ਬਰਮਿੰਘਮ: ਦੀਪਕ ਪੂਨੀਆ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ ਹੁਣ ਤੱਕ ਦਾ ਸਭ ਤੋਂ ਯਾਦਗਾਰ ਗੋਲਡ ਮੈਡਲ ਦਿਵਾਇਆ। ਉਸਨੇ ਫ੍ਰੀਸਟਾਈਲ 86 ਕਿਲੋਗ੍ਰਾਮ ਵਰਗ ਵਿੱਚ ਪਾਕਿਸਤਾਨ ਦੇ ਮੁਹੰਮਦ ਇਨਾਮ ਨੂੰ ਹਰਾਇਆ। ਪੂਨੀਆ ਨੇ ਇਨਾਮ ਦੇ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ। ਉਸ ਨੇ ਪਾਕਿਸਤਾਨੀ ਪਹਿਲਵਾਨ ਨੂੰ ਇਕ ਵੀ ਮੌਕਾ ਨਹੀਂ ਦਿੱਤਾ। ਦੀਪਕ ਨੇ ਇਹ ਮੈਚ 3-0 ਨਾਲ ਜਿੱਤ ਲਿਆ। ਰਾਸ਼ਟਰਮੰਡਲ ਖੇਡਾਂ ਵਿੱਚ ਦੀਪਕ ਪੂਨੀਆ ਦਾ ਇਹ ਪਹਿਲਾ ਤਮਗਾ ਹੈ। ਭਾਰਤ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਹੁਣ ਤੱਕ 26 ਤਗਮੇ ਜਿੱਤੇ ਹਨ। ਇਸ ਵਿੱਚ ਨੌਂ ਸੋਨ, ਅੱਠ ਚਾਂਦੀ ਅਤੇ ਨੌਂ ਕਾਂਸੀ ਦੇ ਤਗਮੇ ਸ਼ਾਮਲ ਹਨ।
ਇਹ ਵੀ ਪੜੋ: CWG 2022: ਬਜਰੰਗ ਨੇ ਕੁਸ਼ਤੀ 'ਚ ਜਿੱਤਿਆ ਗੋਲਡ ਮੈਡਲ
ਇਸ ਦੇ ਨਾਲ ਹੀ ਭਾਰਤ ਨੇ ਕੁਸ਼ਤੀ ਵਿੱਚ ਲਗਾਤਾਰ ਤੀਜਾ ਸੋਨ ਤਮਗਾ ਜਿੱਤਿਆ ਹੈ। ਪਹਿਲਾਂ ਬਜਰੰਗ ਪੂਨੀਆ ਨੇ ਫਾਈਨਲ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤਿਆ ਅਤੇ ਉਸ ਤੋਂ ਬਾਅਦ ਦੇਸ਼ ਦੀ ਬੇਟੀ ਸਾਕਸ਼ੀ ਮਲਿਕ ਨੇ ਫ੍ਰੀਸਟਾਈਲ 62 ਕਿਲੋਗ੍ਰਾਮ ਵਰਗ 'ਚ ਕੈਨੇਡਾ ਦੀ ਅੰਨਾ ਗੋਡੀਨੇਜ਼ ਗੋਂਜਾਲੇਜ਼ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ।
-
That’s another 🥇 added by @deepakpunia86 to team 🇮🇳 #medaltally @birminghamcg22 . This is Team India’s 9th Good Medal and 3rd 🥇 in wrestling 🤼♀️ at the #commonwealthgames2022 #ekindiateamindia #b2022 pic.twitter.com/6rWEDrmHjd
— Team India (@WeAreTeamIndia) August 5, 2022 " class="align-text-top noRightClick twitterSection" data="
">That’s another 🥇 added by @deepakpunia86 to team 🇮🇳 #medaltally @birminghamcg22 . This is Team India’s 9th Good Medal and 3rd 🥇 in wrestling 🤼♀️ at the #commonwealthgames2022 #ekindiateamindia #b2022 pic.twitter.com/6rWEDrmHjd
— Team India (@WeAreTeamIndia) August 5, 2022That’s another 🥇 added by @deepakpunia86 to team 🇮🇳 #medaltally @birminghamcg22 . This is Team India’s 9th Good Medal and 3rd 🥇 in wrestling 🤼♀️ at the #commonwealthgames2022 #ekindiateamindia #b2022 pic.twitter.com/6rWEDrmHjd
— Team India (@WeAreTeamIndia) August 5, 2022
ਸਾਕਸ਼ੀ ਨੇ ਫ੍ਰੀਸਟਾਈਲ 62 ਕਿਲੋਗ੍ਰਾਮ ਵਰਗ ਵਿੱਚ ਕੈਨੇਡਾ ਦੀ ਅੰਨਾ ਗੋਡੀਨੇਜ਼ ਗੋਂਜਾਲੇਜ਼ ਨੂੰ ਹਰਾਇਆ। ਸਾਕਸ਼ੀ ਨੇ ਪਹਿਲਾਂ ਵਿਰੋਧੀ ਖਿਡਾਰਨ ਨੂੰ ਛੱਕ ਕੇ ਚਾਰ ਅੰਕ ਹਾਸਲ ਕੀਤੇ। ਇਸ ਤੋਂ ਬਾਅਦ ਪਿਨਬਾਲ ਨਾਲ ਜਿੱਤਿਆ। ਸਾਕਸ਼ੀ ਨੇ ਇਸ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ 'ਚ ਚਾਂਦੀ (2014) ਅਤੇ ਕਾਂਸੀ ਦਾ ਤਗਮਾ (2018) ਜਿੱਤਿਆ ਸੀ।
ਇਹ ਵੀ ਪੜੋ: CWG 2022: ਸਾਕਸ਼ੀ ਨੇ ਰਚਿਆ ਇਤਿਹਾਸ, ਜਿੱਤਿਆ ਗੋਲਡ ਮੈਡਲ
ਭਾਰਤ ਦੇ ਜੇਤੂ ਮੈਡਲ
- 9 ਗੋਲਡ: ਮੀਰਾਬਾਈ ਚਾਨੂ, ਜੇਰੇਮੀ ਲਾਲਰਿਨੁੰਗਾ, ਅੰਚਿਤਾ ਸ਼ਿਉਲੀ, ਮਹਿਲਾ ਲਾਅਨ ਬਾਲ ਟੀਮ, ਟੇਬਲ ਟੈਨਿਸ ਪੁਰਸ਼ ਟੀਮ, ਸੁਧੀਰ (ਪਾਵਰ ਲਿਫਟਿੰਗ), ਬਜਰੰਗ ਪੁਨੀਆ, ਦੀਪਕ ਪੂਨੀਆ ਅਤੇ ਸਾਕਸ਼ੀ ਮਲਿਕ।
- 8 ਚਾਂਦੀ: ਸੰਕੇਤ ਸਰਗਾਰੀ, ਬਿੰਦਿਆਰਾਣੀ ਦੇਵੀ, ਸੁਸ਼ੀਲਾ ਦੇਵੀ, ਵਿਕਾਸ ਠਾਕੁਰ, ਭਾਰਤੀ ਬੈਡਮਿੰਟਨ ਟੀਮ, ਤੁਲਿਕਾ ਮਾਨ, ਮੁਰਲੀ ਸ਼੍ਰੀਸ਼ੰਕਰ ਅਤੇ ਅੰਸ਼ੂ ਮਲਿਕ।
- 7 ਕਾਂਸੀ: ਗੁਰੂਰਾਜਾ ਪੁਜਾਰੀ, ਵਿਜੇ ਕੁਮਾਰ ਯਾਦਵ, ਹਰਜਿੰਦਰ ਕੌਰ, ਲਵਪ੍ਰੀਤ ਸਿੰਘ, ਸੌਰਵ ਘੋਸ਼ਾਲ, ਗੁਰਦੀਪ ਸਿੰਘ ਅਤੇ ਤੇਜਸਵਿਨ ਸ਼ੰਕਰ।