ਲੌਸਨੇ: ਖੇਡਾਂ ਮੁਲਤਵੀ ਹੋਣ ਤੋਂ ਪਹਿਲਾਂ ਹੀ ਟੋਕੀਓ 2020 ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਅਥਲੀਟਾਂ ਨੂੰ 2021 ਖੇਡਾਂ ਲਈ ਕੁਆਲੀਫਾਇਰ ਵਜੋਂ ਹਿੱਸਾ ਨਹੀਂ ਲੈਣਾ ਪਵੇਗਾ। ਟੋਕਿਓ ਖੇਡਾਂ ਵਿਚ ਹਿੱਸਾ ਲੈਣ ਵਾਲੇ 11,000 ਐਥਲੀਟਾਂ ਵਿਚੋਂ ਲਗਭਗ 57 ਫ਼ੀਸਦੀ ਖਿਡਾਰੀ ਆਪਣੀ ਥਾਂ ਸੁਰੱਖਿਅਤ ਕਰ ਚੁੱਕੇ ਹਨ, ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਅਤੇ ਜਾਪਾਨੀ ਸਰਕਾਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ। ਖੇਡਾਂ ਨੂੰ ਕੋਵਿਡ-19 ਮਹਾਂਮਾਰੀ ਕਾਰਨ ਮੰਗਲਵਾਰ ਨੂੰ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਆਈਓਸੀ ਅਤੇ 32 ਅੰਤਰਰਾਸ਼ਟਰੀ ਖੇਡ ਪ੍ਰਬੰਧਕ ਸਭਾਵਾਂ ਨੇ ਵੀਰਵਾਰ ਨੂੰ ਇਕ ਦੂਰ ਸੰਚਾਰ ਸੰਮੇਲਨ ਕੀਤਾ ਜਿੱਥੇ ਯੋਗਤਾ ਪ੍ਰਕਿਰਿਆ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ ਗਿਆ।
ਆਈਓਸੀ ਅਤੇ 32 ਅੰਤਰਰਾਸ਼ਟਰੀ ਸਪੋਰਟਸ ਫੈਡਰੇਸ਼ਨਾਂ ਦੀ ਟੈਲੀਕਾਨਫਰੰਸ ਵਿੱਚ ਸ਼ਾਮਲ ਹੋਏ ਇਕ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਆਈਓਸੀ ਦੇ ਪ੍ਰਧਾਨ ਥਾਮਸ ਬਾਕ ਨੇ ਖੇਡਾਂ ਨੂੰ ਮੁਲਤਵੀ ਕਰਨ ਦੇ ਫੈਸਲੇ ਦਾ ਕਾਰਨ ਦਿੱਤਾ ਹੈ। ਉਨ੍ਹਾ ਕਿਹਾ ਕਿ, ਟੋਕਿਓ 2020 ਲਈ ਕੁਆਲੀਫਾਈ ਕਰਨ ਵਾਲੇ ਖਿਡਾਰੀ ਵੀ 2021 ਵਿੱਚ ਖੇਡਣਗੇ।
ਯੋਗਤਾਵਾਂ ਦਾ ਮੁੱਦਾ ਗੱਲਬਾਤ ਦਾ ਇਕ ਮੁੱਖ ਕਾਰਨ ਸੀ। ਕੁਝ ਫੈਡਰੇਸ਼ਨਾਂ ਵਿੱਚ, ਬਹੁਤ ਸਾਰੇ ਖਿਡਾਰੀ ਅਜੇ ਤਕ ਕੁਆਲੀਫਾਈ ਨਹੀਂ ਕਰ ਸਕੇ ਹਨ ਅਤੇ ਉਨ੍ਹਾਂ ਨੂੰ ਘੱਟੋ ਘੱਟ ਤਿੰਨ ਮਹੀਨਿਆਂ ਦਾ ਸਮਾਂ ਚਾਹੀਦਾ ਹੈ। ਮੁੱਕੇਬਾਜ਼ੀ ਸਣੇ ਕਈ ਖੇਡਾਂ ਦੇ ਕੁਆਲੀਫਾਈ ਟੂਰਨਾਮੈਂਟ ਮੁਲਤਵੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਭਾਰਤ ਵਲੋਂ ਸਾਰਕ ਦੇਸ਼ਾਂ ਲਈ ਆਨਲਾਈਨ ਮੰਚ ਦਾ ਪ੍ਰਸਤਾਵ