ਨਵੀਂ ਦਿੱਲੀ: ਭਾਰਤੀ ਬੈਡਮਿੰਟਨ ਸੰਘ (ਬੀ.ਏ.ਆਈ) ਨੇ ਐਤਵਾਰ ਨੂੰ 6 ਸਾਬਕਾ ਅਤੇ ਮੌਜੂਦਾ ਬੈਡਮਿੰਟਨ ਖਿਡਾਰੀਆਂ ਨੂੰ ਵਧਾਈ ਦਿੱਤੀ। ਜਿਨ੍ਹਾਂ ਨੂੰ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ 'ਤੇ ਇੱਕ ਵਰਚੁਅਲ ਸਮਾਰੋਹ ਦੇ ਦੌਰਾਨ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਚਿਰਾਗ ਸ਼ੈੱਟੀ ਅਤੇ ਸਤਵਿਕਸਰਾਜ ਰਾਣੀਰੇਡੀ ਦੀ ਜੋੜੀ ਨੂੰ ਅਰਜੁਨ ਪੁਰਸਕਾਰ ਲਈ ਚੁਣਿਆ ਗਿਆ ਹੈ, ਜਦੋਂ ਕਿ ਸਾਬਕਾ ਸ਼ਟਲਰ ਪ੍ਰਦੀਪ, ਤ੍ਰਿਪਤੀ ਮੁਰਗੰਡੇ ਅਤੇ ਸੱਤਪ੍ਰਕਾਸ਼ ਤਿਵਾੜੀ (ਪੈਰਾ-ਬੈਡਮਿੰਟਨ) ਨੂੰ ਖੇਡ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਲਈ ਧਿਆਨਚੰਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਪੈਰਾ-ਬੈਡਮਿੰਟਨ ਟੀਮ ਦੇ ਮੁੱਖ ਕੋਚ ਗੌਰਵ ਖੰਨਾ ਨੂੰ ਦ੍ਰੋਣਾਚਾਰੀਆ ਪੁਰਸਕਾਰ (ਨਿਯਮਿਤ ਸ਼੍ਰੇਣੀ) ਦੇ ਲਈ ਚੁਣਿਆ ਗਿਆ ਹੈ। ਉਨ੍ਹਾਂ ਦੀ ਨਿਗਰਾਨੀ ਹੇਠ, ਭਾਰਤੀ ਟੀਮ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗਮੇ ਤੋਂ ਇਲਾਵਾ ਕਈ ਸਫਲਤਾਵਾਂ ਪ੍ਰਾਪਤ ਕੀਤੀਆਂ ਹਨ।