ਕੈਨਬਰਾ : ਸ਼ਰਮਿਲਾ ਦੇਵੀ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਜੂਨੀਅਰ ਹਾਕੀ ਟੀਮ ਨੇ ਤਿੰਨ ਦੇਸ਼ਾਂ ਦੇ ਟੂਰਨਾਮੈਂਟਾਂ ਦੇ ਆਪਣੇ ਤੀਸਰੇ ਮੈਚ ਵਿੱਚ ਨਿਊਜ਼ੀਲੈਂਡ ਨੂੰ 4-1 ਨਾਲ ਹਰਾਇਆ।
ਨਿਊਜ਼ੀਲੈਂਡ ਲਈ ਓਲਿਵਿਆ ਸ਼ੇਨੋਨ ਨੇ ਚੌਥੇ ਮਿੰਟ ਉੱਤੇ ਹੀ ਗੋਲ ਕਰ ਦਿੱਤਾ। ਸ਼ਰਮਿਲਾ ਨੇ 12ਵੇਂ ਅਤੇ 43ਵੇਂ ਮਿੰਟ ਉੱਤੇ ਗੋਲ ਕੀਤਾ, ਜਦਕਿ ਬਿਊਟੀ ਡੁੰਗਡੁੰਗ ਨੇ 27ਵੇਂ ਅਤੇ ਲਾਲਰਿੰਡਿਕੀ ਨੇ 48ਵੇਂ ਮਿੰਟ ਉੱਤੇ ਗੋਲ ਕੀਤੇ।
ਭਾਰਤ ਨੇ ਚੌਥੇ ਹੀ ਮਿੰਟ ਉੱਤੇ ਪੈਨਲਟੀ ਕਾਰਨਰ ਗੁਆਇਆ ਜਿਸ ਉੱਤੇ ਨਿਊਜ਼ੀਲੈਂਡ ਲੀ ਓਲਿਵਿਆ ਨੇ ਗੋਲ ਕੀਤਾ। ਭਾਰਤ ਨੇ ਪਹਿਲੇ ਹੀ ਕੁਆਰਟਰ ਵਿੱਚ ਵਾਪਸੀ ਕੀਤੀ ਅਤੇ ਸ਼ਰਮਿਲਾ ਦੇ ਗੋਲ ਦੇ ਦਮ ਉੱਤੇ ਬਰਾਬਰੀ ਕਰ ਲਈ। ਦੂਸਰੇ ਕੁਆਰਟਰ ਵਿੱਚ ਦੋਵੇਂ ਟੀਮਾਂ ਨੂੰ ਕਈ ਮੌਕੇ ਮਿਲੇ ਪਰ ਕੋਈ ਵੀ ਗੋਲ ਨਹੀਂ ਕਰ ਸਕੀ।
ਭਾਰਤ ਨੇ 27ਵੇਂ ਮਿੰਟ ਉੱਤੇ ਪੈਨਲਟੀ ਕਾਰਨਰ ਉੱਤੇ ਗੋਲ ਕੀਤਾ। ਭਾਰਤੀ ਫ਼ਾਰਵਰਡ ਬਿਊਟੀ ਨੇ ਇਹ ਗੋਲ ਕਰ ਕੇ ਟੀਮ ਨੂੰ ਮਜ਼ਬੂਰਤ ਸਥਿਤੀ ਵਿੱਚ ਲਿਆਂਦਾ। ਭਾਰਤ ਦੀ ਬਿਚੂ ਦੇਵੀ ਖਾਰਿਬਮ ਨੇ ਕੀਵੀ ਹਮਲਿਆਂ ਨੂੰ ਨਾਕਾਮ ਕਰ ਦਿੱਤਾ।
ਤੀਸਰੇ ਕੁਆਰਟਰ ਵਿੱਚ ਭਾਰਤ ਲਈ ਸ਼ਰਮਿਲਾ ਨੇ ਦੂਸਰਾ ਗੋਲ ਕੀਤਾ ਅਤੇ 48ਵੇਂ ਮਿੰਟ ਉੱਤੇ ਮਿਲੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ 4-1 ਨਾਲ ਮੋਹਰੀ ਬਣ ਗਿਆ ਜੋ ਅੰਤ ਤੱਕ ਕਾਇਮ ਰਿਹਾ। ਹੁਣ ਭਾਰਤ ਐਤਵਾਰ ਨੂੰ ਆਸਟ੍ਰੇਲੀਆ ਨਾਲ ਚੌਥਾ ਅਤੇ ਆਖ਼ਰੀ ਮੈਚ ਖੇਡੇਗਾ।