TimesNow @Vimalsports pic.twitter.com/sN47uPP7zp
— Athletics Federation of India (@afiindia) September 12, 2019Participation of @DuteeChand is confirmed yesterday late evening by AFI to IAAF in Women's 100m #DohaWorldChampionships #doha2019 @g_rajaraman @sportsmurali @nitinarya99 @Media_SAI @uthraGC @Padmadeo @siwachvinay @AkashvaniAIR @BhutaniRahul @timesofindia @TimesNow @Vimalsports pic.twitter.com/sN47uPP7zp
— Athletics Federation of India (@afiindia) September 12, 2019
ਦੁੱਤੀ 11.24 ਸਕਿੰਟ ਦੇ ਕੁਆਲੀਫ਼ਿਕੇਸ਼ਨ ਪੱਧਰ ਨੂੰ ਹਾਸਿਲ ਕਰਨ ਵਿੱਚ ਅਸਫ਼ਲ ਰਹੀ ਸੀ, ਪਰ ਮੁਕਾਬਲੇ ਲਈ ਜ਼ਰੂਰੀ ਉਮੀਦਵਾਰਾਂ ਦੀ ਗਿਣਤੀ ਦੇ ਕਾਰਨ ਉਨ੍ਹਾਂ ਨੂੰ ਵਿਸ਼ਵ ਚੈਂਪੀਅਨਸ਼ਿਪ ਵਿੱਚ ਥਾਂ ਮਿਲ ਗਈ।