ETV Bharat / sports

ਭਾਰਤੀ ਮਹਿਲਾ ਹਾਕੀ ਟੀਮ ਨੇ ਕੋਵਿਡ-19 ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ 20 ਲੱਖ ਰੁਪਏ ਕੀਤੇ ਇਕੱਠੇ - ਰਾਣੀ ਰਾਮਪਾਲ

ਭਾਰਤੀ ਮਹਿਲਾ ਹਾਕੀ ਟੀਮ ਨੇ ਕੋਵਿਡ-19 ਮਹਾਂਮਾਰੀ ਵਿਰੁੱਧ ਲੜਾਈ ਵਿੱਚ ਮਦਦ ਦੇ ਲਈ 20 ਲੱਖ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਹੈ।

ਭਾਰਤੀ ਮਹਿਲਾ ਹਾਕੀ ਟੀਮ ਨੇ ਕੋਵਿਡ-19 ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ 20 ਲੱਖ ਰੁਪਏ ਕੀਤੇ ਇਕੱਠੇ

author img

By

Published : May 4, 2020, 9:22 PM IST

ਬੈਂਗਲੁਰੂ: ਭਾਰਤੀ ਮਹਿਲਾ ਹਾਕੀ ਟੀਮ ਨੇ ਕੋਵਿਡ-19 ਮਹਾਂਮਾਰੀ ਵਿਰੁੱਧ ਲੜਾਈ ਵਿੱਚ ਮਦਦ ਦੇ ਲਈ 20 ਲੱਖ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਹੈ।

ਭਾਰਤੀ ਟੀਮ ਨੇ 18 ਦਿਨ ਦੇ ਫ਼ਿੱਟਨੈਸ ਚੈਲੇਂਜ ਦੇ ਰਾਹੀਂ ਇਹ ਪੈਸੇ ਇਕੱਠੇ ਕੀਤੇ ਹਨ ਜੋ 3 ਮਈ ਨੂੰ ਖ਼ਤਮ ਹੋਇਆ। ਇਸ ਚੁਣੌਤੀ ਦੇ ਰਾਹੀਂ ਕੁੱਲ 20,01,130 ਰੁਪਏ ਜਮ੍ਹਾ ਕੀਤਾ ਗਿਆ।

ਇਹ ਪੈਸਾ ਇੱਕ ਦਿੱਲੀ ਸਥਿਤ ਐੱਨਜੀਓ ਨੂੰ ਦਾਨ ਕੀਤਾ ਗਿਆ ਹੈ। ਇਸ ਪੈਸੇ ਦੀ ਵਰਤੋਂ ਵੱਖ-ਵੱਖ ਸਥਾਨਾਂ ਉੱਤੇ ਮਰੀਜ਼ਾਂ, ਪ੍ਰਵਾਸੀ ਮਜ਼ਦੂਰਾਂ ਅਤੇ ਝੁੱਗੀ-ਝੋਪੜੀਆਂ ਵਿੱਚ ਰਹਿਣ ਵਾਲਿਆਂ ਦੀਆਂ ਮੁੱਢਲੀਆਂ ਜ਼ਰੂਰਤਾਂ ਉੱਤੇ ਖ਼ਰਚ ਕੀਤਾ ਜਾਵੇਗਾ।

ਭਾਰਤੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ ਕਿ ਸਾਨੂੰ ਸ਼ਾਨਦਾਰ ਪ੍ਰਤੀਕਿਰਿਆ ਮਿਲੀ। ਲੋਕਾਂ ਤੋਂ, ਖ਼ਾਸ ਕਰ ਕੇ ਭਾਰਤੀ ਹਾਕੀ ਪ੍ਰੇਮਿਆਂ ਨੇ ਦੁਨੀਆਂ ਭਰ ਤੋਂ ਇਸ ਚੈਲੇਂਜ ਵਿੱਚ ਹਿੱਸਾ ਲਿਆ ਅਤੇ ਯੋਗਦਾਨ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਭਾਰਤੀ ਟੀਮ ਵੱਲੋਂ ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਦੇਣਾ ਚਾਹੁੰਦੀ ਹਾਂ, ਜਿਨ੍ਹਾਂ ਨੇ ਗ਼ਰੀਬਾਂ ਦੀ ਮਦਦ ਕੀਤੀ, ਇਸ ਪਹਿਲ ਵਿੱਚ ਹਿੱਸਾ ਲਿਆ। ਇਸ ਚੈਲੇਂਜ ਵਿੱਚ ਟੀਮ ਦੇ ਮੈਂਬਰ ਨੂੰ ਫ਼ਿੱਟਨੈਸ ਨਾਲ ਜੁੜੇ ਅਲੱਗ-ਅਲੱਗ ਕੰਮ ਦਿੰਦੀ ਸੀ ਜਿਸ ਵਿੱਚ ਬਰਪੀਜ਼, ਲੰਜੇਸ, ਸਕਵੈਟਸ, ਸਪਾਇਡਰ ਮੈਨ ਪੁਸ਼ ਅੱਪ, ਪੋਗੋ ਹੋਪਸ ਆਦਿ ਸ਼ਾਮਲ ਸਨ।

ਰਾਣੀ ਰਾਮਪਾਲ ਨੇ ਕਿਹਾ ਕਿ ਹਰ ਦਿਨ ਖਿਡਾਰੀ ਨਵੀਂ ਚੁਣੌਤੀ ਦਿੰਦੇ ਸਨ ਅਤੇ ਆਪਣੇ ਸੋਸ਼ਲ ਮੀਡਿਆ ਹੈਂਡਲ ਉੱਤੇ ਇਸ ਚੁਣੌਤੀ ਨੂੰ ਸਵੀਕਾਰ ਕਰਨ ਦੇ ਲਈ ਅਤੇ 100 ਰੁਪਏ ਦਾਨ ਕਰਨ ਦੇ ਲਈ 10,000 ਲੋਕਾਂ ਨੂੰ ਟੈਗ ਕਰਦੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.