ਕੁਆਲਾਲੰਪੁਰ: ਏ.ਐਫ.ਸੀ ਨੇ ਬੁੱਧਵਾਰ ਨੂੰ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ “ਕਈ ਦੇਸ਼ਾਂ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਫੀਫਾ ਅਤੇ ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ (ਏ.ਐਫ.ਸੀ.) ਨੇ ਸਾਂਝੇ ਤੌਰ ‘ਤੇ ਫੈਸਲਾ ਕੀਤਾ ਹੈ ਕਿ ਫੀਫਾ ਵਰਲਡ ਕੱਪ ਕਤਰ 2022 ਅਤੇ ਏਐਫਸੀ ਏਸ਼ੀਅਨ ਕੱਪ ਚੀਨ 2023 ਦੇ ਲਈ ਆਉਣ ਵਾਲੇ ਕੁਆਲੀਫਾਈ ਮੈਚ ਜੋ ਅਸਲ ਵਿੱਚ ਅਕਤੂਬਰ ਅਤੇ ਨਵੰਬਰ 2020 ਵਿੱਚ ਅੰਤਰਰਾਸ਼ਟਰੀ ਮੈਚ ਵਿਡੋ ਦੌਰਾਨ ਹੋਣੇ ਸਨ, ਹੁਣ ਉਨ੍ਹਾਂ ਨੂੰ 2021 ਵਿੱਚ ਤਹਿ ਕੀਤਾ ਜਾਵੇਗਾ।
ਏਐਫਸੀ ਨੇ ਕਿਹਾ, “ਸਾਰੇ ਭਾਗੀਦਾਰਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਫੀਫਾ ਅਤੇ ਏਐਫਸੀ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ ਤਾਂ ਜੋ ਇਨ੍ਹਾਂ ਖੇਤਰਾਂ ਵਿੱਚ ਮਹਾਂਮਾਰੀ ਦੀ ਸਥਿਤੀ ਦੀ ਨਿਗਰਾਨੀ ਨਿਰਵਿਘਨ ਜਾਰੀ ਰਹੇ ਅਤੇ ਅਗਲੀ ਤਰੀਕਾਂ ਉੱਤੇ ਵੀ ਕੰਮ ਕਰਨਾ ਅਜੇ ਬਾਕੀ ਹੈ ਜੋ ਫਿਲਹਾਲ ਤੈਅ ਨਹੀਂ ਕੀਤੀ ਗਈ।
ਕਨਫੈਡਰੇਸ਼ਨ ਨੇ ਕਿਹਾ ਕਿ ਦੋਵਾਂ ਟੂਰਨਾਮੈਂਟਾਂ ਦੇ ਕੁਆਲੀਫਾਈ ਮੈਚਾਂ ਦੇ ਅਗਲੇ ਗੇੜ ਦੀ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਸਾਰੇ ਕੋਰੋਨਾ ਪੌਜ਼ੀਟਿਵ ਹਾਕੀ ਖਿਡਾਰੀਆਂ ਨੂੰ ਹਸਪਤਾਲ ਕਰਵਾਇਆ ਭਰਤੀ: SAI