ਅਮਾਨ (ਜਾਰਡਨ) : ਭਾਰਤੀ ਮੁੱਕੇਬਾਜ਼ ਸਾਕਸ਼ੀ ਚੌਧਰੀ ਨੇ ਬੁੱਧਵਾਰ ਨੂੰ ਖੇਡੇ ਗਏ ਏਸ਼ੀਆ/ਓਸ਼ੀਆ ਓਲੰਪੀਕ ਕਵਾਲੀਫਾਇਰ ਮਹਿਲਾ ਵਰਗ ਵਿੱਚ ਭਾਰਤ ਦੀ ਜੇਤੂ ਸ਼ੁਰੂਆਤ ਕੀਤੀ ਹੈ। ਸਾਖਸ਼ੀ ਨੇ 57 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਵਿੱਚ ਥਾਈਲੈਂਡ ਦੀ ਨਿਲਾਵਾਨ ਟੇਖੇਸ਼ੁਫ ਨੂੰ 4-1 ਨਾਲ ਹਰਾ ਕੇ ਕਵਾਟਰ ਫਾਇਨਲ ਵਿੱਚ ਪਹੁੰਚ ਗਈ ਹੈ।
ਕਵਾਟਰ ਫਾਇਨਲ ਵਿੱਚ ਸਾਕਸ਼ੀ ਦਾ ਮੁਕਾਬਲਾ ਦੱਖਣ ਕੋਰੀਆ ਦੀ ਆਈ ਏਮ ਨਾਲ ਹੋਵੇਗਾ , ਜਿਨ੍ਹੇ ਨੇਪਾਲ ਦੀ ਮਿਨੂ ਗੁਰੰਗ ਨੂੰ ਹਰਾ ਕੇ ਕਵਾਟਰ ਫਾਇਨਲ ਵਿੱਚ ਥਾਂ ਬਣਾਈ ਹੈ।
ਮੈਚ ਤੋਂ ਬਾਅਦ ਸਾਕਸ਼ੀ ਨੇ ਕਿਹਾ ਕਿ " ਮੈਂ ਥਾਈਲੈਂਡ ਦੀ ਜਿਸ ਮੁੱਕੇਬਾਜ਼ ਦੇ ਸਾਹਮਣੇ ਸੀ , ਉਸ ਨੂੰ ਚੌਥੀ ਸੀਡ ਮਿਲੀ ਹੋਈ ਸੀ । ਸਾਡੀ ਰਣਨੀਤੀ ਸੀ ਕਿ ਮੈਂ ਉਸ ਖ਼ਿਲਾਫ਼ ਕਾਊਂਟਰ ਖੇਡਾਂ। ਇਸ ਨਾਲ ਮੈਨੂੰ ਲਾਭ ਹੋਇਆ ਕਿਉਂਕਿ ਮੈਂ ਕਾਊਂਟਰ 'ਤੇ ਖੇਡੀ ਅਤੇ ਉਹ ਇਸ 'ਤੇ ਠੀਕ ਨਹੀਂ ਖੇਡ ਸਕੀ । ਅਗਲਾ ਮੁਕਾਬਲਾ ਕੋਰੀਆ ਦੀ ਮੁੱਕੇਬਾਜ਼ ਦੇ ਨਾਲ ਹੈ ਅਸੀਂ ਹੁਣੀ ਉਸ ਦਾ ਮੁਕਾਬਲਾ ਵੇਖਾਗੇ ਤੇ ਰਣਨੀਤੀ ਤਿਆਰ ਕਰਾਗੇ।"
-
Listen in to what #Shakshi has to say, as we caught up with her right after her bout. Way to go girl! #RoadtoTokyo2020 #PunchMeinHaiDum#Olympics2020#boxing#Jordan pic.twitter.com/iPMld3M7pC
— Boxing Federation (@BFI_official) March 4, 2020 " class="align-text-top noRightClick twitterSection" data="
">Listen in to what #Shakshi has to say, as we caught up with her right after her bout. Way to go girl! #RoadtoTokyo2020 #PunchMeinHaiDum#Olympics2020#boxing#Jordan pic.twitter.com/iPMld3M7pC
— Boxing Federation (@BFI_official) March 4, 2020Listen in to what #Shakshi has to say, as we caught up with her right after her bout. Way to go girl! #RoadtoTokyo2020 #PunchMeinHaiDum#Olympics2020#boxing#Jordan pic.twitter.com/iPMld3M7pC
— Boxing Federation (@BFI_official) March 4, 2020
ਸਾਕਸ਼ੀ ਅਤੇ ਨਿਲਾਵਾਨੇ ਨੇ ਪਹਿਲੇ ਦੌਰ ਦੀ ਸ਼ੁਰੂਆਤ ਬਰਾਬਰੀ 'ਤੇ ਕੀਤੀ । ਸਾਕਸ਼ੀ ਚੌਧਰੀ ਨੇ ਆਪਣੇ ਖੱਬੇ ਜੈਬ ਅਤੇ ਚੰਗੇ ਫੁਟਵਰਕ ਨਾਲ ਥਾਈਲੈਂਡ ਦੀ ਮੁੱਕੇਬਾਜ਼ ਨੂੰ ਦੂਰ ਹੀ ਰੱਖਿਆ। ਹਾਲਾਂਕਿ ਉਹ ਆਪਣੇ ਸੱਜੇ ਤੇ ਖੱਬੇ ਜੈਬ ਦੇ ਤਾਲਮੇਲ ਨਾਲ ਸਾਕਸ਼ੀ 'ਤੇ ਚੰਗੇ ਹਮਲੇ ਕਰ ਰਹੀ ਸੀ ।
ਇਹ ਵੀ ਪੜ੍ਹੋ :ਮਹਿਲਾ ਦਿਵਸ ਵਿਸ਼ੇਸ਼: ਕਮਾਲ ਹੈ ਕੁਰੂਕਸ਼ੇਤਰ ਦੀ ਇਹ ਛੋਰੀ, ਕਹਾਉਂਦੀ ਹੈ ਹਾਕੀ ਦੀ 'ਰਾਣੀ'
ਪਲਿਹੇ ਦੌਰ ਵਿੱਚ ਸਾਕਸ਼ੀ ਹਾਵੀ ਰਹੀ ਪਰ ਦੂਜੇ ਦੌਰ ਵਿੱਚ ਥਾਈਲੈਂਡ ਦੀ ਮੁੱਕੇਬਾਜ਼ ਦੀ ਇੱਕ ਤਰਫਾ ਵਾਪਸੀ ਹੋਈ। ਪਰ ਅਖੀਰ ਤੀਜੇ ਦੌਰ ਵਿੱਚ ਸਾਕਸ਼ੀ ਨੇ ਵਾਪਸੀ ਕੀਤੀ ਅਤੇ ਮੈਚ 'ਤੇ ਆਪਣਾ ਕਬਜ਼ਾ ਕਰ ਲਿਆ।