ਵਾਰਸਾ: ਓਲੰਪਿਕ ਖੇਡਾਂ (Olympic Games) ਦੀ ਤਿਆਰੀ ਕਰ ਰਹੇ ਨੌਜਵਾਨ ਭਾਰਤੀ ਪਹਿਲਵਾਨ ਅੰਸ਼ੂ ਮਲਿਕ (Anshu Malik) ਪੋਲੈਂਡ ਓਪਨ ਕੁਸ਼ਤੀ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਅੰਸ਼ੂ (Anshu Malik) ਨੂੰ ਬੁਖਾਰ ਹੋਣ ਤੋਂ ਬਾਅਦ ਉਸ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ ਹੈ। ਜਿਸ ਤੋਂ ਮਗਰੋਂ ਹੁਣ ਅੰਸ਼ੂ (Anshu Malik) ਨੂੰ ਆਪਣੀ ਰਿਪੋਰਟ ਆਉਣ ਤੱਕ ਇੰਤਜ਼ਾਰ ਕਰਨਾ ਪਵੇਗਾ। ਦੱਸ ਦੇਈਏ ਕਿ ਅੰਸ਼ੂ (Anshu Malik) ਦੇ ਮਾਤਾ-ਪਿਤਾ ਪਿਛਲੇ ਮਹੀਨੇ ਕੋਰੋਨਾ ਵਾਇਰਲ ਦੀ ਲਪੇਟ ਵਿੱਚ ਆ ਗਏ ਸਨ, ਜਿਸ ਤੋਂ ਬਾਅਦ ਅੰਸ਼ੂ (Anshu Malik) ਅਤੇ ਉਸਦੇ ਭਰਾ ਨੂੰ ਰੋਹਤਕ ਦੇ ਇੱਕ ਹੋਟਲ ਵਿੱਚ ਰਹਿਣਾ ਪਿਆ। 19 ਸਾਲਾ ਅੰਸ਼ੂ (Anshu Malik) ਨੇ ਏਸ਼ੀਅਨ ਓਲੰਪਿਕ ਲਈ ਕੁਆਲੀਫਾਈ ਕਰਕੇ ਇਸ ਸਾਲ ਅਪ੍ਰੈਲ ਵਿੱਚ ਟੋਕਿਓ ਖੇਡਾਂ ਵਿੱਚ ਜਗ੍ਹਾ ਬਣਾਈ ਸੀ।
ਇਹ ਵੀ ਪੜੋ: ਮਿਲਖਾ ਸਿੰਘ ਦੀ ਸਿਹਤ ਵਿੱਚ ਸੁਧਾਰ ਪਰ ਕੋਰੋਨਾ ਦੀ ਦੂਜੀ ਰਿਪੋਰਟ ਵੀ ਆਈ ਪੋਜ਼ੀਟਿਵ
ਜਾਣਕਾਰੀ ਅਨੁਸਾਰ ਅੰਸ਼ੂ (Anshu Malik) ਸ਼ੁੱਕਰਵਾਰ ਸਵੇਰੇ 57 ਕਿੱਲੋ ਭਾਰ ਵਰਗ ਵਿੱਚ ਭਾਰ ਕਰਵਾਉਣ ਲਈ ਆਈ ਸੀ। ਉਸ ਸਮੇਂ ਉਸ ਨੂੰ ਬੁਖਾਰ ਸੀ ਅਤੇ ਇਸ ਲਈ ਉਸਨੂੰ ਮੁਕਾਬਲੇ ਤੋਂ ਹਟਣ ਦੀ ਸਲਾਹ ਦਿੱਤੀ ਗਈ ਸੀ। ਸੂਤਰਾਂ ਮੁਤਾਬਿਕ “ਅੰਸ਼ੂ (Anshu Malik) ਟੂਰਨਾਮੈਂਟ ਤੋਂ ਬਾਹਰ ਨਹੀਂ ਜਾਣਾ ਚਾਹੁੰਦੀ ਸੀ, ਪਰ ਸਾਵਧਾਨੀ ਵੱਜੋਂ ਉਹਨਾਂ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ। ਇਹ ਕੋਵਿਡ -19 ਦਾ ਮਾਮਲਾ ਨਹੀਂ ਜਾਪਦਾ ਕਿਉਂਕਿ ਵਾਰਸਾ ਪਹੁੰਚਣ ਤੱਕ ਉਹ ਚੰਗੀ ਸਥਿਤੀ ਵਿੱਚ ਸੀ, ਪਰ ਇਹ ਉਹ ਸਮਾਂ ਹੈ ਜਦੋਂ ਤੁਸੀਂ ਜੋਖਮ ਨਹੀਂ ਲੈ ਸਕਦੇ ਅਤੇ ਇਸੇ ਲਈ ਉਸ ਦਾ ਕੋਰੋਨਾ ਟੈਸਟ ਹੋਇਆ ਹੈ।
ਅੰਸ਼ੂ (Anshu Malik) ਟੋਕਿਓ ਓਲੰਪਿਕ ਤੋਂ ਪਹਿਲਾਂ ਆਖਰੀ ਰੈਂਕਿੰਗ ਲੜੀ ਤੋਂ ਪਿੱਛੇ ਹਟਣ ਵਾਲੀ ਦੂਜੀ ਭਾਰਤੀ ਖਿਡਾਰਣ ਹੈ। ਉਸ ਤੋਂ ਪਹਿਲਾਂ ਦੀਪਕ ਪੂਨੀਆ ਕੂਹਣੀ ਦੀ ਸੱਟ ਕਾਰਨ ਪੁਰਸ਼ਾਂ ਦੀ ਫ੍ਰੀ ਸਟਾਈਲ 86 ਕਿੱਲੋਗ੍ਰਾਮ ਮੁਕਾਬਲੇ ਤੋਂ ਪਿੱਛੇ ਹਟ ਗਏ। ਦੀਪਕ ਮੰਗਲਵਾਰ ਨੂੰ ਆਪਣੇ ਖੱਬੇ ਹੱਥ ਦੀ ਸੱਟ ਨੂੰ ਵਧਾਉਣ ਤੋਂ ਬਚਾਉਣ ਲਈ ਟੂਰਨਾਮੈਂਟ ਤੋਂ ਪਿੱਛੇ ਹਟ ਗਿਆ।
ਇਹ ਵੀ ਪੜੋ: ਸ਼੍ਰੀਲੰਕਾ ਦੌਰੇ 'ਤੇ ਧਵਨ ਕਰਨਗੇ ਕਪਤਾਨੀ, ਭੁਵਨੇਸ਼ਵਰ ਹੋਣਗੇ ਉਪ ਕਪਤਾਨ