ETV Bharat / state

ਤਾਂਤਰਿਕ ਮਹਿਲਾ ਨੇ ਆਪਣੀ ਚੇਲੀ ਦੇ ਪਤੀ ਦਾ ਕਰ ਦਿੱਤਾ ਕਤਲ, ਸਿਰ ਵੱਢ ਕੇ ਟੋਏ 'ਚ ਦੱਬੀ ਲਾਸ਼, ਵੀਡੀਓ ਦੇਖ ਕੇ ਕੰਬ ਜਾਵੇਗੀ ਰੂਹ - MURDER BY A TANTRIK WOMAN

ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਦੀ ਤਾਂਤਰਿਕ ਗੁਰਪ੍ਰੀਤ ਕੌਰ ਨੇ ਆਪਣੀ ਚੇਲੀ ਦੇ ਪਤੀ ਦਾ ਬੇਰਹਿਮੀ ਨਾਲ ਕਤਲ ਕਰਵਾਕੇ ਟੋਏ ਵਿੱਚ ਦੱਬੀ ਲਾਸ਼।

HUSBAND BRUTALLY MURDERED
ਤਾਂਤਰਿਕ ਔਰਤ ਨੇ ਆਪਣੀ ਚੇਲੀ ਦੇ ਪਤੀ ਦਾ ਕੀਤਾ ਕਤਲ (ETV Bharat (ਬਠਿੰਡਾ, ਪੱਤਰਕਾਰ))
author img

By ETV Bharat Punjabi Team

Published : Nov 24, 2024, 6:22 PM IST

ਬਠਿੰਡਾ: ਸਮਾਜ ਵਿੱਚ ਅਜੇ ਵੀ ਲੋਕ ਤਾਂਤਰਿਕ ਔਰਤ ਦੇ ਚੁੰਗਲ ਵਿੱਚੋਂ ਬਾਹਰ ਨਹੀਂ ਨਿਕਲ ਰਹੇ ਅਤੇ ਤਾਂਤਰਿਕਾਂ ਵੱਲੋਂ ਬਲੀ ਦੇਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਵਿੱਚ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਤਾਂਤਰਿਕਾਂ ਔਰਤ ਗੁਰਪ੍ਰੀਤ ਕੌਰ ਨੇ ਆਪਣੀ ਹੀ ਚੇਲੀ ਸੁਖਬੀਰ ਕੌਰ ਦੇ ਪਤੀ ਬਲਵੀਰ ਸਿੰਘ (33) ਵਾਸੀ ਪ੍ਰੋਫੈਸਰ ਕਲੋਨੀ ਤਲਵੰਡੀ ਸਾਬੋ ਦਾ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨੂੰ ਆਪਣੇ ਹੀ ਘਰ ਦੇ ਪਿੱਛੇ ਟੋਆ ਪੁੱਟ ਦੱਬ ਦਿੱਤਾ ਸੀ। ਜਿਸ ਦੀ ਲਾਸ਼ ਨੂੰ ਅੱਜ ਤਲਵੰਡੀ ਸਾਬੋ ਦੇ ਡੀਐਸਪੀ ਪੁਲਿਸ ਫੋਰਸ, ਸਿਵਲ ਪ੍ਰਸ਼ਾਸਨ ਅਤੇ ਫਾਰੈਂਸਿਕ ਮਾਹਰਾਂ ਦੀ ਹਾਜ਼ਰੀ ਵਿੱਚ ਪੰਜ ਫੁੱਟ ਡੂੰਘੇ ਟੋਏ ਵਿੱਚੋਂ ਬਰਾਮਦ ਕੀਤੀ ਹੈ।

ਤਾਂਤਰਿਕ ਔਰਤ ਨੇ ਆਪਣੀ ਚੇਲੀ ਦੇ ਪਤੀ ਦਾ ਕੀਤਾ ਕਤਲ (ETV Bharat (ਬਠਿੰਡਾ, ਪੱਤਰਕਾਰ))

ਬੇਰਹਿਮੀ ਨਾਲ ਦਿੱਤਾ ਵਾਰਦਾਤ ਨੂੰ ਅੰਜਾਮ

ਦੱਸ ਦੇਈਏ ਕਿ ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਦੀ ਤਾਂਤਰਿਕ ਦਾ ਕੰਮ ਕਰਦੀ ਗੁਰਪ੍ਰੀਤ ਕੌਰ ਨੇ ਆਪਣੀ ਚੇਲੀ ਸੁਖਬੀਰ ਕੌਰ ਦੇ ਪਤੀ ਬਲਵੀਰ ਸਿੰਘ ਬੇਰਹਿਮੀ ਤਰੀਕੇ ਨਾਲ ਕਤਲ ਕਰਵਾ ਕੇ ਆਪਣੇ ਬਾਹਰਲੇ ਘਰ ਵਿੱਚ ਦੱਬਿਆ ਗਿਆ ਹੈ। ਮ੍ਰਿਤਕ ਬਲਵੀਰ ਕੌਰ ਦੀ ਪਤਨੀ ਸੁਖਬੀਰ ਕੌਰ ਗੁਰਪ੍ਰੀਤ ਕੌਰ ਕੋਲ ਚੇਲਪੁਣੇ ਦਾ ਕੰਮ ਸਿੱਖਦੀ ਸੀ ਤੇ ਉਸਦਾ ਪਤੀ ਉਸਨੂੰ ਅਜਿਹਾ ਕਰਨ ਤੋਂ ਰੋਕਦਾ ਸੀ ਅਤੇ ਉਸ ਦੇ ਰਾਹ ਦਾ ਰੋੜਾ ਸੀ ਤੇ ਉਸਨੂੰ ਪਾਸੇ ਹਟਾਉਣ ਲਈ ਹੀ ਕਾਤਲਾਂ ਨੇ ਅਜਿਹਾ ਕੀਤਾ। ਤਾਂਤਰਿਕ ਗੁਰਪ੍ਰੀਤ ਕੌਰ ਨੇ ਸੁਖਬੀਰ ਕੌਰ ਦੇ ਪਤੀ ਬਲਵੀਰ ਸਿੰਘ ਦਾ ਕਤਲ ਘੋਟਣਾ ਮਾਰ ਕੇ ਕੀਤਾ, ਜਿਸਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਉਸਦਾ ਸਿਰ ਵੱਢ ਦਿੱਤਾ ਗਿਆ। ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਟੋਆ ਪੁੱਟ ਕੇ ਦੱਬ ਦਿੱਤਾ ਸੀ। ਪੁਲਿਸ ਵੱਲੋ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਹ ਘਟਨਾ 18 ਨਵੰਬਰ ਦੀ ਹੈ।

ਭਰਾ ਵੱਲੋਂ 18 ਨਵੰਬਰ ਨੂੰ ਦਰਜ ਕਰਵਾਇਆ ਗਿਆ ਸੀ ਮਾਮਲਾ

ਇਸ ਸਬੰਧੀ ਤਲਵੰਡੀ ਸਾਬੋ ਦੇ ਡੀਐਸਪੀ ਨੇ ਦੱਸਿਆ ਕਿ 18 ਨਵੰਬਰ ਨੂੰ ਮ੍ਰਿਤਕ ਦੇ ਭਰਾ ਨੇ ਪੁਲਿਸ ਨੂੰ ਮਾਮਲਾ ਦਰਜ ਕਰਵਾਇਆ ਸੀ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਮ੍ਰਿਤਕ ਦੀ ਪਤਨੀ ਅਤੇ ਉਸ ਦੀ ਸਹੇਲੀ ਜੋ ਕਿ ਤਾਂਤਰਿਕਾਂ ਹੈ ਅਤੇ ਉਸ ਦੇ ਨਾਲ ਕੁਝ ਹੋਰ ਲੋਕ ਵੀ ਮਿਲੇ ਹੋਏ ਹਨ, ਉਨ੍ਹਾਂ ਨਾਲ ਰਲ ਕੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ। ਡੀਐਸਪੀ ਨੇ ਦੱਸਿਆ ਕਿ ਮ੍ਰਿਤਕ ਪਿਛਲੇ 8 ਦਿਨ੍ਹਾਂ ਤੋਂ ਗੁੰਮ ਸੀ ਤੇ ਮ੍ਰਿਤਕ ਦੇ ਵਾਰਸਾਂ ਵੱਲੋਂ ਜਿਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ।

ਸਿਰ ਵੱਢ ਕੇ ਟੋਆ ਪੁੱਟ ਕੇ ਦੱਬੀ ਲਾਸ਼

ਡੀਐਸੀਪੀ ਜਦੋਂ ਉਨਾਂ ਨੂੰ ਬਲਵੀਰ ਸਿੰਘ ਨਾ ਲੱਭਿਆ ਤਾਂ ਉਨਾਂ ਨੇ ਇਸ ਦੀ ਸੂਚਨਾ ਪੁਲਿਸ ਥਾਣਾ ਤਲਵੰਡੀ ਸਾਬੋ ਵਿੱਚ ਦਿੱਤੀ ਤਾਂ ਤਲਵੰਡੀ ਸਾਬੋ ਥਾਣਾ ਮੁਖੀ ਸਰਬਜੀਤ ਕੌਰ ਨੇ ਟੈਕਨੀਕਲ ਤੌਰ 'ਤੇ ਕਾਤਲਾਂ ਨੂੰ ਲੱਭ ਕਿ ਤਫਤੀਸ਼ ਸ਼ੁਰੂ ਕੀਤੀ ਤਾਂ ਉਨਾਂ ਨੇ ਇੱਕ ਤਾਂਤਰਿਕ ਔਰਤ ਅਤੇ ਮ੍ਰਿਤਕ ਦੇ ਘਰਵਾਲੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਸਾਰੀ ਘਟਨਾ ਤੋਂ ਪਰਦਾ ਉਠਿਆ। ਅੱਜ ਪੁਲਿਸ ਫੋਰਸ ਤੇ ਫਰੈਂਸਿਕ ਮਾਹਿਰ ਬਠਿੰਡਾ ਦੀ ਮੌਜੂਦਗੀ ਵਿੱਚ ਲਾਸ਼ ਨੂੰ ਬਾਹਰ ਕਢਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪੰਜ ਮੁਲਜ਼ਮਾਂ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਪੁੱਛਗਿੱਛ ਵਿੱਚ ਉਨ੍ਹਾਂ ਨੇ ਮੰਨਿਆ ਕਿ ਮੈਂ ਬਲਵੀਰ ਸਿੰਘ ਦੇ ਸਿਰ ਵਿੱਚ ਘੋਟਣਾ ਨਾਲ ਮਾਰ ਕੇ ਤੇਜਧਾਰ ਹਥਿਆਰ ਨਾਲ ਸਿਰ ਵੱਢ ਕੇ ਉਸ ਨੂੰ ਡੂੰਘਾ ਟੋਆ ਪੁੱਟ ਕੇ ਦੱਬ ਦਿੱਤਾ ਸੀ। ਤਲਵੰਡੀ ਸਾਬੋ ਪੁਲਿਸ ਨੇ ਇਸ ਮਾਮਲੇ ਵਿੱਚ ਤਾਂਤਰਿਕ ਔਰਤ ਗੁਰਪ੍ਰੀਤ ਕੌਰ ਉਰਫ ਪ੍ਰੀਤ ਅਤੇ ਮ੍ਰਿਤਕ ਦੇ ਪਤੀ ਸੁਖਬੀਰ ਕੌਰ ਉਰਫ ਸੀਰਾ ਨੂੰ ਗ੍ਰਿਫਤਾਰ ਕਰਕੇ ਉਸਦਾ ਪੁਲਿਸ ਰਿਮਾਂਡ ਲੈ ਲਿਆ ਹੈ ਜਲਦੀ ਹੀ ਹੋਰ ਖੁਲਾਸੇ ਕੀਤੇ ਜਾਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.