ਹੈਦਰਾਬਾਦ: ਹਰ ਮਹੀਨੇ ਕਈ ਸਮਾਰਟਫੋਨ ਕੰਪਨੀਆਂ ਆਪਣੇ ਗ੍ਰਾਹਕਾਂ ਲਈ ਨਵੇਂ ਫੋਨ ਲੈ ਕੇ ਆਉਂਦੀਆਂ ਹਨ। ਹੁਣ ਦਸੰਬਰ ਮਹੀਨੇ ਵੀ ਕਈ ਫੋਨ ਲਾਂਚ ਹੋਣ ਨੂੰ ਤਿਆਰ ਹਨ। ਇਨ੍ਹਾਂ ਸਮਾਰਟਫੋਨਾਂ 'ਚੋ ਕੁਝ ਦੀ ਲਾਂਚ ਡੇਟ ਦਾ ਖੁਲਾਸਾ ਹੋ ਚੁੱਕਾ ਹੈ ਅਤੇ ਕੁਝ ਦਾ ਹੋਣਾ ਬਾਕੀ ਹੈ। ਜੇਕਰ ਤੁਸੀਂ ਵੀ ਨਵਾਂ ਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇੱਥੇ ਦਿੱਤੀ ਸੂਚੀ ਤੁਹਾਨੂੰ ਸ਼ਾਨਦਾਰ ਫੋਨ ਚੁਣਨ 'ਚ ਮਦਦ ਕਰ ਸਕਦੀ ਹੈ।
ਦਸੰਬਰ ਮਹੀਨੇ ਲਾਂਚ ਹੋਣ ਵਾਲੇ ਫੋਨ
A vivid vision for the GOAT perspective. The #iQOO13’s 50MP 1/1.56" sony imx921 vcs true color camera captures every hue with stunning precision. experience vibrant colors and dominate every moment like a true legend. launching @amazonIN and https://t.co/bXttwlZo3N on 3rd Dec.… pic.twitter.com/BRsT29ihLA
— iQOO India (@IqooInd) November 23, 2024
iQOO 13 ਸਮਾਰਟਫੋਨ: iQOO 13 ਚੀਨ ਵਿੱਚ ਲਾਂਚ ਹੋ ਚੁੱਕਾ ਹੈ ਅਤੇ ਹੁਣ ਭਾਰਤ ਵਿੱਚ ਇਸਦੇ ਲਾਂਚ ਨੂੰ ਲੈ ਕੇ ਤਿਆਰੀ ਚੱਲ ਰਹੀ ਹੈ। iQOO 13 ਸਮਾਰਟਫੋਨ ਭਾਰਤੀ ਬਾਜ਼ਾਰ 'ਚ 3 ਦਸੰਬਰ ਨੂੰ ਦਸਤਕ ਦੇਵੇਗਾ। ਮਿਲੀ ਜਾਣਕਾਰੀ ਅਨੁਸਾਰ ਇਸ ਫੋਨ ਨੂੰ ਸ਼ਾਨਦਾਰ ਫੀਚਰਸ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਫੋਨ 'ਚ 6.82 ਇੰਚ ਦੀ AMOLED ਡਿਸਪਲੇ ਮਿਲ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫੋਨ 16GB ਰੈਮ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਫੋਨ 'ਚ 6,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 120ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਸੈਲਫ਼ੀ ਲਈ 32MP ਦਾ ਕੈਮਰਾ ਦਿੱਤਾ ਜਾ ਸਕਦਾ ਹੈ।
The much-awaited #RedmiNote14 Series is finally here! Bringing advanced AI features and game-changing camera innovations. Get ready to capture, create, and explore like never before.
— Xiaomi India (@XiaomiIndia) November 21, 2024
This is just the start of something big. Stay tuned, because the era of Note is here to redefine… pic.twitter.com/iDOol4xV8v
Redmi Note 14 ਸੀਰੀਜ਼: ਦਸੰਬਰ ਮਹੀਨੇ Redmi Note 14 ਸੀਰੀਜ਼ ਵੀ ਭਾਰਤੀ ਬਾਜ਼ਾਰ 'ਚ ਲਾਂਚ ਹੋਣ ਜਾ ਰਹੀ ਹੈ। ਕੰਪਨੀ ਨੇ ਇਸਦੀ ਵੀ ਪੁਸ਼ਟੀ ਕਰ ਦਿੱਤੀ ਹੈ ਅਤੇ ਫੋਨ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ Redmi Note 14 ਸੀਰੀਜ਼ 9 ਦਸੰਬਰ ਨੂੰ ਲਾਂਚ ਹੋ ਰਹੀ ਹੈ। ਇਸ ਸੀਰੀਜ਼ 'ਚ Redmi Note 14 Pro, Redmi Note 14 Pro Plus ਅਤੇ Redmi Note 14 ਸਮਾਰਟਫੋਨ ਸ਼ਾਮਲ ਹੋਣਗੇ।
Realme 14x: ਇਸ ਤੋਂ ਇਲਾਵਾ, Realme 14x ਵੀ ਲਾਂਚ ਲਈ ਤਿਆਰ ਹੈ। ਇਸ ਸਮਾਰਟਫੋਨ ਦੇ ਵੀ ਦਸੰਬਰ 'ਚ ਲਾਂਚ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਇਸ ਸਮਾਰਟਫੋਨ ਦੀ ਲਾਂਚ ਡੇਟ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ। ਫੀਚਰਸ ਬਾਰੇ ਗੱਲ ਕਰੀਏ ਤਾਂ ਇਸ ਸਮਾਰਟਫੋਨ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਕਿਹਾ ਜਾ ਰਿਹਾ ਹੈ ਕਿ Realme 14x ਸਮਾਰਟਫੋਨ 'ਚ 6,000mAh ਦੀ ਬੈਟਰੀ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ 50MP ਦਾ ਪ੍ਰਾਈਮਰੀ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ।
From here to there – Effortlessly.
— vivo India (@Vivo_India) November 24, 2024
Explore more and capture further with the #vivoX200Series.
Stay tuned. pic.twitter.com/UDtp54rmEZ
Vivo X200 ਸੀਰੀਜ਼: Vivo ਨੇ ਵੀ Vivo X200 ਸੀਰੀਜ਼ ਦੇ ਭਾਰਤੀ ਲਾਂਚ ਦੀ ਪੁਸ਼ਟੀ ਕਰ ਦਿੱਤੀ ਹੈ। ਕੰਪਨੀ ਇਸ ਫੋਨ ਨੂੰ ਟੀਜ਼ ਵੀ ਕਰ ਰਹੀ ਹੈ। Vivo X200 ਸੀਰੀਜ਼ 'ਚ Vivo X200 ਅਤੇ Vivo X200 Pro ਸਮਾਰਟਫੋਨ ਸ਼ਾਮਲ ਹੋਣਗੇ। ਦੱਸ ਦੇਈਏ ਕਿ ਇਸ ਸੀਰੀਜ਼ ਨੂੰ ਚੀਨ 'ਚ ਪਹਿਲਾ ਹੀ ਲਾਂਚ ਕੀਤਾ ਜਾ ਚੁੱਕਾ ਹੈ। ਫੀਚਰਸ ਦੀ ਗੱਲ ਕਰੀਏ ਤਾਂ ਇਨ੍ਹਾਂ ਦੋਨੋਂ ਫੋਨਾਂ 'ਚ ਮੀਡੀਆਟੇਕ Dimensity 9400 ਚਿਪਸੈੱਟ ਮਿਲ ਸਕਦੀ ਹੈ। Vivo X200 Pro ਸਮਾਰਟਫੋਨ 'ਚ 6,000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਕਿ 90ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ ਜਦਕਿ Vivo X200 'ਚ 5,800mAh ਦੀ ਬੈਟਰੀ ਮਿਲ ਸਕਦੀ ਹੈ, ਜੋ 120ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ।
ਇਹ ਵੀ ਪੜ੍ਹੋ:-