ਨਵੀਂ ਦਿੱਲੀ: ਪਦਮ ਵਿਭੂਸ਼ਣ ਦੇ ਲਈ ਚੁਣੀ ਗਈ ਪਹਿਲੀ ਮਹਿਲਾ ਖਿਡਾਰੀ ਐਮਸੀ ਮੈਰੀ ਕੌਮ ਨੇ ਐਤਵਾਰ ਨੂੰ ਕਿਹਾ ਕਿ ਉਹ ਟੋਕਿਓ ਉਲੰਪਿਕ ਵਿੱਚ ਗੋਲਡ ਮੈਡਲ ਜਿੱਤ ਕੇ 'ਭਾਰਤ ਰਤਨ' ਜਿੱਤਣਾ ਚਾਹੁੰਦੀ ਹੈ।
ਉਨ੍ਹਾਂ ਨੇ ਕਿਹਾ,"ਸਚਿਨ ਤੇਂਦੂਲਕਰ ਹੀ ਇੱਕ ਅਜਿਹੇ ਖਿਡਾਰੀ ਸਨ, ਜਿਨ੍ਹਾਂ ਨੂੰ ਇਸ ਪੁਰਸਕਾਰ ਨਾਲ ਨਵਾਜ਼ਿਆ ਗਿਆ ਤੇ ਮੈਂ ਵੀ ਇਸ ਨਾਲ ਹਾਸਲ ਕਰਨਾ ਚਾਹੁੰਦੀ ਹਾਂ ਤੇ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਬਣਨਾ ਚਾਹੁੰਦੀ ਹਾਂ। ਮੈਂ ਤੇਂਦੂਲਕਰ ਦੇ ਰਾਹ ਉੱਤੇ ਚੱਲਣਾ ਚਾਹੁੰਦੀ ਹਾਂ ਤੇ ਮੈਨੂੰ ਉਨ੍ਹਾਂ ਤੋਂ ਪ੍ਰੇਰਣਾ ਮਿਲਦੀ ਹੈ।"
ਹੋਰ ਪੜ੍ਹੋ: ਬੁਸ਼ਫਾਇਰ ਕ੍ਰਿਕੇਟ ਬੈਸ਼ ਮੈਚ ਦਾ ਹਿੱਸਾ ਬਣਨਗੇ ਯੁਵਰਾਜ ਤੇ ਅਕਰਮ
ਇਸ ਦੇ ਨਾਲ ਮੈਰੀ ਨੇ ਕਿਹਾ ਕਿ ਉਨ੍ਹਾਂ ਦਾ ਅਗਲਾ ਕਦਮ ਪਹਿਲਾ ਉਲੰਪਿਕ ਦੇ ਲਈ ਕੁਆਲੀਫਾਈ ਕਰਨਾ ਹੈ ਤੇ ਫਿਰ ਉਹ ਮੈਡਲ ਦੇ ਰੰਗ ਦੇ ਬਾਰੇ ਵਿੱਚ ਸੋਚੇਗੀ। ਉਨ੍ਹਾਂ ਕਿਹਾ, "ਮੇਰਾ ਹੁਣ ਲਕਸ਼ ਉਲੰਪਿਕ ਦੇ ਲਈ ਕੁਆਲੀਫਾਈ ਕਰਨਾ ਹੈ ਤੇ ਫਿਰ ਮੈਂ ਮੈਡਲ ਬਾਰੇ ਸੋਚ ਸਕਦੀ ਹਾਂ, ਜੇ ਮੈਂ ਕੁਆਲੀਫਾਈ ਕਰ ਲੈਂਦੀ ਹਾਂ ਤਾਂ ਟੋਕਿਓ ਵਿੱਚ ਸੋਨ ਮੈਡਲ ਜਿੱਤ ਲੈਂਦੀ ਹਾਂ ਤਾਂ ਮੈਂ ਭਾਰਤ ਰਤਨ ਹਾਸਲ ਕਰਨ ਦੀ ਉਮੀਦ ਕਰ ਸਕਦੀ ਹਾਂ। ਭਾਰਤ ਰਤਨ ਨਾਲ ਨਵਾਜ਼ਿਆ ਜਾਣਾ ਸਿਰਫ਼ ਇੱਕ ਖਿਡਾਰੀ ਦੇ ਲਈ ਹੀ ਨਹੀਂ ਬਲਕਿ ਕਿਸੇ ਵੀ ਭਾਰਤੀ ਲਈ ਸਨਮਾਨ ਵਾਲੀ ਗੱਲ ਹੈ।"